ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਸਬ-ਜੋਨ ਨਵਾਂਸ਼ਹਿਰ ਦੇ ਅਹੁਦੇਦਾਰਾਂ ਦੀ ਹੋਈ ਚੋਣ
ਬੰਗਾ, 2 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਫੋਰਮ ਪੰਜਾਬ ਸਬ-ਜੋਨ ਨਵਾਂਸ਼ਹਿਰ ਦੇ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਵਲੋਂ ਸਬ-ਜੋਨ ਨਵਾਂਸ਼ਹਿਰ ਦੇ ਅਹੁਦੇਦਾਰਾਂ ਦੀ ਚੋਣ ਸਟੇਟ ਬਾਡੀ ਫੋਰਮ ਪੰਜਾਬ ਦੇ ਵਾਇਸ ਪ੍ਰੈਜ਼ੀਡੈਂਟ ਇੰਜ. ਐਸ.
ਬੰਗਾ, 2 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਫੋਰਮ ਪੰਜਾਬ ਸਬ-ਜੋਨ ਨਵਾਂਸ਼ਹਿਰ ਦੇ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਵਲੋਂ ਸਬ-ਜੋਨ ਨਵਾਂਸ਼ਹਿਰ ਦੇ ਅਹੁਦੇਦਾਰਾਂ ਦੀ ਚੋਣ ਸਟੇਟ ਬਾਡੀ ਫੋਰਮ ਪੰਜਾਬ ਦੇ ਵਾਇਸ ਪ੍ਰੈਜ਼ੀਡੈਂਟ ਇੰਜ. ਐਸ.ਪੀ ਸ਼ਰਮਾ ਅਤੇ ਇੰਜ. ਰਾਜੀਵ ਕੁਮਾਰ ਦੇਵਗਣ ਕਨਵੀਨਰ ਹੁਸ਼ਿਆਰਪੁਰ ਜੋਨ ਦੀ ਹਾਜ਼ਰੀ ਵਿੱਚ ਕੀਤੀ ਗਈ। ਉਨ੍ਹਾਂ ਦੇ ਨਾਲ ਮੀਟਿੰਗ ਵਿੱਚ ਇੰਜ. ਜਗਦੀਸ਼ ਲਾਲ ਮਾਹੀ ਅਤੇ ਇੰਜ. ਮਨਜੀਤ ਸਿੰਘ ਸੈਣੀ ਵੀ ਹਾਜ਼ਰ ਹੋਏ। ਸਬ-ਜੋਨ ਨਵਾਂਸ਼ਹਿਰ ਲਈ ਇੰਜ. ਅਰਜਨ ਦੇਵ ਕੋ-ਕਨਵੀਨਰ, ਇੰਜ. ਜੋਗਾ ਸਿੰਘ ਕੋ-ਕਨਵੀਨਰ, ਇੰਜ. ਬਲਵਿੰਦਰ ਕੁਮਾਰ ਜੁਆਇੰਟ ਫਾਈਨਾਂਸ ਸੈਕਟਰੀ, ਇੰਜ. ਰਾਮਜੀਤ ਸਿੰਘ ਜੁਆਇੰਟ ਫਾਈਨਾਂਸ ਸੈਕਟਰੀ, ਇੰਜ. ਅਮਰਜੀਤ ਸਿੰਘ ਸੈਣੀ ਚੀਫ ਅਡਵਾਈਜ਼ਰ, ਇੰਜ. ਜੈ ਪ੍ਰਕਾਸ਼ ਅਡਵਾਈਜ਼ਰ, ਇੰਜ. ਸਰਬਜੀਤ ਸਰੋਆ ਜੁਆਇੰਟ ਸੈਕਟਰੀ, ਇੰਜ. ਵਿਜੇ ਕੁਮਾਰ ਜੁਆਇੰਟ ਸੈਕਟਰੀ ਅਤੇ ਸਮੂਹ ਮੈਂਬਰਜ਼ ਹਾਜ਼ਰ ਹੋਏ। ਮੀਟਿੰਗ ਦੌਰਾਨ ਸਰਕਾਰ ਵੱਲੋਂ ਸਮੂਹ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੀਆਂ ਡੀ.ਏ ਸੰਬੰਧੀ ਕੀਤੀਆਂ ਜਾ ਰਹੀਆਂ ਕੋਝੀਆਂ ਕਾਰਵਾਈਆਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਗਈ। ਕਿਹਾ ਕਿ ਮਾਨਯੋਗ ਹਾਈਕੋਰਟ ਵਲੋਂ ਕੀਤੇ ਗਏ ਫੈਸਲਿਆਂ ਨੂੰ ਇੰਨ ਬਿੰਨ ਲਾਗੂ ਕਰਨ ਅਤੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ, 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖਮਿਆਜ਼ਾ ਭੁਗਤਣ ਨੂੰ ਤਿਆਰ ਰਹੇ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਇੰਜੀ. ਤੇਜ ਪਾਲ, ਇੰਜੀ. ਸਰੂਪ ਲਾਲ, ਇੰਜੀ. ਦਰਸ਼ਨ ਸਿੰਘ ਸਿੱਧੂ, ਇੰਜੀ. ਸੁਰਿੰਦਰ ਜੀਤ, ਇੰਜੀ. ਜਗਦੀਸ਼ ਸਿੰਘ ਅਤੇ ਇੰਜੀ. ਜਸਵੀਰ ਸਿੰਘ ਮੋਰੋਂ ਆਦਿ ਹਾਜ਼ਰ ਸਨ।