ਪ੍ਰਧਾਨ ਕਲਸੀ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਸਬੰਧੀ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਬਟਾਲਾ ਨੂੰ ਪੂਰਨ ਰੈਵੀਨਿਊ ਜ਼ਿਲ੍ਹੇ ਦੀ ਮਾਨਤਾ ਦੇਣ ਤੇ ਮੈਡੀਕਲ ਬਣਾਉਣ ਕਾਲਜ ਬਣਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਐਸ. ਡੀ.
ਬਟਾਲਾ, 22 ਸਤੰਬਰ (ਸਤਿੰਦਰ ਸਿੰਘ)-ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਬਟਾਲਾ ਨੂੰ ਪੂਰਨ ਰੈਵੀਨਿਊ ਜ਼ਿਲ੍ਹੇ ਦੀ ਮਾਨਤਾ ਦੇਣ ਤੇ ਮੈਡੀਕਲ ਬਣਾਉਣ ਕਾਲਜ ਬਣਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਐਸ.ਡੀ.ਐਮ. ਬਟਾਲਾ ਸਾਰੰਗਪ੍ਰੀਤ ਸਿੰਘ ਔਜਲਾ ਨੂੰ ਮੰਗ ਪੱਤਰ ਦਿੱਤਾ। ਪ੍ਰਧਾਨ ਕਲਸੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੁਣ ਮਾਨ ਸਰਕਾਰ ਵੀ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਜਾਇਜ਼ ਮੰਗ ਨੂੰ ਨਜ਼ਰ ਅੰਦਾਜ ਕਰ ਰਹੀ ਹੈ, ਜਿਸ ਦਾ ਖਮਿਆਜਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਤੇ ਮੈਡੀਕਲ ਕਾਲਜ ਮਨਜ਼ੂਰ ਕਰਨ ਸਬੰਧੀ ਮਾਨ ਸਰਕਾਰ ਨੂੰ ਪੰਜ ਸਾਲਾਂ ਵਿਚ 132 ਵਾਰ ਮੰਗ ਪੱਤਰ ਭੇਜ ਚੁੱਕਾ ਹਾਂ, ਪਰ ਅਜੇ ਤੱਕ ਬਟਾਲਾ ਵਾਸੀਆਂ ਦੀ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਚੋਣ ਜਾਬਤੇ ਤੋਂ ਪਹਿਲਾਂ ਇਹ ਮੰਗਾਂ ਪੂਰੀਆਂ ਕੀਤੀਆਂ ਜਾਣ।