ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਵਲੋਂ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ -ਪ੍ਰਧਾਨ ਸੋਹਨ ਲਾਲ
ਤਾਰਾਗੜ੍ਹ, 10 ਅਕਤੂਬਰ (ਸੋਹਨ ਲਾਲ) - ਡਾ: ਬੀ. ਆਰ.
ਤਾਰਾਗੜ੍ਹ, 10 ਅਕਤੂਬਰ (ਸੋਹਨ ਲਾਲ) - ਡਾ: ਬੀ.ਆਰ. ਅੰਬੇਡਕਰ ਵੈੱਲਫੇਅਰ ਚੇਤਨਾ ਮੰਚ ਤਾਰਾਗੜ੍ਹ ਵਲੋਂ ਪ੍ਰੀਖਿਆ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜਾਣਕਾਰੀ ਦਿੰਦੇ ਹੋਏ ਡਾ: ਬੀ.ਆਰ. ਅੰਬੇਡਕਰ ਵੈਲਫੇਅਰ ਚੇਤਨਾ ਮੰਚ ਦੇ ਪ੍ਰਧਾਨ ਸੋਹਨ ਲਾਲ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਵਿਚ ਵੱਖ ਵੱਖ ਪਿੰਡਾਂ ਦੇ ਕੁੱਲ 700 ਬੱਚੇ ਭਾਗ ਲੈ ਰਹੇ ਹਨ ਅਤੇ ਤਿੰਨ ਸੈਂਟਰ ਤਾਰਾਗੜ੍ਹ, ਬੇਗੋਵਾਲ ਤੇ ਅੰਤੋਰ ਬਣਾਏ ਗਏ ਹਨ, ਇਨਾਂ ਵਿਚ ਤਿੰਨ ਪ੍ਰਬੰਧਕੀ ਟੀਮਾਂ, 30 ਕਰਮਚਾਰੀ ਮੁਫਤ ਸੇਵਾ ਬਤੌਰ ਨਿਗਰਾਨ ਸੇਵਾਵਾਂ ਨਿਭਾਅ ਰਹੇ ਹਨ, 900 ਵਿਅਕਤੀਆਂ ਦਾ ਰਿਫ੍ਰੈਸਮੈਂਟ ਦਾ ਪ੍ਰਬੰਧ ਪ੍ਰਬੰਧਕੀ ਟੀਮਾਂ ਵਲੋਂ ਕੀਤਾ ਗਿਆ ਹੈ। ਜਦੋਂ ਕਿ ਤਿੰਨ ਮੈਂਬਰੀ ਟੀਮ ਨੇ ਪ੍ਰੀਖਿਆ ਨਾਲ ਸਬੰਧਿਤ ਪੂਰਾ ਮਟੀਰੀਅਲ ਤਿਆਰ ਕੀਤਾ ਹੈ ਅਤੇ ਪੇਪਰ ਸੀਲ ਕਰਕੇ ਪ੍ਰੀਖਿਆ ਨਾਲ ਸਬੰਧਿਤ ਸਾਰੇ ਕਾਗਜ਼ ਪੂਰੇ ਕਰ ਦਿੱਤੇ ਗਏ ਹਨ। ਪ੍ਰਸ਼ਨ ਪੱਤਰੀ ਦੀ ਗੋਪਨੀਅਤਾ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰੀਖਿਆ ਤੇ ਮਾਰਕਿੰਗ ਸਮੇਂ ਪੂਰੀ ਇਮਾਨਦਾਰੀ, ਸਤਰਕਤਾ ਤੇ ਪਰਦਰਸ਼ਤਾ ਵਰਤੀ ਜਾਵੇਗੀ ਤੇ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਨੂੰ ਰੋਲ ਨੰਬਰ ਮੌਕੇ ’ਤੇ ਜਾਰੀ ਕੀਤੇ ਜਾਣਗੇ, ਇਸ ਲਈ ਜਿਨ੍ਹਾਂ ਬੱਚਿਆਂ ਨੇ ਫਾਰਮ ਭਰਿਆ ਹੈ ਉਹ ਸਾਰੇ ਬੱਚੇ ਸਮੇਂ ਸਿਰ ਸੈਂਟਰ ਵਿਚ ਪਹੁੰਚਣ। ਇਸ ਵਿਚ ਸੋਹਣ ਲਾਲ, ਨਰੇਸ਼ ਕੁਮਾਰ, ਸੁਰਿੰਦਰ, ਯਸ਼ਪਾਲ ਰਿਟਾ: ਬੀ.ਪੀ.ਈਓ, ਬਚਨ ਦਾਸ, ਮੰਜੂ, ਐਸ.ਡੀ.ਓ ਅਜੀਤ ਕੁਮਾਰ, ਅਨਿਲ ਕੁਮਾਰ ਸੋਸ਼ਲ ਰਿਫਾਰਮਰ ਲੁਧਿਆਣਾ, ਸ਼ਿਵ ਲਾਲ, ਵਸਾਖੀ ਰਾਮ, ਗੁਰਦਾਸ ਮੱਲ ਪੱਪੂ, ਕੇਹਰ ਸਿੰਘ, ਦਰਸ਼ਨ, ਰਾਜ ਕੁਮਾਰ ਕੋਟ ਭੱਟੀਆਂ, ਸੀਤਾ ਰਾਮ, ਦਵਿੰਦਰ, ਮਹਾਸੂ, ਧਰਮ ਪਾਲ, ਰਵਿਦਾਸ, ਦੇਸ ਰਾਜ, ਮੁਖ ਭੂਮਿਕਾ ਨਿਭਾਅ ਰਹੇ ਹਨ।