28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਾਰ ਦੀ ਟੱਕਰ ਨਾਲ ਨੌਜਵਾਨ ਹਲਾਕ

ਸਾਹਲੋਂ, 28 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਕਰਿਆਮ ਵਿਖੇ ਮੁੱਖ ਸੜਕ ‘ਤੇ ਕਾਰ ਦੀ ਟੱਕਰ ਨਾਲ ਇੱਕ ਨੌਜਵਾਨ ਦੇ ਹਲਾਕ ਹੋਣ ਦੀ ਖਬਰ ਹੈ। ਮੌਕੇ ‘ਤੇ ਇੱਕਠੇ ਹੋਏ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮੋਟਰਸਾਇਕਲ ਸਵਾਰ ਨਵਾਂਸ਼ਹਿਰ ਤੋਂ ਆ ਰਿਹਾ ਸੀ, ਪਿੱਛੋਂ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਜ਼ਬਰਦਸਤ ਟੱਰਕ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ।

Ad Position 21
No active advertisement
ਕਰਿਆਮ ਵਿਖੇ ਹਾਦਸਾ ਗ੍ਰਸਤ ਮੋਟਰਸਾਇਕਲ ਅਤੇ ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ। ਤਸਵੀਰ : ਜਰਨੈਲ ਸਿੰਘ ਨਿੱਘ੍ਹਾ 29-10-2026
ਸਾਹਲੋਂ, 28 ਅਕਤੂਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਕਰਿਆਮ ਵਿਖੇ ਮੁੱਖ ਸੜਕ ‘ਤੇ ਕਾਰ ਦੀ ਟੱਕਰ ਨਾਲ ਇੱਕ ਨੌਜਵਾਨ ਦੇ ਹਲਾਕ ਹੋਣ ਦੀ ਖਬਰ ਹੈ। ਮੌਕੇ ‘ਤੇ ਇੱਕਠੇ ਹੋਏ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮੋਟਰਸਾਇਕਲ ਸਵਾਰ ਨਵਾਂਸ਼ਹਿਰ ਤੋਂ ਆ ਰਿਹਾ ਸੀ, ਪਿੱਛੋਂ ਤੋਂ ਆ ਰਹੀ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਇਕਲ ਨੂੰ ਜ਼ਬਰਦਸਤ ਟੱਰਕ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਆਲੇ-ਦੁਆਲੇ ਦੁਕਾਨਦਾਰਾਂ ਨੇ ਜਦੋਂ ਮੌਕੇ ਜਾ ਕੇ ਦੇਖਇਆ ਤਾਂ ਮੋਟਰਸਾਇਕਲ ਬੁਰੀ ਤਰ੍ਹਾਂ ਨਾਲ ਟੁੱਟਿਆ ਪਿਆ ਸੀ ਅਤੇ ਮੋਟਰਸਾਇਕਲ ਸਵਾਰ ਨੌਜਵਾਨ ਖਤਾਨਾਂ ਵਿੱਚ ਪਿਆ ਹੋਇਆ ਸੀ। ਮੌਕੇ ‘ਤੇ ਪਹੁੰਚੀ ਥਾਣਾ ਸ਼ਦਰ ਦੀ ਪੁਲਿਸ ਪਾਰਟੀ ਨੇ ਆ ਕੇ ਨੌਜਵਾਨ ਚੁੱਕਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾਂ ਮਿਲਣ ‘ਤੇ ਪਹੁੰਚੇ ਸਮਾਮ ਸੇਵੀ ਗੁਰਨਾਮ ਸਕੋਹਪੁਰੀ ਨੇ ਦੱਸਿਆ ਨੌਜਵਾਨ ਸਾਡੇ ਪਿੰਡ ਸਕੋਹਪੁਰ ਦਾ ਰਹਿਣ ਵਾਲਾ ਹੈ ਅਤੇ ਸਾਡੇ ਪਰਿਵਾਰ ਵਿਚੋਂ ਹੈ। ਉਨ੍ਹਾਂ ਨੇ ਦੱਸਿਆ ਇਸ ਲੜਕੇ ਦਾ ਨਾਮ ਬਲਵਿੰਦਰ ਸਿੰਘ ਉਰਫ ਬਿੰਦਾ ਉਮਰ ਕਰੀਬ 42 ਸਾਲ ਅਤੇ ਪੇਂਟਰ ਦਾ ਕੰਮ ਕਰਦਾ ਸੀ। ਜੋ ਅੱਜ ਆਪਣੇ ਬਿਮਾਰ ਪਿਤਾ ਕੋਲੋ ਪੀ.ਜੀ.ਆਈ ਤੋਂ ਆਪਣੇ ਘਰ ਨੂੰ ਆ ਰਿਹਾ ਸੀ। ਜਿਸ ਦੀ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਆਉਣ ਨਾਲ ਮੌਕੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਬਿਮਾਰ ਪਿਤਾ, ਪਤਨੀ, ਦੋ ਲੜਕੀਆਂ ਤੇ ਇੱਕ ਲੜਕਾ ਛੱਡ ਗਿਆ। ਮੌਕੇ ‘ਤੇ ਥਾਣਾ ਨਵਾਂਸ਼ਹਿਰ ਦੀ ਪੁਲਿਸ ਨੇ ਮ੍ਰਿਤਕ ਦੀ ਬਾਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਐਬੂਲੈਂਸ ਰਾਹੀ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ। ਮੌਕੇ ‘ਤੇ ਲੋਕਾਂ ਨੇ ਦੱਸਿਆ ਕਿ ਕਾਰ ਸਵਾਰ ਪਿੱਛੇ ਕਰਿਆਮ ਤੋਂ ਬਾਹਰ ਨਵਾਂਸ਼ਹਿਰ ਵਲੋਂ ਆਉਦੇ ਹੋਏ ਇੱਕ ਸਕੂਟਰੀ ਸਵਾਰਾਂ ਨੂੰ ਵੀ ਟੱਕਰ ਮਾਰ ਕੇ ਆਇਆ ਸੀ। ਜਿਸ ਨਾਲ ਪਿੰਡ ਕਰਿਆਮ ਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਜਖ਼ਮੀ ਹੋਏ ਸਨ। ਜਿਨ੍ਹਾਂ ਨੂੰ ਨੇੜੇ ਦੇ ਪ੍ਰਾਇਵੇਟ ਹਸਪਤਾਲ ਵਿੱਚ ਦਖਲ ਕਰਵਾਇਆ ਗਿਆ। ਦੇਰ ਰਾਤ ਗੁਰਨਾਮ ਸਕੋਹਪੁਰੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਆਪਣੀ ਗੱਡੀ ਸਹਾਲੋਂ ਤੋਂ ਬੰਗਾ ਸੜਕ ‘ਤੇ ਦੋਆਬਾ ਸਕੂਲ ਦੇ ਨੇੜੇ ਖੇਤਾਂ ਵਿੱਚ ਲਵਾਰਿਸ ਛੱਡ ਕੇ ਫਰਾਰ ਹੋ ਗਿਆ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਲੈ ਕੇ ਅਗਰੇਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਛੁੱਟੀ ਦੇਣ ਤੋਂ ਇਨਕਾਰ ਕਰਨ ’ਤੇ ਫ਼ੌਜੀ ਬਣਾਉਣ ਲੱਗਿਆ ਵੀਡੀਓ- ਸੁਪਰਡੈਂਟ ਅਗਲੀ ਖ਼ਬਰ ਨਗਰ ਕੌਂਸਲ ਨਵਾਂਸ਼ਹਿਰ ਦੀ ਮੀਟਿੰਗ ’ਚ ਹੰਗਾਮਾ, ਕਾਂਗਰਸੀ ਤੇ ‘ਆਪ’ ਕੌਂਸਲਰਾਂ ਵਿਚਕਾਰ ਤਿੱਖੀ ਤਕਰਾਰ
Ad Position 24