11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਮਾਣਾ ਵਿਚ ਮੀਂਹ ਤੇ ਝੱਖੜ ਨੇ ਕਿਸਾਨਾਂ ਨੂੰ ਫ਼ਿਕਰਾਂ ’ਚ ਪਾਇਆ

ਸਮਾਣਾ, (ਪਟਿਆਲਾ), 11 ਅਕਤੂਬਰ (ਸਾਹਿਬ ਸਿੰਘ)- ਸਮਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮੀਂਹ ਅਤੇ ਝੱਖੜ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਬਦਲਦੇ ਮੌਸਮ ਦਾ ਅਹਿਸਾਸ ਹੋਇਆ, ਉੱਥੇ ਹੀ ਤੇਜ਼ ਹਵਾਵਾਂ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ।

Ad Position 21
No active advertisement
ਅਜੀਤ ਡੈਸਕ 11-10-2026

ਸਮਾਣਾ, (ਪਟਿਆਲਾ), 11 ਅਕਤੂਬਰ (ਸਾਹਿਬ ਸਿੰਘ)- ਸਮਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮੀਂਹ ਅਤੇ ਝੱਖੜ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਬਦਲਦੇ ਮੌਸਮ ਦਾ ਅਹਿਸਾਸ ਹੋਇਆ, ਉੱਥੇ ਹੀ ਤੇਜ਼ ਹਵਾਵਾਂ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ। ਮੌਸਮ ਵਿਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਦੂਜੇ ਪਾਸੇ ਝੱਖੜ ਕਾਰਨ ਫ਼ਸਲਾਂ ਅਤੇ ਮੰਡੀਆਂ ਵਿਚ ਪਏ ਝੋਨੇ ਨੂੰ ਲੈ ਕੇ ਕਿਸਾਨ ਫ਼ਿਕਰਾਂ ਵਿਚ ਹਨ। ਕਿਸਾਨਾਂ ਲਈ ਮੌਸਮ ਦੀ ਇਹ ਤਬਦੀਲੀ ਕਿੰਨੀ ਲਾਹੇਵੰਦ ਜਾਂ ਨੁਕਸਾਨਦਾਇਕ ਰਹੇਗੀ, ਇਹ ਮੀਂਹ ਦੀ ਮਾਤਰਾ ਅਤੇ ਹਵਾਵਾਂ ਦੀ ਤੀਬਰਤਾ ’ਤੇ ਨਿਰਭਰ ਕਰੇਗਾ। ਅੱਧੇ ਘੰਟੇ ਤੋਂ ਤੇਜ਼ ਵਰਖਾ ਹੋ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ 21 ਸਾਲਾ ਵਿਦਿਆਰਥੀ ਦੀ ਮਿਲੀ ਲਾਸ਼ ਮਿਲੀ, ਪੁਲਿਸ ਵਲੋਂ ਜਾਂਚ ਸ਼ੁਰੂ ਅਗਲੀ ਖ਼ਬਰ ਅਭਿਜੀਤ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ 23 ਘੰਟਿਆਂ ਬਾਅਦ ਰਿਹਾਅ
Ad Position 24