06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪ੍ਰਤਾਪ ਗਰੁੱਪ ਵਲੋਂ ਅਧਿਆਪਕ ਦਿਵਸ ਸਮਾਗਮ ਕਰਵਾਇਆ

ਪਠਾਨਕੋਟ, 5 ਸਤੰਬਰ (ਸੰਧੂ)-ਪ੍ਰਤਾਪ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਅਧਿਆਪਕ ਦਿਵਸ ਮੌਕੇ ਜਲਸਾ ਬਾਇ ਯੂਨਾਈਟ ਪਠਾਨਕੋਟ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਤਾਪ ਵਰਲਡ ਸਕੂਲ ਪਠਾਨਕੋਟ, ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਪਠਾਨਕੋਟ, 5 ਸਤੰਬਰ (ਸੰਧੂ)-ਪ੍ਰਤਾਪ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਅਧਿਆਪਕ ਦਿਵਸ ਮੌਕੇ ਜਲਸਾ ਬਾਇ ਯੂਨਾਈਟ ਪਠਾਨਕੋਟ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਤਾਪ ਵਰਲਡ ਸਕੂਲ ਪਠਾਨਕੋਟ, ਪੀ.ਡਬਲਿਊ.ਐੱਸ ਅਰਲੀ ਇਅਰਜ਼ ਜੋਧਾਮਲ ਕਾਲੋਨੀ ਅਤੇ ਮੋਸ਼ਨ ਪਠਾਨਕੋਟ ਦੇ 200 ਤੋਂ ਵੱਧ ਅਧਿਆਪਕਾਂ ਤੇ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਅਧਿਆਪਕਾਂ ਨੇ ਗਰੁੱਪ ਗਾਇਨ, ਗਰੁੱਪ ਡਾਂਸ, ਸੋਲੋ ਗਾਇਨ, ਰੈਂਪ ਵਾਕ ਸਮੇਤ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਤਾਪ ਗਰੁੱਪ ਦੇ ਡਾਇਰੈਕਟਰ ਸਨੀ ਮਹਾਜਨ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਕਿਸੇ ਵੀ ਵਿੱਦਿਅਕ ਸੰਸਥਾ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਅਧਿਆਪਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਤੇ ਸਮਰਪਣ ਵਿਦਿਆਰਥੀਆਂ ਦੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਪ੍ਰਤਾਪ ਗਰੁੱਪ ਦੀ 20 ਸਾਲਾ ਦੀ ਵਿੱਦਿਅਕ ਯਾਤਰਾ ਅਤੇ ਅਧਿਆਪਕਾਂ ਦੇ ਯੋਗਦਾਨ ਨੂੰ ਵੀ ਸਲਾਮ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਸਨਮਾਨ ਸਮਾਗਮ ਕੱਲ੍ਹ ਅਗਲੀ ਖ਼ਬਰ ਸ੍ਰੀਮਤੀ ਰਮਾ ਚੋਪੜਾ ਐਸ. ਡੀ. ਕੰਨਿਆ ਮਹਾਵਿਦਿਆਲਿਆ ’ਚ ਜਨਮ ਅਸ਼ਟਮੀ ਮਨਾਈ
Ad Position 24