ਸ਼ਾਹਪੁਰ ਕੰਢੀ ਟਾਊਨਸ਼ਿਪ ਨਿਵਾਸੀ ਰੋਹਿਤ ਏਰੀ ਭਾਜਪਾ ਐਨ.ਆਰ.ਆਈ. ਸੈੱਲ ਦੇ ਸਹਿ-ਕਨਵੀਨਰ ਨਿਯੁਕਤ
ਸ਼ਾਹਪੁਰ ਕੰਢੀ, 11 ਨਵੰਬਰ (ਰਣਜੀਤ ਸਿੰਘ)- ਭਾਜਪਾ ਐਨ. ਆਰ.
ਸ਼ਾਹਪੁਰ ਕੰਢੀ, 11 ਨਵੰਬਰ (ਰਣਜੀਤ ਸਿੰਘ)- ਭਾਜਪਾ ਐਨ.ਆਰ.ਆਈ. ਸੈਲ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੇ ਭਾਜਪਾ ਨੂੰ ਪੰਜਾਬ ਅੰਦਰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਆਪਣੀ ਕਾਰਜਕਾਰਨੀ ਦਾ ਵਿਸਥਾਰ ਕਰਦੇ ਹੋਏ ਪੱਛਮੀ ਆਸਟ੍ਰੇਲੀਆ ਨਿਵਾਸੀ ਰੋਹਿਤ ਏਰੀ ਨੂੰ ਐਨ.ਆਰ.ਆਈ. ਸੈੱਲ ਦਾ ਸਹਿ ਕਨਵੀਨਰ ਨਿਯੁਕਤ ਕੀਤਾ ਹੈ । ਉਨ੍ਹਾਂ ਫੋਨ ’ਤੇ ਕਿਹਾ ਕਿ ਪਾਰਟੀ ਨੇ ਜਿਹੜੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪੰਜਾਬ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਅਤੇ ਸਮੱਸਿਆਵਾਂ ਨੂੰ ਢੁੱਕਵੇਂ ਮੰਚਾਂ ’ਤੇ ਲਿਆਉਣ ਅਤੇ ਵਿਦੇਸ਼ਾਂ ’ਚ ਰਹਿੰਦੇ ਪੰਜਾਬੀਆਂ ਨੂੰ ਸੰਗਠਨ ਨਾਲ ਜੋੜ ਕੇ ਉਨ੍ਹਾਂ ਦੀਆਂ ਨੀਤੀਆਂ ਨੂੰ ਹਰੇਕ ਦੇਸ਼ ਵਿਚ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ ।