19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਗਣੇਸ਼ ਉਤਸਵ ’ਚ ਭਾਜਪਾ ਆਗੂਆਂ ਨੇ ਕੀਤੀ ਸ਼ਿਰਕਤ

ਪਠਾਨਕੋਟ, 18 ਸਤੰਬਰ (ਸੰਧੂ)-ਧਰਮ ਧਵਜਾ ਮੰਚ ਵਲੋਂ ਸ਼ਾਪਿੰਗ ਕੰਪਲੈਕਸ ਭਗਵਾਨ ਵਾਲਮੀਕਿ ਚੌਕ ਵਿਖੇ ਕਰਵਾਏ ਜਾ ਰਹੇ ਸੱਤ ਰੋਜ਼ਾ ‘ਅਖੰਡ ਭਾਰਤ ਦਾ ਰਾਜਾ–ਭਵਿਆ ਮਹਾਂ ਗਣਪਤੀ ਉਤਸਵ’ ਦੇ ਪੰਜਵੇਂ ਦਿਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਭਗਵਾਨ ਸ੍ਰੀ ਗਣੇਸ਼ ਜੀ ਦੇ ਦਰਸ਼ਨ ਕੀਤੇ । ਇਸ ਮੌਕੇ ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਸਤੀਸ਼ ਪੂਨੀਆ, ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸੂਬਾ ਪ੍ਰਧਾਨ ਤੇ ਵਿਧਾਇਕ ਪਠਾਨਕੋਟ ਅਸ਼ਵਨੀ ਸ਼ਰਮਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਸ਼ਰਮਾ ਸਮੇਤ ਭਾਜਪਾ ਦੇ ਜ਼ਿਲ੍ਹਾ ਤੇ ਮੰਡਲ ਪੱਧਰੀ ਆਗੂ ਗਣਪਤੀ ਬੱਪਾ ਦੇ ਦਰਬਾਰ ’ਚ ਨਤਮਸਤਕ ਹੋਏ ।

Ad Position 21
No active advertisement
ਮੰਚ ਦੇ ਅਹੁਦੇਦਾਰ ਪੰਜਾਬ ਭਾਜਪਾ ਦੇ ਪ੍ਰਭਾਰੀ ਸਤੀਸ਼ ਪੁਨੀਆ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਸਨਮਾਨਿਤ ਕਰਦੇ ਹੋਏ ਨਾਲ ਹਨ ਵਿਧਾਇਕ ਅਸ਼ਵਨੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਤੇ ਹੋਰ। ਤਸਵੀਰ: ਸੰਧੂ 19-09-2026
ਪਠਾਨਕੋਟ, 18 ਸਤੰਬਰ (ਸੰਧੂ)-ਧਰਮ ਧਵਜਾ ਮੰਚ ਵਲੋਂ ਸ਼ਾਪਿੰਗ ਕੰਪਲੈਕਸ ਭਗਵਾਨ ਵਾਲਮੀਕਿ ਚੌਕ ਵਿਖੇ ਕਰਵਾਏ ਜਾ ਰਹੇ ਸੱਤ ਰੋਜ਼ਾ ‘ਅਖੰਡ ਭਾਰਤ ਦਾ ਰਾਜਾ–ਭਵਿਆ ਮਹਾਂ ਗਣਪਤੀ ਉਤਸਵ’ ਦੇ ਪੰਜਵੇਂ ਦਿਨ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਭਗਵਾਨ ਸ੍ਰੀ ਗਣੇਸ਼ ਜੀ ਦੇ ਦਰਸ਼ਨ ਕੀਤੇ । ਇਸ ਮੌਕੇ ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਸਤੀਸ਼ ਪੂਨੀਆ, ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸੂਬਾ ਪ੍ਰਧਾਨ ਤੇ ਵਿਧਾਇਕ ਪਠਾਨਕੋਟ ਅਸ਼ਵਨੀ ਸ਼ਰਮਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਸ਼ਰਮਾ ਸਮੇਤ ਭਾਜਪਾ ਦੇ ਜ਼ਿਲ੍ਹਾ ਤੇ ਮੰਡਲ ਪੱਧਰੀ ਆਗੂ ਗਣਪਤੀ ਬੱਪਾ ਦੇ ਦਰਬਾਰ ’ਚ ਨਤਮਸਤਕ ਹੋਏ । ਉਨ੍ਹਾਂ ਪੂਜਾ-ਅਰਚਨਾ ਤੇ ਆਰਤੀ ਵਿਚ ਸ਼ਾਮਿਲ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ । ਭਾਜਪਾ ਆਗੂਆਂ ਨੇ ਕਿਹਾ ਕਿ ਧਾਰਮਿਕ ਸਮਾਗਮ ਸਮਾਜ ਨੂੰ ਆਪਣੀ ਸੰਸਕ੍ਰਿਤੀ ਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਭਾਈਚਾਰੇ, ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੇ ਹਨ । ਮੰਚ ਦੇ ਪ੍ਰਧਾਨ ਤੇ ਸੰਸਥਾਪਕ ਦੀਪਕ ਸਲਵਾਨ ਨੇ ਦੱਸਿਆ ਕਿ 14 ਤੋਂ 20 ਸਤੰਬਰ ਤੱਕ ਕਰਵਾਏ ਜਾ ਰਹੇ ਇਸ ਉਤਸਵ ਵਿਚ ਰੋਜ਼ਾਨਾ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਇਸ ਮੌਕੇ ਜਰਨਲ ਸਕੱਤਰ ਮੰਗਤ ਰਾਮ, ਕੈਸ਼ੀਅਰ ਸੰਜੀਵ ਮਹਾਜਨ, ਮੀਤ ਪ੍ਰਧਾਨ ਕਰਨ ਕੁੰਦਰਾ, ਰਾਜੀਵ ਮਹਾਜਨ, ਰਿਤੇਸ਼ ਮਹਾਜਨ, ਪ੍ਰੈਸ ਸਕੱਤਰ ਗੁਲਸ਼ਨ ਕੁਮਾਰ, ਸੰਦੀਪ ਕੁਮਾਰ, ਗੌਤਮ ਮਹਾਜਨ, ਅਜੇ ਸ਼ਰਮਾ, ਵਿਕਰਾਂਤ ਪਰਾਸ਼ਰ ਸਮੇਤ ਧਰਮ ਧਵਜਾ ਮੰਚ ਦੇ ਅਹੁਦੇਦਾਰ ਤੇ ਮੈਂਬਰ, ਭਾਜਪਾ ਦੇ ਜ਼ਿਲ੍ਹਾ ਅਤੇ ਮੰਡਲ ਪੱਧਰੀ ਆਗੂ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੰਘਪੁਰਾ ਵਿਖੇ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਐਸ.ਆਈ.ਆਰ. ਪ੍ਰਕਿਰਿਆ ਸੰਬੰਧੀ ਅਮਨ ਭੱਲਾ ਕਾਲਜ ਦੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
Ad Position 24