03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਜਪਾ ਦੇ ਪਾਰਲੀਮੈਂਟਰੀ ਬੋਰਡ ਵਲੋਂ ਲਿਆ ਜਾਵੇਗਾ ਗੱਠਜੋੜ ਦਾ ਫ਼ੈਸਲਾ- ਅਨੁਰਾਗ ਠਾਕੁਰ

ਚੰਡੀਗੜ੍ਹ, 3 ਨਵੰਬਰ (ਅਜਾਇਬ ਸਿੰਘ ਔਜਲਾ) - ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਚ...

Ad Position 21
No active advertisement
ਅਜੀਤ ਡੈਸਕ 03-11-2026

ਚੰਡੀਗੜ੍ਹ, 3 ਨਵੰਬਰ (ਅਜਾਇਬ ਸਿੰਘ ਔਜਲਾ) - ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਚ ਗੱਠਜੋੜ ਨੂੰ ਲੈ ਕੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਵਲੋਂ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਬਾਰੇ ਚਰਚਾ ਦਾ ਬਾਜ਼ਾਰ ਗਰਮ ਹੈ ਪਰ ਹਾਲੇ ਚੋਣਾਂ ਦਾ ਐਲਾਨ ਨਹੀਂ ਹੋਇਆ।

ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਤੇ ਸ਼ਬਦੀ ਹਮਲਾ ਕਰਦਿਆ ਕਿਹਾ ਕਿ 1 ਨਵੰਬਰ 2026 ਨੂੰ ਰਾਹੁਲ ਗਾਂਧੀ ਕੋਲ ਮੌਕਾ ਸੀ, ਸਿੱਖਾਂ ਤੋਂ ਮਾਫੀ ਮੰਗਣ ਦਾ, ਪਰ ਉਨ੍ਹਾਂ ਦਾ ਇਕੋ ਹੀ ਏਜੰਡਾ ਹੈ ਦੇਸ਼ ਵਿਚ ਅਰਾਜਕਤਾ ਕਿਵੇਂ ਫੈਲਾਈ ਜਾਵੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਆ ਰਹੇ ਹਨ ਜੋ ਕਿ ਭਾਜਪਾ ਲਈ ਇਕ ਖੁਸ਼ਖਬਰੀ ਹੈ ਕਿਉਂਕਿ ਜਿੱਥੇ ਜਿੱਥੇ ਵੀ ਉਹ ਜਾਂਦੇ ਹਨ ਉੱਥੇ ਭਾਜਪਾ ਦੀ ਸਰਕਾਰ ਬਣ ਜਾਂਦੀ ਹੇ।

ਪੰਜਾਬ ਦੇ ਵਿਧਾਇਕਾਂ ਦੇ ਭਾਜਪਾ ਵਿਚ ਸ਼ਾਮਿਲ ਹੋਣ ਬਾਰੇ ਅਨੁਰਾਗ ਠਾਕੁਰ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ, ਪੰਜਾਬ ਵਿਚ ਨਸ਼ਾ ਵੱਧ ਗਿਆ ਹੈ, ਪੁਲਿਸ ਵਾਲੇ, ਖਿਡਾਰੀ, ਆਮ ਲੋਕਾਂ ਨੂੰ ਮਾਰਿਆ ਜਾਣ ਲੱਗਾ ਹੈ ਜਿਸ ਤੋਂ ਆਪ ਦੇ ਵਿਧਾਇਕਾਂ ਵਿਚ ਵੀ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਵੀ ਆਮ ਆਦਮੀ ਪਾਰਟੀ ਰਾਜਨੀਤੀ ਕਰ ਰਹੀ ਹੈ। ਪੰਜ ਸਾਲਾਂ ਵਿਚ ਇਕ ਵੀ ਫ਼ਸਲ 'ਤੇ ਉਨ੍ਹਾਂ ਵਲੋਂ ਐਮ.ਐਸ.ਪੀ ਨਹੀਂ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਵਲੋਂ 801 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਅਗਲੀ ਖ਼ਬਰ ਕਦੀਮੀ ਮਸਜਿਦ ਨੂੰ ਇਸਦੀ ਮੌਜੂਦਾ ਜਗ੍ਹਾ 'ਤੇ ਨਹੀਂ ਰੱਖਿਆ ਜਾ ਸਕਦਾ - ਕੇਂਦਰ ਸਰਕਾਰ ਨੇ ਦੱਸਿਆ ਦਿੱਲੀ ਹਾਈ ਕੋਰਟ ਨੂੰ
Ad Position 24