02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੋਈ ਫਰੈਸ਼ਰ ਪਾਰਟੀ

ਨਵਾਸ਼ਹਿਰ, 2 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕੇ. ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸੁਆਗਤ ਲਈ ਫਰੈਸ਼ਰ ਪਾਰਟੀ ‘ਵਾਈਬਰੈਂਸ-2026’ ਉਤਸ਼ਾਹ, ਉਮੰਗ, ਰਚਨਾਤਮਕਤਾ ਅਤੇ ਸਭਿਆਚਾਰਕ ਵੰਨਗੀਆਂ ਦਾ ਯਾਦਗਾਰੀ ਉਤਸਵ ਬਣ ਗਈ।

Ad Position 21
No active advertisement
ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਮੰਚ ’ਤੇ ਮਿਸਟਰ ਅਤੇ ਮਿਸ ਫਰੈਸ਼ਰ ਫੇਅਰਵੈੱਲ ਅਤੇ ਹੋਰ ਜੇਤੂਆਂ ਨਾਲ ਕੈਂਪਸ ਡਾਇਰੈਕਟਰ, ਕਾਲਜ ਪ੍ਰਿੰਸੀਪਲ ਅਤੇ ਪ੍ਰੋਫੈਸਰ। 03-11-2026
ਨਵਾਸ਼ਹਿਰ, 2 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸੁਆਗਤ ਲਈ ਫਰੈਸ਼ਰ ਪਾਰਟੀ ‘ਵਾਈਬਰੈਂਸ-2026’ ਉਤਸ਼ਾਹ, ਉਮੰਗ, ਰਚਨਾਤਮਕਤਾ ਅਤੇ ਸਭਿਆਚਾਰਕ ਵੰਨਗੀਆਂ ਦਾ ਯਾਦਗਾਰੀ ਉਤਸਵ ਬਣ ਗਈ। ਕੇ.ਸੀ ਗਰੁੱਪ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਪੂਰੇ ਜੋਸ਼ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਕਲਾਤਮਕ ਪੇਸ਼ਕਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੀਨੀਅਰ ਵਿਦਿਆਰਥੀਆਂ ਨੇ ਆਪਣੇ ਜੂਨੀਅਰ ਸਾਥੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕਰਦਿਆਂ ਉਨ੍ਹਾਂ ਨੂੰ ਕਾਲਜ ਜੀਵਨ ਦੀ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ । ਸਮਾਗਮ ਦੀ ਸ਼ੁਰੂਆਤ ਕੇ.ਸੀ ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਵੱਲੋਂ ਜੋਤ ਜਗਾ ਕੇ ਕੀਤੀ ਗਈ। ਉਨ੍ਹਾਂ ਨਾਲ ਪ੍ਰਿੰਸੀਪਲ ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਡਾ. ਨਵਜੋਤ ਸਿੰਘ ਸੇਠੀ, ਡਾ. ਵਿਕਾਸ ਕੁਮਾਰ, ਸਕੂਲ ਪ੍ਰਿੰਸੀਪਲ ਪੂਜਾ ਸ਼ਾਰਦਾ, ਐਸ.ਏ.ਓ ਇੰਜ. ਆਰ.ਕੇ ਮੂਮ, ਇੰਜ. ਹਰਪ੍ਰੀਤ ਕੌਰ ਅਤੇ ਐਚ.ਆਰ ਨਿਰਦੋਸ਼ ਕਪੂਰ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ। ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਸਮਾਗਮ ਦਾ ਵਿਧੀਵਤ ਆਗਾਜ਼ ਹੋਇਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਲੁੱਡੀ, ਗਿੱਧਾ-ਭੰਗੜਾ ਦੇ ਨਾਲ-ਨਾਲ ਡੋਗਰੀ, ਲੱਦਾਖੀ, ਮਨੀਪੁਰੀ, ਨਾਟੀ ਅਤੇ ਕੁਕੀ ਲੋਕ ਨਾਚਾਂ ਦੇ ਨਾਲ ਬਾਲੀਵੁੱਡ ਡਾਂਸ, ਕਲਾਸੀਕਲ ਨਾਚ, ਗੀਤ-ਸੰਗੀਤ, ਕਵਿਤਾ, ਸ਼ਾਇਰੀ ਅਤੇ ਸਿੱਖਿਆਦਾਇਕ ਸਕਿੱਟ ਪੇਸ਼ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਆਕਰਸ਼ਕ ਬਣਾ ਦਿੱਤਾ। ਇਸ ਦੇ ਨਾਲ ਹੀ ਪ੍ਰਸਿੱਧ ਗੀਤਾਂ ‘ਤੇ ਵਿਦਿਆਰਥੀਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਖੂਬ ਵਾਹ-ਵਾਹੀ ਖੱਟੀ। ਡਾ. ਕੁਲਜਿੰਦਰ ਕੌਰ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਦੱਸਿਆ ਕਿ ਫਾਰਮੇਸੀ ਵਿਭਾਗ ਦੀ ਕਾਇਆ ਨੇ ਮਿਸ ਫਰੈਸ਼ਰ-2026 ਅਤੇ ਫਾਰਮੇਸੀ ਓ.ਟੀ.ਟੀ ਦੇ ਟੋਪੂ ਨੇ ਮਿਸਟਰ ਫਰੈਸ਼ਰ-2026 ਦਾ ਖ਼ਿਤਾਬ ਆਪਣੇ ਨਾਮ ਕੀਤਾ। ਉੱਥੇ ਹੀ ਹੋਟਲ ਮੈਨੇਜਮੈਂਟ ਦੀ ਆਰਤੀ ਨੂੰ ਮਿਸ ਬਿਊਟੀਫੁੱਲ ਅਤੇ ਫਾਰਮੇਸੀ ਦੇ ਹਾਜਿਮ ਨੂੰ ਮਿਸਟਰ ਡੈਸ਼ਿੰਗ ਦੇ ਖ਼ਿਤਾਬ ਨਾਲ ਨਵਾਜਿਆ ਗਿਆ। ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਨੇ ਪ੍ਰੇਰਣਾਦਾਇਕ ਸੰਦੇਸ਼ ਦਿੰਦਿਆਂ ਕਿਹਾ ਕਿ “ਜੀਵਨ ਵਿੱਚ ਆਪਣੀ ਪਛਾਣ ਬਣਾਉਣ ਲਈ ਭੀੜ ਦਾ ਹਿੱਸਾ ਬਣਨਾ ਜ਼ਰੂਰੀ ਨਹੀਂ, ਸਗੋਂ ਆਪਣੀ ਸੋਚ, ਮਿਹਨਤ ਅਤੇ ਪ੍ਰਤਿਭਾ ਨਾਲ ਭੀੜ ਤੋਂ ਵੱਖਰੀ ਪਛਾਣ ਬਣਾਉਣਾ ਜ਼ਰੂਰੀ ਹੈ। ਦੁਨੀਆ ਤੁਹਾਨੂੰ ਤੁਹਾਡੀ ਡਿਗਰੀ ਨਾਲ ਨਹੀਂ, ਸਗੋਂ ਤੁਹਾਡੇ ਗਿਆਨ, ਤੁਹਾਡੇ ਕੰਮ ਅਤੇ ਤੁਹਾਡੇ ਚਰਿੱਤਰ ਤੋਂ ਪਛਾਣੇਗੀ। ਉਨ੍ਹਾਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਕਾਲਜ ਵਿੱਚ ਸਿਰਫ਼ ਪ੍ਰੀਖਿਆ ਪਾਸ ਕਰਨ ਅਤੇ ਡਿਗਰੀ ਪ੍ਰਾਪਤ ਕਰਨ ਦੇ ਮਕਸਦ ਨਾਲ ਨਾ ਆਉਣ, ਸਗੋਂ ਇੱਥੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ, ਆਪਣੀਆਂ ਸੀਮਾਵਾਂ ਨੂੰ ਚੁਣੌਤੀ ਦੇਣ ਅਤੇ ਆਪਣੀਆਂ ਸਮਰੱਥਾਵਾਂ ਨੂੰ ਅਸਾਧਾਰਨ ਉਪਲਬਧੀਆਂ ਵਿੱਚ ਬਦਲਣ ਦਾ ਸੰਕਲਪ ਲੈ ਕੇ ਆਉਣ। ਮੰਚ ਸੰਚਾਲਨ ਸੋਨਾਲੀ, ਕੁਸ਼, ਸ਼ਿਖਾ ਰਾਜੂ, ਧਾਰਨਾ, ਡਾ. ਮਨਦੀਪ ਅਤੇ ਮਨਪ੍ਰੀਤ ਕੌਰ ਨੇ ਸੰਯੁਕਤ ਰੂਪ ਵਿੱਚ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕੀਤਾ। ਪ੍ਰੋਗਰਾਮ ਦੌਰਾਨ ਕੇ.ਸੀ ਗਰੁੱਪ ਦੇ ਵੱਖੋ-ਵੱਖ ਕਾਲਜਾਂ ਦਾ ਸਟਾਫ਼ ਦੇ ਨਾਲ, ਆਤਮਜੀਤ ਸਿੰਘ, ਸੰਜੀਵ ਕੰਵਰ, ਗੁਰਪ੍ਰੀਤ ਅਤੇ ਪੀ.ਆਰ.ਓ ਵਿਪਨ ਕੁਮਾਰ ਸਮੇਤ ਹੋਰ ਪਤਵੰਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਜੰਡੀ ਵਲੋਂ ਗੁਰਧਾਮਾਂ ਤੋਂ ਵਾਪਸ ਪਰਤੀਆਂ ਸੰਗਤਾਂ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਇੰਡੀਅਨ ਆਇਲ ਨੇ ਸੈਦਪੁਰ ਕਲਾਂ ’ਚ ਕਰਵਾਏ ਪੇਂਟਿੰਗ ਮੁਕਾਬਲੇ
Ad Position 24