10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸੰਕਲਪ ਸੇਵਾ ਸੰਸਥਾ ਵਲੋਂ 62ਵੀਂ ਰਾਸ਼ਨ ਵੰਡ ਸੇਵਾ, 6 ਲੋੜਵੰਦ ਪਰਿਵਾਰਾਂ ਦੀ ਕੀਤੀ ਸਹਾਇਤਾ

ਪਠਾਨਕੋਟ, 10 ਅਕਤੂਬਰ (ਸੁਮਿਤ)- ਸੰਕਲਪ ਸੇਵਾ ਸੰਸਥਾ ਵਲੋਂ ਕਰਮ ਹੀ ਪੂਜਾ ਹੈ ਅਤੇ ਅੰਨਦਾਨ ਮਹਾਦਾਨ ਦੀ ਭਾਵਨਾ ਨਾਲ 62ਵੀਂ ਰਾਸ਼ਨ ਵੰਡ ਸੇਵਾ ਕੀਤੀ ਗਈ। ਇਹ ਸੇਵਾ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਅਤੇ ਪ੍ਰਧਾਨ ਚਿਤਰਾ ਪੁਰੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ।

Ad Position 21
No active advertisement
ਅਜੀਤ ਡੈਸਕ 11-10-2026
ਪਠਾਨਕੋਟ, 10 ਅਕਤੂਬਰ (ਸੁਮਿਤ)- ਸੰਕਲਪ ਸੇਵਾ ਸੰਸਥਾ ਵਲੋਂ ਕਰਮ ਹੀ ਪੂਜਾ ਹੈ ਅਤੇ ਅੰਨਦਾਨ ਮਹਾਦਾਨ ਦੀ ਭਾਵਨਾ ਨਾਲ 62ਵੀਂ ਰਾਸ਼ਨ ਵੰਡ ਸੇਵਾ ਕੀਤੀ ਗਈ। ਇਹ ਸੇਵਾ ਸੰਸਥਾ ਦੀ ਚੇਅਰਪਰਸਨ ਅਮਿਤਾ ਸ਼ਰਮਾ ਅਤੇ ਪ੍ਰਧਾਨ ਚਿਤਰਾ ਪੁਰੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੌਕੇ ਸਾਬਕਾ ਵਿਧਾਇਕ ਐਡਵੋਕੇਟ ਅਸ਼ੋਕ ਸ਼ਰਮਾ ਹਾਜ਼ਰ ਹੋਏ। ਉਨ੍ਹਾਂ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਸੰਸਥਾ ਦੇ ਮੈਂਬਰਾਂ ਨੂੰ ਆਸ਼ੀਰਵਾਦ ਦਿੱਤਾ। ਸੰਕਲਪ ਸੇਵਾ ਸੰਸਥਾ ਵਲੋਂ ਹਰ ਮਹੀਨੇ ਨਿਯਮਿਤ ਛੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ।ਸੰਸਥਾ ਦਾ ਮੰਨਣਾ ਹੈ ਕਿ ਸੱਚੀ ਸੇਵਾ ਉਹ ਹੈ, ਜਿਸ ਵਿਚ ਲੋੜਵੰਦਾਂ ਦੀ ਮਦਦ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਵੇ। ਸੰਸਥਾ ਹਰ ਸੰਕਲਪ ਨੂੰ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਪੂਰਾ ਕਰਨ ਲਈ ਵਚਨਬੱਧ ਹੈ।ਇਸ ਮੌਕੇ ਖ਼ਜ਼ਾਨਚੀ ਗੀਤਿਕਾ ਪੁਰੀ, ਪ੍ਰੋਜੈਕਟ ਇੰਚਾਰਜ ਸ਼ਾਲਿਨੀ ਗੁਪਤਾ ਅਤੇ ਕਾਰਜਕਾਰੀ ਮੈਂਬਰ ਮਨਦੀਪ ਕੌਰ, ਭਾਵਨਾ ਵਰਮਾ ਅਤੇ ਰੰਜਨਾ ਜੀ ਹਾਜ਼ਰ ਰਹੇ। ਸਾਰੇ ਮੈਂਬਰਾਂ ਨੇ ਸੇਵਾ ਕਾਰਜ ਵਿਚ ਆਪਣਾ ਯੋਗਦਾਨ ਪਾਇਆ ਅਤੇ ਮਨੁੱਖਤਾ ਦੀ ਸੇਵਾ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਵਾਲਮੀਕਿ ਚੌਕ ਤੋਂ ਰਾਮ ਤੀਰਥ ਲਈ ਪੰਜ ਬੱਸਾਂ ਦਾ ਕਾਫ਼ਲਾ ਰਵਾਨਾ ਅਗਲੀ ਖ਼ਬਰ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਂਘੇ ਲਈ ਕੀਤੀ ਅਰਦ...
Ad Position 24