ਪੀ.ਐਮ. ਸ੍ਰੀ ਸਰਕਾਰੀ ਸਕੂਲ਼ ਅਲੀਵਾਲ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਕੀਤਾ
ਅਲੀਵਾਲ, 18 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਦਿਨੀ ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਅਲੀਵਾਲ ਦੇ ਨੋਡਲ ਅਫ਼ਸਰ ਤੇ ਪ੍ਰਿੰਸੀਪਲ ਬਲਵਿੰਦਰ ਪਾਲ ਦੀ ਯੋਗ ਅਗਵਾਈ ’ਚ ਤੇ ਡਾਕਟਰ ਰਮਨ ਕੁਮਾਰ ਜੀ ਦੇ ਯਤਨਾਂ ਸਦਕਾ ਵੱਖ -ਵੱਖ ਦੇ ਜਮਾਤਾਂ ਵਿਦਿਆਰਥੀਆਂ ਨੂੰ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਵਾਈ ਗਈ।
ਅਲੀਵਾਲ, 18 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਦਿਨੀ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਅਲੀਵਾਲ ਦੇ ਨੋਡਲ ਅਫ਼ਸਰ ਤੇ ਪ੍ਰਿੰਸੀਪਲ ਬਲਵਿੰਦਰ ਪਾਲ ਦੀ ਯੋਗ ਅਗਵਾਈ ’ਚ ਤੇ ਡਾਕਟਰ ਰਮਨ ਕੁਮਾਰ ਜੀ ਦੇ ਯਤਨਾਂ ਸਦਕਾ ਵੱਖ -ਵੱਖ ਦੇ ਜਮਾਤਾਂ ਵਿਦਿਆਰਥੀਆਂ ਨੂੰ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਵਾਈ ਗਈ। ਡਾ. ਰਮਨ ਕੁਮਾਰ ਨੇ ਦੱਸਿਆ ਕਿ ਵਿੱਦਿਅਕ- ਟੂਰ ਤਹਿਤ ਛੇਵੀ ਜਮਾਤ ਤੋਂ ਬਾਰ੍ਹਵੀਂ ਤੱਕ ਤੱਕ ਦੇ ਵਿਦਿਆਰਥੀਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਜੰਗ-ਏ-ਆਜ਼ਾਦੀ ਮਿਊਜ਼ੀਅਮ ਕਰਤਾਰਪੁਰ ਦੀ ਯਾਤਰਾ ਕਰਵਾਈ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਜਿਹੇ ਵਿਦਿਆਕ ਦੌਰਿਆਂ ਰਾਹੀਂ ਵਿਦਿਆਰਥੀਆਂ ਬਹੁਤ ਕੁਝ ਸਿੱਖਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਨੋਡਲ ਅਫ਼ਸਰ ਪੀ.ਐਮ ਸਕੂਲ਼ ਗੁਰਦਾਸਪੁਰ ਤੇ ਪ੍ਰਿੰਸੀਪਲ ਬਲਵਿੰਦਰ ਪਾਲ ਜੀ ਵਿਦਿਆਰਥੀਆਂ ਦੀ ਪੜ੍ਹਾਈ ਤੇ ਮਾਨਸਿਕ ਵਿਕਾਸ਼ ਬਾਰੇ ਸੋਚਦੇ ਹਨ ਤੇ ਉਹ ਅਜਿਹੀਆਂ ਗਤੀਵਿਧੀਆਂ ਕਰਵਾਉਣ ਤੱਤਪਰ ਰਹਿੰਦੇ ਹਨ। ਵਿੱਦਿਅਕ ਟੂਰ ’ਚ ਗੌਰਵ ਕੁਮਾਰ, ਹਰਪਾਲ ਸਿੰਘ,ਅਮਰਜੀਤ ਸਿੰਘ, ਸ੍ਰੀਮਤੀ ਸਰਬਜੀਤ ਕੌਰ ਤੇ ਸ੍ਰੀਮਤੀ ਸੰਗੀਤ ਵੀ ਹਾਜਰ ਸਨ ।