21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬੀ.ਪੀ.ਈ.ਓ.ਦੀਨਾਨਗਰ ਖ਼ਿਲਾਫ ਧਰਨਾ ਅੱਜ

ਦੀਨਾਨਗਰ, 21 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀਨਾਨਗਰ ਦੇ ਪ੍ਰਧਾਨ ਮੰਗਤ ਚੰਚਲ ਤੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਬੀ. ਪੀ.

Ad Position 21
No active advertisement
ਪ੍ਰਧਾਨ ਮੰਗਤ ਚੰਚਲ ਤੇ ਜਨਰਲ ਸਕੱਤਰ ਵਿਨੋਦ ਸ਼ਰਮਾ । 22-09-2026
ਦੀਨਾਨਗਰ, 21 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਪੰਜਾਬ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦੀਨਾਨਗਰ ਦੇ ਪ੍ਰਧਾਨ ਮੰਗਤ ਚੰਚਲ ਤੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਬੀ.ਪੀ.ਈ.ਓ ਦੀਨਾਨਗਰ ਵਲੋਂ ਪੈਨਸ਼ਨਰਾਂ ਦੇ ਲੱਖਾਂ ਰੁਪਏ ਦੇ ਮੈਡੀਕਲ ਕਲੇਮ ਬਿੱਲ ਜਿਨ੍ਹਾਂ ਦੀ ਮਨਜੂਰੀ ਤੇ ਬਜਟ ਦਫ਼ਤਰ ਨੂੰ ਪ੍ਰਾਪਤ ਹੋ ਚੁਕੇ ਹਨ। ਪਰ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ ਦਫ਼ਤਰ ਵਲੋਂ ਇਕ ਵੀ ਬਿੱਲ ਦੀ ਰਕਮ ਖਜਾਨੇ ’ਚੋਂ ਨਹੀਂ ਕਢਵਾਈ ਗਈ। ਜਿਸ ਕਾਰਨ ਪੈਨਸ਼ਨਰ ਕਾਫੀ ਨਿਰਾਸ਼ ਹਨ। ਪੈਨਸ਼ਨ ਦੀਆਂ ਹੋਰ ਵੀ ਸਮੱਸਿਆਵਾਂ ਨੂੰ ਕਈ ਵਾਰ ਬੀ.ਪੀ.ਈ.ਓ ਦਫਤਰ ਦੇ ਧਿਆਨ ’ਚ ਲਿਆਂਦਾ ਗਿਆ। ਪਰ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਦੀ ਗਈ। ਜਿਸ ਕਾਰਨ ਪੈਨਸ਼ਨਰਾਂ ਨੇ ਹੁਣ ਬੀ.ਪੀ.ਈ.ਓ ਦਫਤਰ ਦੇ ਵਿਰੁੱਧ ਮਜਬੂਰ ਹੋ ਕੇ ਸੰਘਰਸ਼ ਦਾ ਰਸਤਾ ਅਪਣਾਇਆ ਹੈ। ਜਿਸ ਦੇ ਸਬੰਧ ’ਚ 22 ਸਤੰਬਰ ਨੂੰ ਬੀ.ਪੀ.ਓ ਦਫਤਰ ਦੀਨਾਨਗਰ ਦੇ ਸਾਹਮਣੇ ਸਮੂਹ ਪੈਨਸ਼ਨਰ ਰੋਸ ਧਰਨਾ ਦੇਣਗੇ। ਉਨਾਂ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ 22 ਸਤੰਬਰ ਨੂੰ ਸਵੇਰੇ 10.30 ਵਜੇ ਬੀ.ਪੀ.ਈ.ਓ ਦਫਤਰ ਦੀਨਾਨਗਰ ਵਿਖੇ ਪਹੁੰਚ ਕੇ ਰੋਸ ਧਰਨੇ ਵਿਚ ਸ਼ਾਮਿਲ ਹੋਣ ।
Ad Position 22
No active advertisement
ਪਿਛਲੀ ਖ਼ਬਰ ਕੰਧ ਟੱਪ ਕੇ ਘਰ ਅੰਦਰ ਦਾਖ਼ਲ ਹੋਏ ਚੋਰ ਟਿੱਪਰਾਂ ’ਚੋਂ 8 ਬੈਟਰੀਆਂ ਕੀਤੀਆਂ ਚੋਰੀ ਅਗਲੀ ਖ਼ਬਰ ਫਿਸ਼ ਪਾਰਕ ’ਚ ਬੱਚਿਆਂ ਦੇ ਖੇਡਣ ਵਾਸਤੇ ਭੰਗੂੜੇ, ਪੀਂਘਾਂ ਟੁੱਟਣ ਨਾਲ ਬੱਚੇ ਹੋ ਰਹੇ ਜ਼ਖ਼ਮੀ
Ad Position 24