ਬਧਾਨੀ ਨੇੜੇ ਸਕਾਰਪੀਓ ਦੀ ਟਰੱਕ ਨਾਲ ਭਿਆਨਕ ਟੱਕਰ- 6 ਨੌਜਵਾਨ ਜ਼ਖ਼ਮੀ
* ਐਸ. ਐਸ. ਐਫ. ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਰ ’ਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ
ਪਠਾਨਕੋਟ, 8 ਅਗਸਤ (ਸੰਧੂ)-ਪਠਾਨਕੋਟ-ਡਲਹੌਜ਼ੀ ਰਾਸ਼ਟਰੀ ਮਾਰਗ ਨੰਬਰ 154-ਏ ’ਤੇ ਸਥਿਤ ਬਧਾਨੀ ਵਿਖੇ ਸ੍ਰੀ ਸਾਈਂ ਡਿਪਲੋਮਾ ਕਾਲਜ ਨੇੜੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਅੰਮ੍ਰਿਤਸਰ ਨਾਲ ਸੰਬੰਧਤ 6 ਨੌਜਵਾਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੁੰਗਲ ਤੋਂ ਧਾਰ ਕਲਾਂ ਵੱਲ ਜਾ ਰਹੀ ਤੇਜ਼ ਰਫ਼ਤਾਰ ਮਹਿੰਦਰਾ ਸਕਾਰਪੀਓ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਸਿੱਧੀ ਟਕਰਾ ਗਈ।
ਬ
ਬਧਾਨੀ ਨੇੜੇ ਹਾਦਸਾਗ੍ਰਸਤ ਹੋਈ ਸਕਾਰਪੀਓ। ਤਸਵੀਰ : ਸੰਧੂ
09-08-2026
ਪਠਾਨਕੋਟ, 8 ਅਗਸਤ (ਸੰਧੂ)-ਪਠਾਨਕੋਟ-ਡਲਹੌਜ਼ੀ ਰਾਸ਼ਟਰੀ ਮਾਰਗ ਨੰਬਰ 154-ਏ ’ਤੇ ਸਥਿਤ ਬਧਾਨੀ ਵਿਖੇ ਸ੍ਰੀ ਸਾਈਂ ਡਿਪਲੋਮਾ ਕਾਲਜ ਨੇੜੇ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਅੰਮ੍ਰਿਤਸਰ ਨਾਲ ਸੰਬੰਧਤ 6 ਨੌਜਵਾਨ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਬੁੰਗਲ ਤੋਂ ਧਾਰ ਕਲਾਂ ਵੱਲ ਜਾ ਰਹੀ ਤੇਜ਼ ਰਫ਼ਤਾਰ ਮਹਿੰਦਰਾ ਸਕਾਰਪੀਓ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਸਿੱਧੀ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਕਾਰ ਵਿਚ ਸਵਾਰ ਨੌਜਵਾਨ ਅੰਦਰ ਹੀ ਫਸ ਗਏ। ਜ਼ਖ਼ਮੀਆਂ ਦੀ ਪਹਿਚਾਣ ਰਾਜ ਅਭੈ ਸਿੰਘ (23), ਵੰਸ਼ (24), ਕਰਨਵੀਰ ਸਿੰਘ (25), ਰਾਜਬੀਰ ਸਿੰਘ, ਗੁਰਪ੍ਰੀਤ ਸਿੰਘ ਤੇ ਪ੍ਰਦੀਪ ਸਿੰਘ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਕੁਝ ਨੌਜਵਾਨ ਅੰਮ੍ਰਿਤਸਰ, ਮਜੀਠਾ ਤੇ ਵੇਰਕਾ ਨਾਲ ਸੰਬੰਧਤ ਦੱਸੇ ਗਏ ਹਨ। ਹਾਦਸੇ ਦੀ ਸੂਚਨਾ ਸਵੇਰੇ ਕਰੀਬ 5:30 ਵਜੇ ਈ. ਆਰ. ਐੱਸ. ਐਪ ਰਾਹੀਂ ਐੱਸ. ਐੱਸ. ਐੱਫ ਟੀਮ ਨੂੰ ਮਿਲੀ। ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਦੇ ਸਿਪਾਹੀ ਅੰਕੁਰ ਸ਼ਰਮਾ ਤੇ ਰਜਤ ਕੁਮਾਰ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਸਕਾਰਪੀਓ ’ਚ ਫਸੇ 6 ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਨੇੜਲੇ ਸੀ. ਐੱਚ. ਸੀ. ਬਧਾਨੀ ਵਿਖੇ ਪਹੁੰਚਾਇਆ। ਨੌਜਵਾਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਪਠਾਨਕੋਟ ਤੇ ਬਾਅਦ ਵਿਚ ਮਾਮੂਨ ਸਥਿਤ ਅਮਨਦੀਪ ਹਸਪਤਾਲ ਲਈ ਰੈਫ਼ਰ ਕੀਤਾ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਵਿਚ ਟਰੱਕ ਚਾਲਕ ਵੀਰ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਵੀ ਜ਼ਖ਼ਮੀ ਹੋਇਆ ਹੈ।