ਪੇਟ ਦੇ ਕੀੜੀਆਂ ਦੀ ਮੁਕਤੀ ਸੰਬੰਧੀ ਜਾਗਰੂਕਤਾ ਕੈਂਪ
ਸ਼ਾਹਪੁਰ ਕੰਢੀ, 7 ਅਗਸਤ (ਰਣਜੀਤ ਸਿੰਘ)-ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ ਰਣਜੀਤ ਸਾਗਰ ਡੈਮ ਦੇ ਸਰਕਾਰੀ ਹਸਪਤਾਲ ਵਿਖੇ ਐਸ. ਐਮ.
ਸ਼ਾਹਪੁਰ ਕੰਢੀ, 7 ਅਗਸਤ (ਰਣਜੀਤ ਸਿੰਘ)-ਰਾਸ਼ਟਰੀ ਡੀ-ਵਾਰਮਿੰਗ ਦਿਵਸ ਮੌਕੇ ਰਣਜੀਤ ਸਾਗਰ ਡੈਮ ਦੇ ਸਰਕਾਰੀ ਹਸਪਤਾਲ ਵਿਖੇ ਐਸ.ਐਮ.ਓ. ਜਸਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ’ਚ ਨੋਡਲ ਅਧਿਕਾਰੀ ਅਕਾਸ਼ ਲੂੰਨਾ ਨੇ ਆਏ ਹੋਏ ਲੋਕਾਂ ਪ੍ਰਤੀ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਪੇਟ ਦੇ ਕੀੜਿਆਂ ਨਾਲ ਆਦਮੀ ਦੀ ਸਿਹਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ, ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਤੋਂ ਬਚਾਅ ਜ਼ਰੂਰੀ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਸਕੂਲਾਂ ’ਚ ਵਿਦਿਆਰਥੀਆਂ ਨੂੰ ਮੁਫ਼ਤ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਡਾਕਟਰ ਦੀ ਟੀਮ ਨੇ ਆਏ ਹੋਏ ਮਰੀਜ਼ਾਂ ਨੂੰ ਚੈੱਕ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ । ਇਸ ਮੌਕੇ ਡਾ: ਰਾਣੀ ਚੌਧਰੀ, ਡਾ: ਅਮਨਦੀਪ, ਚੀਫ ਫਾਰਮਾਸਿਸਟ ਗੋਪਾਲ ਸ਼ਰਮਾ, ਗੁਰਿੰਦਰ ਸਿੰਘ ਰੰਧਾਵਾ ਤੇ ਕਸਤੂਰੀ ਲਾਲ ਆਦਿ ਹਾਜ਼ਰ ਸਨ।