21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਚੋਰ ਟਿੱਪਰਾਂ ’ਚੋਂ 8 ਬੈਟਰੀਆਂ ਕੀਤੀਆਂ ਚੋਰੀ

ਗੁਰਦਾਸਪੁਰ, 21 ਸਤੰਬਰ (ਚੱਕਰਾਜਾ)-ਥਾਣਾ ਦੋਰਾਂਗਲਾ ਅਧੀਨ ਪੈਂਦੇ ਅੱਡਾ ਮਗਰਮੂਦੀਆ ਵਿਖੇ ਸਥਿਤ ਪ੍ਰੀਤ ਜੇ. ਸੀ.

Ad Position 21
No active advertisement
ਅਜੀਤ ਡੈਸਕ 22-09-2026
ਗੁਰਦਾਸਪੁਰ, 21 ਸਤੰਬਰ (ਚੱਕਰਾਜਾ)-ਥਾਣਾ ਦੋਰਾਂਗਲਾ ਅਧੀਨ ਪੈਂਦੇ ਅੱਡਾ ਮਗਰਮੂਦੀਆ ਵਿਖੇ ਸਥਿਤ ਪ੍ਰੀਤ ਜੇ.ਸੀ.ਬੀ ਦੇ ਗੈਰਜ ’ਚ ਖੜੀਆਂ ਟਿੱਪਰਾਂ ਦੀਆਂ 8 ਬੈਟਰੀਆਂ ਚੋਰਾਂ ਵਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪ੍ਰੀਤ ਜੇ.ਸੀ.ਬੀ ਦੇ ਮਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਪਿਛਲੀ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਤੇ ਅੰਦਰ ਖੜੇ ਟਿੱਪਰਾਂ ’ਚੋਂ 8 ਬੈਟਰੀਆਂ ਚੋਰੀ ਕਰਕੇ ਲੈ ਗਏ। ਜਿਸ ਨਾਲ ਉਨ੍ਹਾਂ ਦਾ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਤੀਜੀ ਵਾਰੀ ਅਜਿਹੀ ਚੋਰੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਵੀ ਦੋ ਵਾਰ ਘਰ ਅੰਦਰ ਲੱਗੇ ਟਿੱਪਰਾਂ ’ਚੋਂ ਲੱਖਾਂ ਰੁਪਏ ਦੀਆਂ ਬੈਟਰੀਆਂ ਚੋਰੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਹੋ ਰਹੀਆਂ ਚੋਰੀਆਂ ਕਾਰਨ ਪਰਿਵਾਰ ਤੇ ਇਲਾਕੇ ਦੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਯੂਥ ਪ੍ਰਧਾਨ ਗਗਨਦੀਪ ਸਿੰਘ ਭੋਲਾ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਸੰਭਾਲਿਆ ਅਹੁਦਾ * ਸੀਨੀਅਰ ਲੀਡਰਸ਼ਿਪ ਹੋ... ਅਗਲੀ ਖ਼ਬਰ ਬੀ.ਪੀ.ਈ.ਓ.ਦੀਨਾਨਗਰ ਖ਼ਿਲਾਫ ਧਰਨਾ ਅੱਜ
Ad Position 24