02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਇੰਡੀਅਨ ਆਇਲ ਨੇ ਸੈਦਪੁਰ ਕਲਾਂ ’ਚ ਕਰਵਾਏ ਪੇਂਟਿੰਗ ਮੁਕਾਬਲੇ

ਬੰਗਾ, 2 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ ਵਿਦਿਆਰਥੀਆਂ ਨੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਰਵਾਏ ਗਏ ਇੰਟਰ ਸਕੂਲ ਸੱਭਿਆਚਾਰਕ, ਅਕਾਦਮਿਕ ਅਤੇ ਵਿਰਾਸਤੀ ਮੁਕਾਬਲਿਆਂ ’ਚ ਓਵਰਆਲ ਵਿਜੇਤਾ ਦੀ ਸਭ ਤੋਂ ਵੱਡੀ ਟਰਾਫੀ ਜਿੱਤ ਕੇ ਇਤਹਾਸ ਰਚਿਆ ਹੈ। ਇਸ ਮੁਕਾਬਲੇ ਵਿੱਚ ਸਕੂਲ ਦੇ 40 ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਸੋਲੋ ਅਤੇ ਗਰੁੱਪ ਮੁਕਾਬਿਲਆਂ ਵਿਚ ਭਾਗ ਲਿਆ ਅਤੇ ਲਗਭਗ ਹਰ ਮੁਕਾਬਲੇ ਵਿੱਚ ਹੀ ਇਨਾਮ ਜਿੱਤੇ।

Ad Position 21
No active advertisement
ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ-ਕਲੇਰਾਂ ਵਿਖੇ ਆਲ ਓਵਰ ਟਰਾਫੀ ਜਿੱਤਣ ਵਾਲੇ ਵਿਦਿਆਰਥੀਆਂ ਦੀ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨਾਲ ਯਾਦਗਾਰੀ ਤਸਵੀਰ। ਸਰਕਾਰੀ ਸਕੂਲ ਸੈਦਪੁਰ ਕਲਾਂ ਵਿਖੇ ਇੰਡੀਅਨ ਆਇਲ ਦੇ ਅਧਿਕਾਰੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ। 03-11-2026
ਬੰਗਾ, 2 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਦੇ ਵਿਦਿਆਰਥੀਆਂ ਨੇ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਰਵਾਏ ਗਏ ਇੰਟਰ ਸਕੂਲ ਸੱਭਿਆਚਾਰਕ, ਅਕਾਦਮਿਕ ਅਤੇ ਵਿਰਾਸਤੀ ਮੁਕਾਬਲਿਆਂ ’ਚ ਓਵਰਆਲ ਵਿਜੇਤਾ ਦੀ ਸਭ ਤੋਂ ਵੱਡੀ ਟਰਾਫੀ ਜਿੱਤ ਕੇ ਇਤਹਾਸ ਰਚਿਆ ਹੈ। ਇਸ ਮੁਕਾਬਲੇ ਵਿੱਚ ਸਕੂਲ ਦੇ 40 ਹੋਣਹਾਰ ਵਿਦਿਆਰਥੀਆਂ ਨੇ ਵੱਖ-ਵੱਖ ਸੋਲੋ ਅਤੇ ਗਰੁੱਪ ਮੁਕਾਬਿਲਆਂ ਵਿਚ ਭਾਗ ਲਿਆ ਅਤੇ ਲਗਭਗ ਹਰ ਮੁਕਾਬਲੇ ਵਿੱਚ ਹੀ ਇਨਾਮ ਜਿੱਤੇ। ਇਹ ਜਾਣਕਾਰੀ ਪ੍ਰਿੰਸੀਪਲ ਵਨੀਤਾ ਚੋਟ ਨੇ ਦਿੰਦੇ ਕਿਹਾ ਕਿ ਇਸ ਇੰਟਰ ਸਕੂਲ ਮੁਕਬਾਲੇ ਵਿੱਚ ਵਿਦਿਆਰਥੀਆਂ ਨੇ 17 ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚ ਰੰਗੋਲੀ, ਸ਼ੁੱਧ ਗੁਰਬਾਣੀ ਉਚਾਰਨ, ਬਿਜ਼ਨਸ ਮਾਡਲ, ਆਨ-ਦ-ਸਪਾਟ ਪੇਂਟਿੰਗ, ਕਲੇ ਮਾਡਲਿੰਗ, ਮਿੱਟੀ ਦੇ ਖਿਡੌਣੇ ਬਣਾਉਣਾ, ਮੱਕੀ ਦੀ ਰੋਟੀ ਬਣਾਉਣਾ, ਸ਼ਬਦ ਗਾਇਨ, ਕੰਪਿਊਟਰ ਟਾਈਪਿੰਗ, ਦਮਾਲਾ ਸਜਾਉਣਾ, ਭਾਸ਼ਣ, ਮਹਿੰਦੀ ਡਿਜ਼ਾਈਨ, ਫੁਲਕਾਰੀ, ਕਵਿਤਾ ਉਚਾਰਨ, ਕੋਲਾਜ ਮੇਕਿੰਗ, ਪੰਜਾਬੀ ਮਾਡਲ ਅਤੇ ਸੋਲੋ ਭੰਗੜਾ ਦੇ ਮੁਕਾਬਲੇ ਸ਼ਾਮਿਲ ਹਨ। ਜਦ ਕਿ ਕੁਇਜ਼, ਸਾਜ਼ ਵਜਾੳਣ, ਸਲਾਦ ਸਜਾਵਟ, ਗੀਤ-ਗ਼ਜ਼ਲ ਅਤੇ ਲੋਕ ਗੀਤ ਦੇ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕਵੀਸ਼ਰੀ, ਕਾਰਟੂਨਿੰਗ, ਰਵਾਇਤੀ ਭਾਂਡਿਆਂ ਦੀ ਪ੍ਰਦਰਸ਼ਨੀ, ਆਟੇ ਦੀ ਚਿੜੀ ਬਣਾਉਣੀ, ਦਸਤਾਰ ਸਜਾਉਣੀ ਅਤੇ ਪੋਸਟਰ ਮੇਕਿੰਗ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਨੇ ਇੰਟਰ ਸਕੂਲ ਮੁਕਾਬਲੇ ਵਿੱਚ ਆਲ ਓਵਰ ਟਰਾਫੀ ਜਿੱਤਣ ਵਾਲੇ ਸਕੂਲ ਦੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ। ਸਕੂਲ ਵਿਚ ਜੇਤੂਆਂ ਦੀ ਹੌਂਸਲਾ ਅਫਜ਼ਾਈ ਅਤੇ ਸਨਮਾਨ ਕਰਨ ਮੌਕੇ ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ, ਬਲਜੀਤ ਕੌਰ ਭੋਗਲ, ਸੰਦੀਪ ਕੌਰ, ਗੁਰਪ੍ਰੀਤ ਕੌਰ, ਪ੍ਰਭਪ੍ਰੀਤ ਕੌਰ, ਜਸਵੀਰ ਕੌਰ, ਕੋਮਲ, ਕੁਲਜੀਤ ਸਿੰਘ ਡੀ.ਪੀ.ਈ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇ.ਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਹੋਈ ਫਰੈਸ਼ਰ ਪਾਰਟੀ ਅਗਲੀ ਖ਼ਬਰ ਭਾਜਪਾ ਆਗੂ ਅਸ਼ੋਕ ਨਾਨੋਵਾਲ ਤੇ ਸੰਦੀਪ ਭਾਟੀਆ ਸੋਨੂੰ ਆਦੋਆਣਾ
Ad Position 24