ਸਰਪੰਚ ਜੰਡੀ ਵਲੋਂ ਗੁਰਧਾਮਾਂ ਤੋਂ ਵਾਪਸ ਪਰਤੀਆਂ ਸੰਗਤਾਂ ਦਾ ਨਿੱਘਾ ਸਵਾਗਤ
ਰੱਤੇਵਾਲ, 2 ਨਵੰਬਰ (ਅਸ਼ੋਕ ਕੁਮਾਰ ਲੀਲ)-ਭਗਵੰਤ ਮਾਨ ਸਰਕਾਰ ਦੁਆਰਾ ਬਜ਼ੁਰਗਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਜੰਡੀ, ਨੱਥਾ ਨੰਗਲ, ਜਲਾਲਪੁਰ ਅਤੇ ਕਾਠਗੜ੍ਹ ਤੋਂ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਗਈਆਂ ਹੋਈਆਂ ਸਨ, ਉਹ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਪਰਤ ਆਈਆਂ ਹਨ। ਜਿਹਨਾਂ ਦਾ ਪਿੰਡ ਪਹੁੰਚਣ ‘ਤੇ ਸਰਪੰਚ ਗੁਰਚੈਨ ਸਿੰਘ ਜੰਡੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਰੱਤੇਵਾਲ, 2 ਨਵੰਬਰ (ਅਸ਼ੋਕ ਕੁਮਾਰ ਲੀਲ)-ਭਗਵੰਤ ਮਾਨ ਸਰਕਾਰ ਦੁਆਰਾ ਬਜ਼ੁਰਗਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਜੰਡੀ, ਨੱਥਾ ਨੰਗਲ, ਜਲਾਲਪੁਰ ਅਤੇ ਕਾਠਗੜ੍ਹ ਤੋਂ ਸੰਗਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਗਈਆਂ ਹੋਈਆਂ ਸਨ, ਉਹ ਗੁਰਧਾਮਾਂ ਦੇ ਦਰਸ਼ਨ ਕਰਕੇ ਵਾਪਸ ਪਰਤ ਆਈਆਂ ਹਨ। ਜਿਹਨਾਂ ਦਾ ਪਿੰਡ ਪਹੁੰਚਣ ‘ਤੇ ਸਰਪੰਚ ਗੁਰਚੈਨ ਸਿੰਘ ਜੰਡੀ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਰਪੰਚ ਜੰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਜੰਡੀ ਤੋਂ 38, ਜਲਾਲਪੁਰ ਤੋਂ 7, ਨੱਥਾ ਨੰਗਲ ਤੋਂ 2 ਅਤੇ ਕਾਠਗੜ੍ਹ ਤੋਂ 2 ਸੰਗਤਾਂ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਗਈਆਂ ਸਨ। ਜੋ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਜ਼ਿਲ੍ਹਿਆਂ ਵਾਲਾ ਬਾਗ, ਬਾਘਾ ਬਾਰਡਰ ਅਤੇ ਭਗਵਾਨ ਬਾਲਮੀਕ ਦੇ ਮੰਦਰ ਦੇ ਦਰਸ਼ਨ ਕਰਕੇ ਵਾਪਸ ਪਰਤੀਆਂ ਹਨ। ਪਿੰਡ ਪਹੁੰਚਣ ‘ਤੇ ਯਾਤਰਾ ਕਰਕੇ ਵਾਪਸ ਪਰਤੀਆਂ ਸੰਗਤਾਂ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵਲੋਂ ਬਜ਼ੁਰਗਾਂ ਲਈ ਜੋ ਤੀਰਥ ਯਾਤਰਾ ਯੋਜਨਾ ਚਲਾਈ ਗਈ ਹੈ, ਇਸ ਨਾਲ ਜਿੱਥੇ ਪੰਜਾਬ ਭਰ ਦੇ ਬਜ਼ੁਰਗ ਤੀਰਥ ਯਾਤਰਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹਨ, ਉੱਥੇ ਬਜ਼ੁਰਗਾਂ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ।