23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੈਣੀ ਮਹਾਂਸਭਾ ਵਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ * ਸੈਣੀ ਭਵਨ ਨੂੰ ਨਾ ਤੋੜਨ ਅਤੇ ਕਾਰਵਾਈ ਰੋਕਣ ਦੀ ਕੀਤੀ ਮੰਗ

ਪਠਾਨਕੋਟ, 23 ਸਤੰਬਰ (ਸੰਧੂ/ਸੁਮਿਤ)-ਸੈਣੀ ਮਹਾਂਸਭਾ ਪਠਾਨਕੋਟ ਦਾ ਵਫ਼ਦ ਅੱਜ ਮਹਾਂਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਸੈਣੀ (ਪੰਮਾ ਪਹਿਲਵਾਨ) ਅਤੇ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲਿਆ । ਵਫ਼ਦ ਵਲੋਂ ਸੈਣੀ ਭਵਨ ਨਾਲ ਸਬੰਧਿਤ ਮਾਮਲੇ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ ਮਹਾਂਸਭਾ ਦੇ ਆਗੂਆਂ ਦੱਸਿਆ ਕਿ ਸੈਣੀ ਭਵਨ ਦੀ ਉਸਾਰੀ ਲਈ ਪੰਜਾਬ ਸਰਕਾਰ ਤੋਂ 21 ਮਰਲੇ ਜਗ੍ਹਾ ਖਰੀਦੀ ਗਈ ਸੀ ।

Ad Position 21
No active advertisement
ਅਜੀਤ ਡੈਸਕ 24-09-2026
ਪਠਾਨਕੋਟ, 23 ਸਤੰਬਰ (ਸੰਧੂ/ਸੁਮਿਤ)-ਸੈਣੀ ਮਹਾਂਸਭਾ ਪਠਾਨਕੋਟ ਦਾ ਵਫ਼ਦ ਅੱਜ ਮਹਾਂਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਸੈਣੀ (ਪੰਮਾ ਪਹਿਲਵਾਨ) ਅਤੇ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲਿਆ । ਵਫ਼ਦ ਵਲੋਂ ਸੈਣੀ ਭਵਨ ਨਾਲ ਸਬੰਧਿਤ ਮਾਮਲੇ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ ਮਹਾਂਸਭਾ ਦੇ ਆਗੂਆਂ ਦੱਸਿਆ ਕਿ ਸੈਣੀ ਭਵਨ ਦੀ ਉਸਾਰੀ ਲਈ ਪੰਜਾਬ ਸਰਕਾਰ ਤੋਂ 21 ਮਰਲੇ ਜਗ੍ਹਾ ਖਰੀਦੀ ਗਈ ਸੀ । ਇਸ ਤੋਂ ਬਾਅਦ ਸੈਣੀ ਮਹਾਂਸਭਾ ਵਲੋਂ ਆਪਣੀ ਬਰਾਦਰੀ ਦੇ ਲੋਕਾਂ ਤੋਂ ਪੈਸਾ ਇਕੱਠਾ ਕਰਕੇ ਇਸ ਜਗ੍ਹਾ ’ਤੇ ਸੈਣੀ ਭਵਨ ਦੀ ਉਸਾਰੀ ਕਰਵਾਈ ਗਈ । ਇਹ ਭਵਨ ਲੰਬੇ ਸਮੇਂ ਤੋਂ ਸਮਾਜਿਕ ਅਤੇ ਲੋਕ ਭਲਾਈ ਦੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ ਅਤੇ ਇੱਥੇ ਲੋੜਵੰਦ ਤੇ ਗਰੀਬ ਪਰਿਵਾਰਾਂ ਦੇ ਸਮਾਗਮ ਵੀ ਕਰਵਾਏ ਜਾਂਦੇ ਹਨ, ਪਰ ਸਾਲ 1992 ਨੂੰ ਸੈਣੀ ਭਵਨ ਦਾ ਨਕਸ਼ਾ ਨਗਰ ਕੌਂਸਲ ਪਠਾਨਕੋਟ ਤੋਂ ਪਾਸ ਨਹੀਂ ਹੋਣ ਦਿੱਤਾ ਗਿਆ । ਉਨ੍ਹਾਂ ਅਨੁਸਾਰ ਉਸ ਸਮੇਂ ਪੰਜਾਬ ਸਰਕਾਰ ਵਿਚ ਸਥਾਨਿਕ ਸਰਕਾਰਾਂ ਬਾਰੇ ਮੰਤਰੀ ਰਹੇ ਬਲਰਾਮ ਦਾਸ ਟੰਡਨ ਵਲੋਂ ਸਬੰਧਿਤ ਵਿਭਾਗ ਨੂੰ ਨਕਸ਼ਾ ਪਾਸ ਕਰਨ ਲਈ ਸਿਫ਼ਾਰਸ਼ ਵੀ ਕੀਤੀ ਗਈ ਸੀ। ਮਹਾਂਸਭਾ ਆਗੂਆਂ ਦੋਸ਼ ਲਗਾਇਆ ਕਿ ਉਸ ਸਮੇਂ ਦੇ ਪਠਾਨਕੋਟ ਦੇ ਸਥਾਨਿਕ ਵਿਧਾਇਕ ਵਲੋਂ ਪ੍ਰਸ਼ਾਸਨ ’ਤੇ ਕਥਿਤ ਸਿਆਸੀ ਦਬਾਅ ਪਾਏ ਜਾਣ ਕਾਰਨ ਨਕਸ਼ਾ ਪਾਸ ਨਹੀਂ ਹੋਣ ਦਿੱਤਾ ਗਿਆ । ਮਹਾਂਸਭਾ ਆਗੂਆਂ ਅਨੁਸਾਰ ਅਦਾਲਤੀ ਕਾਰਵਾਈ ਦੌਰਾਨ ਨਗਰ ਨਿਗਮ ਵਲੋਂ ਸੈਣੀ ਭਵਨ ਦੀ ਉਸਾਰੀ ਨਾਲ ਸਬੰਧਿਤ ਆਪਣਾ ਪੱਖ ਵੀ ਰੱਖਿਆ ਗਿਆ । ਆਗੂਆਂ ਦੱਸਿਆ ਕਿ 17 ਸਤੰਬਰ 2026 ਨੂੰ ਨਗਰ ਨਿਗਮ ਦੇ ਅਧਿਕਾਰੀ ਸੈਣੀ ਭਵਨ ਨੂੰ ਢਾਹੁਣ ਆਏ ਸਨ, ਪਰ ਸੈਣੀ ਸਮਾਜ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ । ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸੈਣੀ ਸਮਾਜ ਦੇ ਮਨ ਵਿਚ ਅਜੇ ਵੀ ਇਹ ਖਦਸ਼ਾ ਬਣਿਆ ਹੋਇਆ ਹੈ ਕਿ ਸੈਣੀ ਭਵਨ ਵਿਰੁੱਧ ਤੋੜ-ਫੋੜ ਜਾਂ ਹੋਰ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ। ਵਫ਼ਦ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਮੰਗ ਕੀਤੀ ਕਿ ਸੈਣੀ ਸਮਾਜ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸੈਣੀ ਭਵਨ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਤੋੜ-ਫੋੜ ਜਾਂ ਵਿਭਾਗੀ ਕਾਰਵਾਈ ਨੂੰ ਰੋਕਿਆ ਜਾਵੇ ਅਤੇ ਸਥਾਨਿਕ ਸਰਕਾਰਾਂ ਵਿਭਾਗ ਤੋਂ ਇਸ ਦਾ ਹੱਲ ਕਰਵਾਇਆ ਜਾਵੇ । ਇਸ ਮੌਕੇ ਪ੍ਰੀਤਮ ਸਿੰਘ ਸੈਣੀ, ਰਾਜੇਸ਼ ਸੈਣੀ, ਸਾਹਿਲ, ਗੁਰਬਚਨ ਦਾਸ, ਗੁਰਪ੍ਰੀਤ, ਦਲਜੀਤ ਸੈਣੀ, ਰਮੇਸ਼ ਸੈਣੀ, ਕਮਲ ਸੈਣੀ, ਦੀਪਕ ਅਤੇ ਪ੍ਰਗਟ ਸੈਣੀ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਇਕ ਸਾਲ ਤੋਂ ਬੀ.ਪੀ.ਈ.ਓ. ਦਾ ਅਹੁਦਾ ਖਾਲੀ, ਕਰੀਬ 55 ਸਕੂਲਾਂ ਦੀ ਵਿਵਸਥਾ ਪ੍ਰਭਾਵਿਤ, ਲੋਕ ਪ੍ਰੇਸ਼ਾਨ * ਸਿੱਖਿਆ ਮੰਤਰੀ,... ਅਗਲੀ ਖ਼ਬਰ ਲੋਕ ਆਉਣ ਵਾਲੀਆਂ ਚੋਣਾਂ ’ਚ ਦਿਖਾਉਣਗੇ ਆਪਣੇ ਵੋਟ ਦੀ ਤਾਕਤ-ਕੁਲਦੀਪ ਸਿੰਘ ਬਲਸੂਆ
Ad Position 24