ਜੀ. ਐਨ. ਡੀ. ਯੂ. ਕਾਲਜ ਨਰੋਟ ਜੈਮਲ ਸਿੰਘ ਵਿਖੇ ਰੈੱਡ ਰਿਬਨ ਕਲੱਬ ਨੇ ਖ਼ੂਨਦਾਨ ਕੈਂਪ ਲਗਾਇਆ
ਨਰੋਟ ਜੈਮਲ ਸਿੰਘ, 10 ਅਕਤੂਬਰ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਪ੍ਰਿੰਸੀਪਲ ਡਾ: ਅਰਪਣਾ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਵਲੋਂ ਖ਼ੂਨਦਾਨ ਕੈਂਪ ਲਗਾਇਆ। ਕੈਂਪ ਵਿਚ ਅਮਨਦੀਪ ਹਸਪਤਾਲ ਪਠਾਨਕੋਟ ਦੇ ਡਾ.
ਨਰੋਟ ਜੈਮਲ ਸਿੰਘ, 10 ਅਕਤੂਬਰ (ਸ਼ਸ਼ੀ ਕੁਮਾਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਪ੍ਰਿੰਸੀਪਲ ਡਾ: ਅਰਪਣਾ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ ਵਲੋਂ ਖ਼ੂਨਦਾਨ ਕੈਂਪ ਲਗਾਇਆ। ਕੈਂਪ ਵਿਚ ਅਮਨਦੀਪ ਹਸਪਤਾਲ ਪਠਾਨਕੋਟ ਦੇ ਡਾ. ਸੁਸ਼ੀਲ ਤੇ ਡਾ. ਵਿਕਾਸ ਮੁੱਖ ਤੌਰ ’ਤੇ ਹਾਜ਼ਰ ਹੋਏ। ਕਾਲਜ ਕੈਂਪਸ ਵਿਚ ਪਹੁੰਚਣ ’ਤੇ ਕਲੱਬ ਦੀ ਮੁੱਖ ਕੋਆਰਡੀਨੇਟਰ (ਸੰਯੋਜਕ) ਡਾ: ਪੂਨਮ ਮਹਾਜਨ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ । ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਅਰਪਣਾ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖ਼ੂਨਦਾਨ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਹੈ। ਇਸ ਲਈ ਹਰੇਕ ਨੌਜਵਾਨ ਨੂੰ ਇਸ ਨੇਕ ਕੰਮ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੇ ਖ਼ੂਨ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ, ਜੋ ਕਿ ਸਭ ਤੋਂ ਵੱਡਾ ਪੁੰਨ ਹੈ। ਇਸ ਮੌਕੇ ਕੇਵਲ ਵਿਦਿਆਰਥੀਆਂ ਨੇ ਹੀ ਨਹੀਂ, ਬਲਕਿ ਕਾਲਜ ਦੇ ਅਧਿਆਪਕਾਂ ਨੇ ਵੀ ਖ਼ੂਨਦਾਨ ਕੀਤਾ। ਇਸ ਮੌਕੇ ਆਏ ਵਿਸ਼ੇਸ਼ ਮਹਿਮਾਨਾਂ ਨੂੰ ਕਾਲਜ ਦੇ ਪ੍ਰਿੰਸੀਪਲ ਵਲੋਂ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ । ਖ਼ੂਨਦਾਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਰਿਫ੍ਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਡਾ. ਸਰਬਜੀਤ, ਡਾ. ਗੁਰਮੀਤ ਕੌਰ, ਪ੍ਰੋ: ਨੀਰੂ, ਪ੍ਰੋ: ਮੁਸਕਾਨ, ਪ੍ਰੋ: ਪ੍ਰਦੀਪ, ਪ੍ਰੋ: ਕਰਮਜੀਤ, ਪ੍ਰੋ: ਪੂਨਮ ਤੇ ਪ੍ਰੋ: ਰਿੰਪੀ ਆਦਿ ਹਾਜ਼ਰ ਸਨ।