ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਦਾ ਐਲਾਨ ਕਰਨ ’ਤੇ ਵਰਕਰਾਂ ਨੇ ਕੀਤਾ ਹਾਈਕਮਾਨ ਦਾ ਧੰਨਵਾਦ
ਮਜਾਰੀ/ਸਾਹਿਬਾ, 31 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਵਿਧਾਨ ਸਭਾ ਹਲਕਾ ਬਲਾਚੌਰ ਤੋਂ ਮੌਜੂਦਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੂੰ ‘ਆਪ’ ਵਲੋਂ ਦੂਜੀ ਵਾਰ ਉਮੀਦਵਾਰ ਐਲਾਨੇ ਜਾਣ ’ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਬਾਰੇ ਪਾਰਟੀ ਆਗੂ ਰਸ਼ਪਾਲ ਸਿੰਘ ਮੰਡੇਰ ਬਕਾਪੁਰ, ਹਰਬੰਸ ਸਿੰਘ ਬਕਾਪੁਰ, ਪੁਰਸ਼ੋਤਮ ਲਾਲ ਸਾਬਕਾ ਸਰਪੰਚ, ਚਮਨ ਲਾਲ ਕੈਂਥ, ਜੋਗਾ ਸਿੰਘ ਨਾਗਰਾ, ਮਾਸਟਰ ਗਿਆਨ ਸਿੰਘ ਮਹਿੰਦਪੁਰ, ਚੌਧਰੀ ਮਹਿੰਦਰ ਪਾਲ ਜੈਨਪੁਰ, ਨੰਬਰਦਾਰ ਮੋਹਨ ਸਿੰਘ ਜੈਨਪੁਰ, ਨੰਬਰਦਾਰ ਅਮਰਜੀਤ ਸਿੰਘ ਬਕਾਪੁਰ, ਅਮਰੀਕ ਸਿੰਘ ਸਾਹਧੜਾ, ਅਸ਼ਵਨੀ ਕੁਮਾਰ ਸਜਾਵਲਪੁਰ, ਕਰਨੈਲ ਸਿੰਘ ਬੈਂਸ ਸਿੰਬਲ ਮਜਾਰਾ, ਢਾਡੀ ਮਦਨ ਸਿੰਘ ਮੁਸਾਫਰ ਸਿੰਬਲ ਮੁਜਾਰਾ, ਸਰਪੰਚ ਰਸ਼ਪਾਲ ਸਿੰਘ ਮਜਾਰੀ, ਕਸ਼ਮੀਰ ਸਿੰਘ ਮਜਾਰੀ ਤੇ ਹੋਰ ਵਰਕਰਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਕੀਤੇ ਵਧੀਆ ਕੰਮਾਂ ਨੂੰ ਮੁੱਖ ਰੱਖ ਕੇ ਪਾਰਟੀ ਵਲੋਂ ਵਿਧਾਇਕ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਮਿਲਣ ਨਾਲ ਇਲਾਕੇ ਅੰਦਰ ਪਏ ਅਧੂਰੇ ਕਾਰਜ ਜਲਦੀ ਨੇਪਰੇ ਚੜਨਗੇ।