07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਭੁੰਬਲੀ ਦਾ ਦੋ ਰੋਜ਼ਾ ਛਿੰਝ ਮੇਲਾ ਪੰਜਾਬੀ ਵਿਰਾਸਤ ਦੀਆਂ ਅਮਿੱਟ ਯਾਦਾਂ ਛੱਡਦਾ ਸਮਾਪਤ

ਗੁਰਦਾਸਪੁਰ, 5 ਸਤੰਬਰ (ਚੱਕਰਾਜਾ)-ਪਿੰਡ ਭੁੰਬਲੀ ਵਿਖੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਸਮਰਪਿਤ ਦੋ ਰੋਜ਼ਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ । ਢੋਲ ਦੀਆਂ ਥਾਪਾਂ, ਕਬੱਡੀ ਦੇ ਜੌਹਰਾਂ ਤੇ ਲੋਕ ਗਾਇਕੀ ਦੀਆਂ ਰੰਗੀਨ ਸੁਰਾਂ ਨੇ ਦੋ ਦਿਨ ਪੂਰੇ ਇਲਾਕੇ ਨੂੰ ਸੱਭਿਆਚਾਰਕ ਰੰਗ ਵਿਚ ਰੰਗੀ ਰੱਖਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਗੁਰਦਾਸਪੁਰ, 5 ਸਤੰਬਰ (ਚੱਕਰਾਜਾ)-ਪਿੰਡ ਭੁੰਬਲੀ ਵਿਖੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਸਮਰਪਿਤ ਦੋ ਰੋਜ਼ਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ । ਢੋਲ ਦੀਆਂ ਥਾਪਾਂ, ਕਬੱਡੀ ਦੇ ਜੌਹਰਾਂ ਤੇ ਲੋਕ ਗਾਇਕੀ ਦੀਆਂ ਰੰਗੀਨ ਸੁਰਾਂ ਨੇ ਦੋ ਦਿਨ ਪੂਰੇ ਇਲਾਕੇ ਨੂੰ ਸੱਭਿਆਚਾਰਕ ਰੰਗ ਵਿਚ ਰੰਗੀ ਰੱਖਿਆ । ਦੂਰੋਂ-ਦੂਰੋਂ ਪਹੁੰਚੇ ਲੋਕਾਂ ਤੇ ਖੇਡ ਪ੍ਰੇਮੀਆਂ ਨੇ ਮੇਲੇ ਦਾ ਭਰਪੂਰ ਆਨੰਦ ਮਾਣਿਆ, ਜੋ ਪੰਜਾਬ ਦੀ ਅਮੀਰ ਵਿਰਾਸਤ ਤੇ ਖੇਡ ਪਰੰਪਰਾ ਨੂੰ ਜਿਊਂਦਾ ਰੱਖਣ ਵਾਲਾ ਸਿੱਧ ਹੋਇਆ । ਮੇਲੇ ’ਚ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਜਗਰੂਪ ਸਿੰਘ ਸੇਖਵਾਂ ਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿਨ੍ਹਾਂ ਵਲੋਂ ਖਿਡਾਰੀਆਂ ਨਾਲ ਨਿੱਘੀ ਜਾਣ-ਪਹਿਚਾਣ ਕੀਤੀ ਤੇ ਉਨ੍ਹਾਂ ਦਾ ਹੌਂਸਲਾ ਵਧਉਂਦਿਆਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ । ਮੇਲੇ ਦੇ ਪਹਿਲੇ ਦਿਨ ਪ੍ਰਸਿੱਧ ਗਾਇਕ ਮੈਂਡੀ ਕਾਲੜਾ ਨੇ ਆਪਣੀ ਸੁਰੀਲੀ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ ਤੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ । ਉਨ੍ਹਾਂ ਦੀ ਪੇਸ਼ਕਾਰੀ ‘ਤੇ ਦਰਸ਼ਕ ਝੂਮ ਉੱਠੇ ਤੇ ਮੇਲੇ ਵਿਚ ਖੂਬ ਰੌਣਕ ਰਹੀ । ਇਸ ਮੌਕੇ ਸ੍ਰੀ ਗੁਰੂ ਅਰਜੁਨ ਦੇਵ ਜੀ ਕਬੱਡੀ ਕਲੱਬ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕਬੱਡੀ ਕਲੱਬ ਵਿਚਕਾਰ ਹੋਏ ਦਿਲਚਸਪ ਸ਼ੋਅ ਮੈਚ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ, ਜਿਸ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ । ਇਸ ਮੌਕੇ ਮੇਲਾ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਪਟਵਾਰੀ, ਵਕੀਲ ਬਲਜੀਤ ਸਿੰਘ ਭੁੰਬਲੀ, ਚੇਅਰਮੈਨ ਲਖਵਿੰਦਰ ਸਿੰਘ ਬੱਬਰੀ ਨੰਗਲ, ਜਤਿੰਦਰ ਕੌਰ ਖੁੰਡੀ, ਯੋਧਵੀਰ ਸਿੰਘ, ਸੁਰਜੀਤ ਸਿੰਘ ਪੱਡਾ, ਨਵਦੀਪ ਸਿੰਘ ਮਿੱਠੂ, ਵਕੀਲ ਸਿਮਰਪਾਲ ਸਿੰਘ, ਵਕੀਲ ਹਰਜੀਤ ਸਿੰਘ, ਦਲਵਿੰਦਰ ਸਿੰਘ ਲੋਧੀਪੁਰ, ਸਰਪੰਚ ਮੇਜਰ ਸਿੰਘ ਲੋਧੀਪੁਰ, ਗੁਰਦੀਪ ਸਿੰਘ ਘੁੱਲਾ ਸਰਸਪੁਰ ਅਤੇ ਕੁਲਜੀਤ ਸਿੰਘ ਸਾਬੀ ਸਰਸਪੁਰ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ, ਜਿਨ੍ਹਾਂ ਨੇ ਮੇਲੇ ਦੀ ਸਫ਼ਲਤਾ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਹਰ ਕਿਸਾਨ ਲਈ ਫਾਰਮਰ ਰਜਿਸਟਰੀ ਬਣਵਾਉਣਾ ਜ਼ਰੂਰੀ-ਡਾ. ਸ਼ਾਹਬਾਜ਼ ਸਿੰਘ ਚੀਮਾ ਅਗਲੀ ਖ਼ਬਰ ਬਾਬਾ ਫ਼ਰੀਦ ਆਗਮਨ ਪੁਰਬ ’ਤੇ 15ਵਾਂ ਕਬੱਡੀ ਗੋਲਡ ਕੱਪ 21, 22 ਸਤੰਬਰ ਨੂੰ : ਸੰਘਾ
Ad Position 24