23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਇਕ ਦਿਨ ਮੇਰਾ ਪਿੰਡ ਮੁਹਿੰਮ ਤਹਿਤ ਡਾ. ਚੌਹਾਨ ਨੇ ਮਹਿਲਾਵਾਂ ਦੀਆਂ ਸੁਣੀਆਂ ਸਮੱਸਿਆਵਾਂ

ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)-‘ਇਕ ਦਿਨ ਮੇਰਾ ਪਿੰਡ’ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦੀਆਂ ਇਸਤਰੀਆਂ ਨੇ ਸਾਈ ਹਸਪਤਾਲ ਵਿਖੇ ਸਾਬਕਾ ਐਸ. ਐਮ.

Ad Position 21
No active advertisement
ਅਜੀਤ ਡੈਸਕ 23-09-2026
ਖਮਾਣੋਂ, 22 ਸਤੰਬਰ (ਜੋਗਿੰਦਰ ਪਾਲ)-‘ਇਕ ਦਿਨ ਮੇਰਾ ਪਿੰਡ’ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦੀਆਂ ਇਸਤਰੀਆਂ ਨੇ ਸਾਈ ਹਸਪਤਾਲ ਵਿਖੇ ਸਾਬਕਾ ਐਸ. ਐਮ. ਓ. ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਨਾਲ ਮੁਲਾਕਾਤ ਕਰਕੇ ਮਨਰੇਗਾ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਰੁਜ਼ਗਾਰ ਨਾਲ ਸਬੰਧਿਤ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਇਸਤਰੀਆਂ ਨੇ ਆਪਣੇ ਹੱਕਾਂ ਅਤੇ ਰੁਜ਼ਗਾਰ ਸਬੰਧੀ ਮੁਸ਼ਕਿਲਾਂ ਦੇ ਹੱਲ ਦੀ ਮੰਗ ਰੱਖੀ। ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਆਸ਼ਾ ਅਤੇ ਮਨਰੇਗਾ ਵਰਕਰ ਲੰਮੇ ਸਮੇਂ ਤੋਂ ਆਪਣੇ ਇੰਨਸੈਂਟਿਵ ਵਿਚ ਵਾਧੇ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵਲੋਂ ਮਹਿਲਾਵਾਂ ਦੇ ਰੁਜ਼ਗਾਰ ਨਾਲ ਸੰਬੰਧਿਤ ਸਮੱਸਿਆਵਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮਨਰੇਗਾ ਅਤੇ ਆਸ਼ਾ ਵਰਗੀਆਂ ਯੋਜਨਾਵਾਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਮੇਂ ਸ਼ੁਰੂ ਕੀਤੀਆਂ ਗਈਆਂ ਸਨ। ਕਾਂਗਰਸ ਪਾਰਟੀ ਦਾ ਮਕਸਦ ਮਹਿਲਾਵਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦਾ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਵਧਾਉਣਾ ਹੈ। ਡਾ. ਚੌਹਾਨ ਨੇ ਇਸਤਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਹੱਕਾਂ ਦੀ ਲੜਾਈ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ ਅਤੇ ਆਸ਼ਾ ਤੇ ਮਨਰੇਗਾ ਵਰਕਰਾਂ ਨੂੰ ਬਣਦਾ ਹੱਕ ਦਿਵਾਉਣ ਲਈ ਯਤਨ ਕਰਨਗੇ। ਇਸ ਮੌਕੇ ਡਾ. ਪ੍ਰਭਜੋਤ , ਪਰਮਜੀਤ ਕੌਰ ਰਾਣਵਾ, ਅਮਰਜੀਤ ਕੌਰ ਮਨਸੂਰਪੁਰ, ਰਵਿੰਦਰ ਕੌਰ ਮਨੈਲੀ, ਕਰਮਜੀਤ ਕੌਰ ਧਨੌਲਾ, ਸ਼ੇਰ ਕੌਰ ਬਰਵਾਲੀ, ਸਤਵੀਰ ਕੌਰ, ਅਮਰਜੀਤ ਕੌਰ ਰਾਮਗੜ੍ਹ, ਗੁਰਮੀਤ ਕੌਰ ਅਮਰਗੜ੍ਹ, ਕਮਲਜੀਤ ਕੌਰ ਸ਼ਮਸਪੁਰ, ਸ਼ਿੰਦਰਪਾਲ ਕੌਰ ਰਾਏਪੁਰ ਰਾਈਆਂ, ਅਮਰਜੀਤ ਕੌਰ ਫਰੌਰ, ਪ੍ਰੀਤੀ ਫਰੌਰ, ਜਸਪਾਲ ਕੌਰ ਹਰਗਣਾ, ਗਗਨਦੀਪ ਕੌਰ ਰੱਤੋਂ, ਪਰਮਜੀਤ ਕੌਰ ਸੁਹਾਵੀ, ਮਨਪ੍ਰੀਤ ਕੌਰ ਉੱਚਾ ਪਿੰਡ, ਪ੍ਰੀਤੀ ਚੜੀ ਸਮੇਤ ਵੱਖ-ਵੱਖ ਪਿੰਡਾਂ ਦੀਆਂ ਇਸਤਰੀਆਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਘੋਲ ’ਚ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਰਿਮਟ ਯੂਨੀਵਰਸਿਟੀ ਵਿਖੇ ਪੈਟਰਨ ਮੇਕਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ
Ad Position 24