03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਧਾਰਮਿਕ ਦੀਵਾਨ ਸਜਾਏ

ਨਸਰਾਲਾ, 2 ਨਵੰਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਵੀਂ ਆਬਾਦੀ ਪੰਡੋਰੀ ਰੁਕਮਾਣ, ਨਸਰਾਲਾ ਸਟੇਸ਼ਨ ਵਿਖੇ ਭਾਈ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਖੁੱਲ੍ਹੇ ਪੰਡਾਲ ਵਿਚ ਸਜੇ ਦੀਵਾਨਾ ਅੰਦਰ ਕਥਾਵਾਚਕ ਭਾਈ ਨਛੱਤਰ ਸਿੰਘ ਬ੍ਰਹਮਜੀਤ ਹੁਸ਼ਿਆਰਪੁਰ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਸ਼ਬਦ ਦੀ ਕਥਾ ਕਰਕੇ ਜਿੱਥੇ ਗੁਰਬਾਣੀ ਪੜ੍ਹਨ ਲਈ ਕਿਹਾ, ਉੱਥੇ ਗੁਰਬਾਣੀ ਦੇ ਭਾਵ ਅਰਥ ਸਮਝਣ ਲਈ ਵੀ ਪ੍ਰੇਰਿਆ।

Ad Position 21
No active advertisement
ਅਜੀਤ ਡੈਸਕ 03-11-2026
ਨਸਰਾਲਾ, 2 ਨਵੰਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਵੀਂ ਆਬਾਦੀ ਪੰਡੋਰੀ ਰੁਕਮਾਣ, ਨਸਰਾਲਾ ਸਟੇਸ਼ਨ ਵਿਖੇ ਭਾਈ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਖੁੱਲ੍ਹੇ ਪੰਡਾਲ ਵਿਚ ਸਜੇ ਦੀਵਾਨਾ ਅੰਦਰ ਕਥਾਵਾਚਕ ਭਾਈ ਨਛੱਤਰ ਸਿੰਘ ਬ੍ਰਹਮਜੀਤ ਹੁਸ਼ਿਆਰਪੁਰ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਸ਼ਬਦ ਦੀ ਕਥਾ ਕਰਕੇ ਜਿੱਥੇ ਗੁਰਬਾਣੀ ਪੜ੍ਹਨ ਲਈ ਕਿਹਾ, ਉੱਥੇ ਗੁਰਬਾਣੀ ਦੇ ਭਾਵ ਅਰਥ ਸਮਝਣ ਲਈ ਵੀ ਪ੍ਰੇਰਿਆ। ਬਾਅਦ ਵਿਚ ਭਾਈ ਨਿਰਮਲ ਸਿੰਘ ਨਾਗਪੁਰੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆ ਨੇ ਆਪਣੇ ਮਨੋਹਰ ਕਥਾ- ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਨਸਰਾਲਾ, ਡੀ. ਐਸ. ਪੀ. ਨਵਨੀਤ ਬੰਗੜ, ਪ੍ਰਿਤਪਾਲ ਸਿੰਘ ਸਰਹਿੰਦ, ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਪੰਚ ਬਲਰਾਜ ਸਿੰਘ ਖ਼ਾਨਪੁਰ ਥਿਆੜਾ, ਬੱਬੂ ਹੈਦਰੋਵਾਲ, ਕ੍ਰਿਪਾਲ ਸਿੰਘ ਪੰਡੋਰੀ ਰੁਕਮਾਣ, ਜੋਗਿੰਦਰ ਸਿੰਘ, ਜਗਤਾਰ ਸਿੰਘ, ਚਰਨਜੀਤ ਸਿੰਘ ਰੀਡਰ, ਜੋਬਨਪ੍ਰੀਤ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ ਬੁੱਲ੍ਹੋਵਾਲ, ਸੁਪਰਡੈਂਟ ਬਲਕਾਰ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ, ਗਿਆਨੀ ਸੁਰਜੀਤ ਸਿੰਘ, ਮਨਜੋਤ ਸਿੰਘ, ਹਰਦੀਪ ਸਿੰਘ, ਰਣਜੋਧ ਸਿੰਘ, ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੇਲਗੱਡੀ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਦਾ 124ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ’ਚ ਮਨਾਇਆ
Ad Position 24