08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲਾਹੜੀ 318 ਗੋਲੀਕਾਂਡ ਮਾਮਲੇ ’ਚ ਪੁਲਿਸ ਨੂੰ ਮਿਲੀ ਸਫਲਤਾ

ਘਰੋਟਾ, 7 ਅਗਸਤ (ਸੰਜੀਵ ਗੁਪਤਾ)-ਘਰੋਟਾ-ਪਠਾਨਕੋਟ ਰੋਡ ’ਤੇ ਪਿੰਡ ਲਾਹੜੀ 318 ਵਿਖੇ ਬੁੱਧਵਾਰ ਰਾਤ ਇਕ ਘਰ ’ਤੇ ਗੋਲੀ ਚੱਲਣ ਦੇ ਮਾਮਲੇ ਵਿਚ ਪੁਲਿਸ ਨੂੰ ਅਹਿਮ ਸਫਲਤਾ ਮਿਲੀ ਹੈ । ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਥਿਤ ਤੌਰ ’ਤੇ ਸੁਰੱਖਿਆ ਵਧਾਉਣ ਦੇ ਚੱਕਰ ਵਿਚ ਸ਼ਿਵ ਸੈਨਾ ਨਾਲ ਸਬੰਧਿਤ ਨੇਤਾ ਚਮਨ ਲਾਲ ਵਲੋਂ ਆਪਣੀ ਨਿੱਜੀ 45 ਬੋਰ ਪਿਸਤੌਲ ਨਾਲ ਗੋਲੀ ਚਲਾਈ ਗਈ ਸੀ ।

Ad Position 21
No active advertisement
ਅਜੀਤ ਡੈਸਕ 08-08-2026
ਘਰੋਟਾ, 7 ਅਗਸਤ (ਸੰਜੀਵ ਗੁਪਤਾ)-ਘਰੋਟਾ-ਪਠਾਨਕੋਟ ਰੋਡ ’ਤੇ ਪਿੰਡ ਲਾਹੜੀ 318 ਵਿਖੇ ਬੁੱਧਵਾਰ ਰਾਤ ਇਕ ਘਰ ’ਤੇ ਗੋਲੀ ਚੱਲਣ ਦੇ ਮਾਮਲੇ ਵਿਚ ਪੁਲਿਸ ਨੂੰ ਅਹਿਮ ਸਫਲਤਾ ਮਿਲੀ ਹੈ । ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਥਿਤ ਤੌਰ ’ਤੇ ਸੁਰੱਖਿਆ ਵਧਾਉਣ ਦੇ ਚੱਕਰ ਵਿਚ ਸ਼ਿਵ ਸੈਨਾ ਨਾਲ ਸਬੰਧਿਤ ਨੇਤਾ ਚਮਨ ਲਾਲ ਵਲੋਂ ਆਪਣੀ ਨਿੱਜੀ 45 ਬੋਰ ਪਿਸਤੌਲ ਨਾਲ ਗੋਲੀ ਚਲਾਈ ਗਈ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਪਿੰਡ ਲਾਹੜੀ 318 ਵਿਚ ਗੁਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਦੇ ਘਰ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ । ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਗਈ । ਪੁਲਿਸ ਵਲੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ, ਪੁਲਿਸ ਏਜੰਸੀਆਂ ਦੀ ਮਦਦ ਅਤੇ ਫੋਰੈਂਸਿਕ ਸਾਇੰਸ ਟੀਮ ਦੀ ਜਾਂਚ ਤੋਂ ਬਾਅਦ ਘਟਨਾ ਦੀਆਂ ਕੜੀਆਂ ਜੋੜੀਆਂ ਗਈਆਂ । ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਗੋਲੀ 45 ਬੋਰ ਦੇ ਨਿੱਜੀ ਪਿਸਤੌਲ ਤੋਂ ਚਲਾਈ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਚਲਾਈ ਗਈ ਗੋਲੀ ਗੁਰਪ੍ਰੀਤ ਸਿੰਘ ਦੇ ਘਰ ਦੀ ਕੰਧ/ਖਿੜਕੀ ਵਾਲੇ ਹਿੱਸੇ ਤੋਂ ਹੁੰਦੀ ਹੋਈ ਰੌਸ਼ਨਦਾਨ ਦੇ ਰਸਤੇ ਡਰਾਇੰਗ ਰੂਮ ਤੱਕ ਪਹੁੰਚੀ । ਫੋਰੈਂਸਿਕ ਸਾਇੰਸ ਟੀਮ ਵਲੋਂ ਕੀਤੀ ਜਾਂਚ ਵਿਚ ਵੀ ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ । ਪੁਲਿਸ ਨੇ ਕਥਿਤ ਦੋਸ਼ੀ ਚਮਨ ਲਾਲ ਉਰਫ ਬਿੱਲਾ ਦਾ 45 ਬੋਰ ਦਾ ਨਿੱਜੀ ਪਿਸਤੌਲ, ਰੌਂਦ ਅਤੇ ਖਾਲੀ ਖੋਲ ਬਰਾਮਦ ਕਰ ਲਿਆ ਹੈ । ਸੀ.ਸੀ.ਟੀ.ਵੀ. ਜਾਂਚ ਦੌਰਾਨ ਵੀ ਇਸ ਸਬੰਧੀ ਤੱਥ ਸਾਹਮ੍ਣੇ ਆਏ । ਸਦਰ ਥਾਣਾ ਮੁਖੀ ਦਲਜੀਤ ਸਿੰਘ ਨੇ ਉਕਤ ਪੁਸ਼ਟੀ ਕਰਦੇ ਦੱਸਿਆ ਕਿ ਪੁਲਿਸ ਨੇ ਮਾਮਲੇ ਵਿਚ ਧਾਰਾ 25 ਤੇ 27 ਅਸਲਾ ਐਕਟ ਸਮੇਤ 125 ਬੀ.ਐਨ.ਐਸ. ਦੀਆਂ ਸਬੰਧਿਤ ਧਾਰਾਵਾਂ ਤਹਿਤ ਐਫ . ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ’ਤੇ ਭੇਜ ਦਿੱਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਸਿਰਫ਼ ਰਾਜਨੀਤੀ ਨਹੀਂ, ਲੋਕ ਸੇਵਾ ਹੀ ਮੇਰਾ ਮੁੱਖ ਉਦੇਸ਼-ਅਮਿਤ ਮਿੱਠੂ ਅਗਲੀ ਖ਼ਬਰ ਕੋਠੇ ਕੌਂਤਰਪੁਰ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ * ਹਲਕਾ ਇੰਚਾਰਜ ਰੋਹਿਤ ਸਿਆਲ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Ad Position 24