31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਨੌਜਵਾਨ ਆਗੂ ਰਵੀ ਇੰਦਰ ਸਿੰਘ ਬਾਗੋਵਾਲ ਨੇ ਫੜਿਆ ਭਾਜਪਾ ਦਾ ਪੱਲਾ

ਕਾਠਗੜ੍ਹ, 31 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਾਗੋਵਾਲ ਵਿਖੇ ਹੋਏ ਨਵਯੁੱਗ ਸੰਮੇਲਨ ਵਿਚ ਠਾਠਾਂ ਮਾਰਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਹੁਣ ਬਲਾਚੌਰ ’ਚ ਹਵਾ ਬਦਲ ਚੁੱਕੀ ਹੈ। ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਰਵੀ ਇੰਦਰ ਸਿੰਘ ਬਾਗੋਵਾਲ ਨੇ ਹਜ਼ਾਰਾਂ ਸਮਰਥਕਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰਕੇ ਭਾਜਪਾ ਦੇ ਪਰਿਵਾਰ ਨੂੰ ਹੋਰ ਵੱਡਾ ਕਰ ਦਿੱਤਾ।

Ad Position 21
No active advertisement
ਬਾਗੋਵਾਲ ਵਿਖੇ ਹੋਏ ਨਵਯੁੱਗ ਸੰਮੇਲਨ ਵਿਚ ਭਾਜਪਾ ਦਾ ਪੱਲਾ ਫੜਦੇ ਹੋਏ ਨੌਜਵਾਨ ਆਗੂ ਰਵੀ ਇੰਦਰ ਸਿੰਘ ਬਾਗੋਵਾਲ। ਤਸਵੀਰ : ਕਲੇਰ 01-11-2026
ਕਾਠਗੜ੍ਹ, 31 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਾਗੋਵਾਲ ਵਿਖੇ ਹੋਏ ਨਵਯੁੱਗ ਸੰਮੇਲਨ ਵਿਚ ਠਾਠਾਂ ਮਾਰਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਹੁਣ ਬਲਾਚੌਰ ’ਚ ਹਵਾ ਬਦਲ ਚੁੱਕੀ ਹੈ। ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਰਵੀ ਇੰਦਰ ਸਿੰਘ ਬਾਗੋਵਾਲ ਨੇ ਹਜ਼ਾਰਾਂ ਸਮਰਥਕਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰਕੇ ਭਾਜਪਾ ਦੇ ਪਰਿਵਾਰ ਨੂੰ ਹੋਰ ਵੱਡਾ ਕਰ ਦਿੱਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਖੁਦ ਰਵੀ ਇੰਦਰ ਸਿੰਘ ਬਾਗੋਵਾਲ ਨੂੰ ਪਾਰਟੀ ਵਿਚ ਸ਼ਾਮਿਲ ਕਰਵਾਇਆ। ਇਸ ਮੌਕੇ ਸਵਾਮੀ ਦਿਆਲ ਦਾਸ ਗੱਦੀਨਸ਼ੀਨ ਡੇਰਾ ਬਾਉੜੀ ਸਾਹਿਬ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਰਵੀ ਇੰਦਰ ਸਿੰਘ ਬਾਗੋਵਾਲ ਨੂੰ ਅਸ਼ੀਰਵਾਦ ਦਿੱਤਾ। ਸੰਮੇਲਨ ਦਾ ਸੰਦੇਸ਼ ਸੀ ‘ਜਾਗੋ ਯੁਵਾ, ਵਧੋ ਯੁਵਾ, ਬਣਾਓ ਨਵਾਂ ਭਾਰਤ’। ਸਮਾਗਮ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2027 ਵਿੱਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਸੰਦੀਪ ਭਾਟੀਆ ਸੋਨੂੰ ਆਦੋਆਣਾ ਓ. ਬੀ. ਸੀ. ਦੇ ਮੀਤ ਪ੍ਰਧਾਨ ਪੰਜਾਬ, ਅਸ਼ੋਕ ਨਾਨੋਵਾਲ, ਚੌਧਰੀ ਦੇਵੀ ਨਾਥ ਚੇਅਰਮੈਨ ਹਰਿਆਣਾ, ਸੀਨੀਅਰ ਭਾਜਪਾ ਆਗੂ ਵਿਜੇ ਭਾਟੀਆ ਸੰਡਰੇਵਾਲ ਨੇ ਸੰਬੋਧਨ ਕੀਤਾ। ਰਵੀ ਇੰਦਰ ਸਿੰਘ ਬਾਗੋਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸੰਮੇਲਨ ਸਿਰਫ਼ ਮੇਰੀ ਸ਼ਮੂਲੀਅਤ ਦਾ ਨਹੀਂ, ਸਗੋਂ ਇਲਾਕੇ ਦੇ ਨੌਜਵਾਨਾਂ ਦੇ ਭਵਿੱਖ, ਨਸ਼ਾ ਮੁਕਤ ਸਮਾਜ, ਖੇਡਾਂ ਦੇ ਵਿਕਾਸ ਤੇ ਬਲਾਚੌਰ ਹਲਕੇ ਦੀ ਤਰੱਕੀ ਦਾ ਸੰਮੇਲਨ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੀ ਨਸ਼ਿਆਂ ਖ਼ਿਲਾਫ਼ ਸਭ ਤੋਂ ਵੱਡੀ ਲੜਾਈ ਹੈ ਤੇ ਉਹ ਇਸ ਮਿਸ਼ਨ ਨੂੰ ਭਾਜਪਾ ਦੇ ਮੰਚ ਤੋਂ ਹੋਰ ਤੇਜ਼ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਇਟਲੀ, ਗ੍ਰੀਸ, ਸਲੋਵਾਕੀਆ ਤੇ ਹੋਰ ਯੂਰਪ ਦੇਸ਼ਾਂ ਦੇ ਲਗਾਤਾਰ ਵੀਜ਼ੇ ਆ ਰਹੇ ਹਨ-ਕਨਵਰ ਅਰੋੜਾ ਅਗਲੀ ਖ਼ਬਰ ਹੈਪੀ ਮਾਡਲ ਹਾਈ ਸਕੂਲ ਰਾਹੋਂ ਵਿਖੇ ਕਾਰਵਾਈ ਧਾਰਮਿਕ ਪ੍ਰੀਖਿਆ
Ad Position 24