10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੀ.ਐਮ. ਸ਼੍ਰੀ ਸਕੂਲ ਜੰਗਲ ਵਿਖੇ ਮੈਗਾ ਪੀ.ਟੀ.ਐਮ. ਕਰਵਾਈ

ਘਰੋਟਾ, 10 ਅਕਤੂਬਰ (ਸੰਜੀਵ ਗੁਪਤਾ)- ਕੈਪਟਨ ਗੁਰਬਚਨ ਸਿੰਘ ਸਲਾਰੀਆ ਪੀ. ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਅਧਿਆਪਕ-ਮਾਪੇ ਮੀਟਿੰਗ ਕਰਵਾਈ ਗਈ ਜਿਸ ਵਿਚ ਮਾਪਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

Ad Position 21
No active advertisement
ਜੰਗਲ ਸਕੂਲ ਵਿਖੇ ਮੈਗਾ ਪੀ.ਟੀ.ਐਮ. ਦੌਰਾਨ ਇੰਚਾਰਜ ਪ੍ਰਿੰਸੀਪਲ ਸਿਧਾਰਥ ਚੰਦਰ, ਵਿਦਿਆਰਥੀ ਅਤੇ ਮਾਪੇ। ਤਸਵੀਰ : ਸੰਜੀਵ ਗੁਪਤਾ ਰਿਆਨ ਸਿੰਘ ਪੰਨੂੰ ਪਿਤਾ ਡਾ. ਐਸ.ਪੀ. ਸਿੰਘ ਡਾ. ਸੰਦੀਪ ਕੌਰ, ਪਿੰਡ ਪੰਨਵਾਂ 11-10-2026
ਘਰੋਟਾ, 10 ਅਕਤੂਬਰ (ਸੰਜੀਵ ਗੁਪਤਾ)- ਕੈਪਟਨ ਗੁਰਬਚਨ ਸਿੰਘ ਸਲਾਰੀਆ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਗਲ ਵਿਖੇ ਅਧਿਆਪਕ-ਮਾਪੇ ਮੀਟਿੰਗ ਕਰਵਾਈ ਗਈ ਜਿਸ ਵਿਚ ਮਾਪਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪਵਨ ਸਿੰਘ ਸਲਾਰੀਆ ਮੁੱਖ ਮਹਿਮਾਨ ਵਜੋਂ ਤੇ ਵਾਈਸ ਚੇਅਰਪਰਸਨ ਨੇਹਾ ਦੇਵੀ, ਮੈਂਬਰ ਗੁਰਮੇਜ ਸਿੰਘ ਸਲਾਰੀਆ ਤੇ ਸੁਰੇਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਨ੍ਹਾਂ ਦਾ ਇੰਚਾਰਜ ਪ੍ਰਿੰਸੀਪਲ ਸਿਧਾਰਥ ਚੰਦਰ ਤੇ ਸਮੂਹ ਸਟਾਫ ਵਲੋਂ ਸਵਾਗਤ ਕੀਤਾ ਗਿਆ। ਇੰਚਾਰਜ ਪ੍ਰਿੰਸੀਪਲ ਸਿਧਾਰਥ ਚੰਦਰ ਨੇ ਦੱਸਿਆ ਕਿ ਇਸ ਮੈਗਾ ਪੀ.ਟੀ.ਐਮ. ਦਾ ਮੁੱਖ ਉਦੇਸ਼ ਅਧਿਆਪਕਾਂ ਤੇ ਮਾਪਿਆਂ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕਰਨਾ ਹੈ ਤਾਂ ਜੋ ਮਾਪੇ ਬਿਨਾਂ ਕਿਸੇ ਝਿਜਕ ਦੇ ਬੱਚਿਆਂ ਦੀ ਪੜ੍ਹਾਈ ਵਿਚ ਪ੍ਰਗਤੀ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਮੌਕੇ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਰਿਪੋਰਟ ਕਾਰਡਾਂ ਰਾਹੀਂ ਮਾਪਿਆਂ ਨੂੰ ਬੱਚਿਆਂ ਦੀ ਸਾਲ ਭਰ ਦੀ ਅਕਾਦਮਿਕ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਮਾਪਿਆਂ ਲਈ ਵਰਕਸ਼ਾਪ ਵੀ ਕਰਵਾਈ ਗਈ ਜਿਸ ਵਿਚ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੈਡਮ ਪੂਨਮ, ਰਾਜੀਵ ਮਹਾਜਨ, ਗੁਰਪ੍ਰੀਤ ਕੌਰ, ਸ਼ਬਨਮ, ਰਿਚਾ, ਨਿਸ਼ਾ, ਰੰਜਨਾ, ਅੰਜੂ ਬਾਲਾ, ਰਵੀ ਸ਼ਰਮਾ, ਸੁਨੀਲਾ , ਕੁਲਵਿੰਦਰ ਕੌਰ, ਅਕਵਿੰਦਰ ਕੌਰ, ਨਰੇਸ਼ ਕੁਮਾਰ, ਯੋਗੇਸ਼, ਮੋਹਨੀਸ਼, ਅਭਿਸ਼ੇਕ, ਰਵਿੰਦਰ ਸਿੰਘ, ਸੁਖਦੇਵ ਸਿੰਘ, ਗੁਲਸ਼ਨ ਕੁਮਾਰ ਅਤੇ ਸਕੂਲ ਮੈਨੇਜਰ ਤਿਲਕ ਰਾਜ ਸਮੇਤ ਸਮੂਹ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਸੜਕ ਦਾ ਨਿਰਮਾਣ ਅੱਧ ਵਿਚਕਾਰ ਲਟਕਣ ਕਾਰਨ ਪਿੰਡ ਵਾਸੀਆਂ ’ਚ ਰੋਸ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ
Ad Position 24