07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਰਕਾਰੀ ਪ੍ਰਾਇਮਰੀ ਸਕੂਲ ਤਾਰਾਗੜ੍ਹ ਵਿਖੇ ਮਦਰ ਵਰਕਸ਼ਾਪ ਲਗਾਈ * ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਮਿਲੀ ਨਵੀਂ ਦਿਸ਼ਾ-ਸਰਬਜੀਤ

ਤਾਰਾਗੜ੍ਹ, 7 ਅਗਸਤ (ਸੋਹਨ ਲਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈਕੰ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ. ਜੀ.

Ad Position 21
No active advertisement
ਅਜੀਤ ਡੈਸਕ 08-08-2026
ਤਾਰਾਗੜ੍ਹ, 7 ਅਗਸਤ (ਸੋਹਨ ਲਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:/ਸੈਕੰ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਭੋਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਤਾਰਾਗੜ੍ਹ ਵਿਚ ਮਦਰ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ । ਵਰਕਸ਼ਾਪ ’ਚ ਮਾਵਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਬੱਚਿਆਂ ਦੀ ਸ਼ੁਰੂਆਤੀ ਸਿੱਖਿਆ, ਸਰਵਪੱਖੀ ਵਿਕਾਸ ਤੇ ਘਰ ਵਿਚ ਸਿੱਖਣ-ਸਿਖਾਉਣ ਦੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ । ਇਸ ਮੌਕੇ ਸਕੂਲ ਹੈੱਡ ਤੇ ਸੈਂਟਰ ਹੈਡ ਟੀਚਰ ਤਾਰਾਗੜ੍ਹ ਸਰਬਜੀਤ ਨੇ ਕਿਹਾ ਕਿ ਮਦਰ ਵਰਕਸ਼ਾਪ ਰਾਹੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਸਿੱਖਿਆ ਬੱਚਿਆਂ ਦੇ ਜੀਵਨ ਦੀ ਸਭ ਤੋਂ ਮਹੱਤਵਪੂਰਨ ਬੁਨਿਆਦ ਹੈ ਅਤੇ ਮਾਪਿਆਂ, ਖ਼ਾਸ ਕਰਕੇ ਮਾਵਾਂ ਦੀ ਸਰਗਰਮ ਭੂਮਿਕਾ ਨਾਲ ਬੱਚਿਆਂ ਵਿਚ ਸਿੱਖਣ ਦੀ ਰੁਚੀ ਅਤੇ ਆਤਮ-ਵਿਸ਼ਵਾਸ ਹੋਰ ਮਜ਼ਬੂਤ ਹੁੰਦਾ ਹੈ। ਇਸ ਮੌਕੇ ਅਧਿਆਪਕਾਂ ਵਲੋਂ ਮਾਪਿਆਂ ਨਾਲ ਬੱਚਿਆਂ ਦੀ ਸਿੱਖਣ ਪ੍ਰਗਤੀ, ਰਿਪੋਰਟ ਕਾਰਡ, ਸੁਧਾਰ ਦੀ ਲੋੜ ਵਾਲੇ ਖੇਤਰਾਂ ਤੇ ਘਰ ’ਚ ਦਿੱਤੇ ਜਾਣ ਵਾਲੇ ਸਹਿਯੋਗ ਬਾਰੇ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਉਪਰਾਲੇ ਨਾਲ ਸਕੂਲ ਤੇ ਪਰਿਵਾਰ ਵਿਚਕਾਰ ਆਪਸੀ ਸਾਂਝ ਹੋਰ ਮਜ਼ਬੂਤ ਹੋਈ ਤੇ ਮਾਪਿਆਂ ਨੇ ਵੀ ਇਸ ਪਹਿਲ ਦੀ ਭਰਪੂਰ ਸਰਾਹਨਾ ਕੀਤੀ । ਇਸ ਮੌਕੇ ਸਕੂਲ ਟੀਚਰ ਸਰੀਤਾ ਸੈਣੀ, ਮੈਡਮ ਮਮਤਾ, ਮੈਡਮ ਬਲਜੀਤ ਕੌਰ ਅਤੇ ਬੱਚਿਆਂ ਦੇ ਮਾਪੇ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ ਨਤਿੰਦਰ ਸਿੰਘ ਨਾਗਰਾ ਨੂੰ ਮੁੜ ਮਿਲੀ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਦੀ ਜ਼ਿੰਮੇਵਾਰੀ ਅਗਲੀ ਖ਼ਬਰ ਸ਼ਰਾਬੀ ਹਾਲਤ ’ਚ ਵਿਅਕਤੀ ਨੇ ਥਾਣੇਦਾਰ ਦੀ ਵਰਦੀ ਪਾੜੀ * ਮਾਮਲਾ ਦਰਜ-ਦੋਸ਼ੀ ਗ੍ਰਿਫਤਾਰ
Ad Position 24