03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੇ ਪਿੰਡ ਸਤਕੋਹਾ ਵਿਚ 31 ਮੈਂਬਰੀ ਕਮੇਟੀ ਬਣਾਈ

ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਦੀ ਭਰਵੀਂ ਮੀਟਿੰਗ ਪਿੰਡ ਸਤਕੋਹਾ ਵਿਖੇ ਹੋਈ। ਮੀਟਿੰਗ ਵਿਚ ਪ੍ਰਿਥੀਪਾਲ ਸਿੰਘ ਬਟਾਲਾ ਇੰਚਾਰਜ ਹਲਕਾ ਬਟਾਲਾ, ਗੁਰਦੇਵ ਸਿੰਘ ਸ਼ਾਹੀ ਸੀਨੀ.

Ad Position 21
No active advertisement
ਅਜੀਤ ਡੈਸਕ 04-10-2026
ਬਟਾਲਾ, 3 ਅਕਤੂਬਰ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਬਟਾਲਾ ਦੀ ਭਰਵੀਂ ਮੀਟਿੰਗ ਪਿੰਡ ਸਤਕੋਹਾ ਵਿਖੇ ਹੋਈ। ਮੀਟਿੰਗ ਵਿਚ ਪ੍ਰਿਥੀਪਾਲ ਸਿੰਘ ਬਟਾਲਾ ਇੰਚਾਰਜ ਹਲਕਾ ਬਟਾਲਾ, ਗੁਰਦੇਵ ਸਿੰਘ ਸ਼ਾਹੀ ਸੀਨੀ. ਮੀਤ ਪ੍ਰਧਾਨ, ਕੈਪਟਨ ਹਰਪਾਲ ਸਿੰਘ ਚੌਧਰਪੁਰ, ਅਨੂਪ ਸਿੰਘ ਬੋਪਾਰਾਏ ਡੱਲਾ, ਖੁਸ਼ਕਰਨ ਸਿੰਘ ਹੇਅਰ, ਹਰਵੰਤ ਸਿੰਘ ਧਾਰੀਵਾਲ ਭੋਜਾ, ਰਣਜੀਤ ਸਿੰਘ ਦਿਆਲਗੜ੍ਹ, ਜਤਿੰਦਰ ਸਿੰਘ ਭੱਟੀ, ਪਲਵਿੰਦਰ ਸਿੰਘ ਸ਼ੁਕਰਪੁਰਾ, ਸਰਦੂਲ ਸਿੰਘ ਮੱਲ੍ਹੀ ਰਿਟਾ. ਇੰਸਪੈਕਟਰ, ਜਤਿੰਦਰ ਸਿੰਘ ਧੁੱਪਸੜੀ, ਜਗਜੀਤ ਸਿੰਘ ਬਟਾਲਾ, ਦਿਲਬਾਗ ਸਿੰਘ ਗੋਬਿੰਦ ਨਗਰ, ਜਸਬੀਰ ਸਿੰਘ ਕਾਹਨੂੰਵਾਨ ਰੋਡ, ਸੁਖਜੀਤ ਸਿੰਘ ਸਹਾਬਪੁਰਾ, ਜਥੇਦਾਰ ਦਾਰਾ ਸਿੰਘ, ਅਵਤਾਰ ਸਿੰਘ ਚੌਧਰਪੁਰ, ਹਰਦੀਪ ਸਿੰਘ ਧਾਰੀਵਾਲ ਭੋਜਾ, ਗੁਰਦੀਪਕ ਸਿੰਘ ਯੂਥ ਆਗੂ, ਅਭਿਸ਼ੇਕ ਕੁਮਾਰ, ਸਤਨਾਮ ਸਿੰਘ ਬਟਾਲਾ, ਦੀਦਾਰ ਸਿੰਘ ਡੱਲਾ, ਦਲਜੀਤ ਸਿੰਘ ਟੋਨੀ, ਅਰਜਨ ਸਿੰਘ ਚੌਧਰਪੁਰ, ਬੀਬੀ ਸਰਬਜੀਤ ਕੌਰ ਕਾਰਜਕਾਰਨੀ ਕਮੇਟੀ ਮੈਂਬਰ ਮਹਿਲਾ ਵਿੰਗ, ਬੀਬੀ ਪ੍ਰਭਜੋਤ ਕੌਰ ਸੀਨੀਅਰ ਆਗੂ , ਬੀਬੀ ਮਨਪ੍ਰੀਤ ਕੌਰ ਸੀਨੀਅਰ ਆਗੂ, ਬੀਬੀ ਰਾਜਵਿੰਦਰ ਕੌਰ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਨਸ਼ੇ ਦੇ ਮੁੱਦੇ ’ਤੇ ਦੋਵੇਂ ਇਕੱਠੀਆਂ ਹਨ ਅਤੇ ਇਹ ਜਾਣਬੁੱਝ ਕੇ ਪੰਜਾਬ ਵਿਚੋਂ ਨਸ਼ਾ ਨਹੀਂ ਰੋਕ ਰਹੀਆਂ। ਕੈਪਟਨ ਹਰਪਾਲ ਸਿੰਘ, ਬੀਬੀ ਸਰਬਜੀਤ ਕੌਰ, ਬੀਬੀ ਪ੍ਰਭਜੋਤ ਕੌਰ, ਅਨੂਪ ਸਿੰਘ ਬੋਪਾਰਾਏ, ਖੁਸ਼ਕਰਨ ਸਿੰਘ ਹੇਅਰ, ਜਸਬੀਰ ਸਿੰਘ, ਸੁਖਜੀਤ ਸਿੰਘ ਸਹਾਬਪੁਰਾ, ਕੁਲਵਿੰਦਰ ਸਿੰਘ, ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਤੋਂ ਏਨਾ ਡਰੀ ਹੋਈ ਹੈ ਕਿ ਉਹ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਹੋਣ ਦੇ ਰਹੀ। ਭਾਰਤ ਸਰਕਾਰ ਜਾਣਬੁੱਝ ਕੇ ਪੰਜਾਬ ਵਿਚ ਨਸ਼ੇ ਭਿਜਵਾ ਰਹੀ ਹੈ। ਕੇਜਰੀਵਾਲ ਦਾ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਵਾਲਾ ਦਿੱਲੀ ਮਾਡਲ ਪੂਰੀ ਤਰ੍ਹਾਂ ਛਲਾਵਾ ਹੈ। ਭਾਈ ਅੰਮ੍ਰਿਤਪਾਲ ਸਿੰਘ ਸਾਰੀਆਂ ਜਾਤਾਂ ਧਰਮਾਂ ਵਰਗਾਂ ਨੂੰ ਨਾਲ ਲੈ ਕੇ ਚੱਲਣਗੇ। ਭਾਈ ਅੰਮ੍ਰਿਤਪਾਲ ਸਿੰਘ ਸਾਡੇ ਨੌਜਵਾਨਾਂ ਦੀ ਖਾਤਰ ਜੇਲ੍ਹ ਵਿਚ ਬੈਠਾ ਹੈ, ਸਾਰਿਆਂ ਨੂੰ ਉਸ ਦੀ ਧਿਰ ਬਣਨਾ ਚਾਹੀਦਾ ਹੈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਪਿੰਡ ਦੀਆਂ ਬੀਬੀਆਂ ਤੇ ਨੌਜਵਾਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਪਿੰਡ ਦੀ 31 ਮੈਂਬਰੀ ਕਮੇਟੀ ਬਣਾਈ ਗਈ, ਜਿਸ ’ਚ ਸਤਿੰਦਰਪਾਲ ਸਿੰਘ, ਗੁਰਨਾਮ ਸਿੰਘ, ਰਾਮਵੀਰ ਸਿੰਘ, ਲਖਵਿੰਦਰ ਸਿੰਘ, ਅਜੀਤ ਸਿੰਘ, ਗੁਰਬਖਸ਼ ਸਿੰਘ, ਰਵੇਲ ਸਿੰਘ, ਹਰਦਿਆਲ ਸਿੰਘ, ਲਖਵਿੰਦਰ ਸਿੰਘ, ਪ੍ਰਕਾਸ਼ ਸਿੰਘ, ਰਮੇਸ਼ ਸਿੰਘ, ਕੁਲਬੀਰ ਸਿੰਘ, ਗੁਰਬਚਨ ਸਿੰਘ, ਨਰਿੰਦਰ ਸਿੰਘ, ਅਮਨਦੀਪ ਸਿੰਘ, ਆਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬੀਬੀ ਰਾਜਵਿੰਦਰ ਕੌਰ, ਬੀਬੀ ਹਰਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਪੂਜਾ, ਬੀਬੀ ਰਾਜ ਰਾਣੀ, ਬੀਬੀ ਜਸਮੀਨ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਬੀਬੀ ਪਲਵਿੰਦਰ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਮਨਦੀਪ ਕੌਰ, ਬੀਬੀ ਕੁਲਦੀਪ ਕੌਰ ਆਦਿ ਸ਼ਾਮਿਲ ਹੋਏ। ਅਖੀਰ ਵਿਚ ਸਤਿੰਦਰਪਾਲ ਸਿੰਘ ਤੇ ਗੁਰਨਾਮ ਸਿੰਘ ਸਤਕੋਹਾ ਨੇ ਸਾਰੇ ਅਹੁਦੇਦਾਰਾਂ ਤੇ ਨਗਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਵੱਡੀ ਧਿਰ ਬਣ ਕੇ ਮਦਦ ਕਰਨ ਦਾ ਐਲਾਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਹਰਿਗੋਬਿੰਦਪੁਰ ਸਾਹਿਬ ਵਿਖੇ ਆਲੌਕਿਕ ਡਰੋਨ ਸ਼ੋਅ ਅਗਲੀ ਖ਼ਬਰ ਬਟਾਲਾ ਵਿਖੇ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਸ਼ਰਧਾ ਨਾਲ ਮਨਾਈ
Ad Position 24