ਪਹਿਲਾ ਰਾਜੇਸ ਪਾਇਲਟ ਮੈਮੋਰੀਅਲ ਓਪਨ ਚੈੱਸ ਟੂਰਨਾਮੈਂਟ ਕਰਵਾਇਆ
ਪੋਜੇਵਾਲ ਸਰਾਂ, 28 ਅਕਤੂਬਰ (ਨਵਾਂਗਰਾਈਂ)-ਚੰਡੀਗੜ ਸਤਰੰਜ ਅਕੈਡਮੀ ਵਲੋਂ ਰਾਜੇਸ ਪਾਇਲਟ ਮੈਮੋਰੀਅਲ ਗੁੱਜਰ ਭਵਨ ਵਿਖੇ ਪਹਿਲਾ ਰਾਜੇਸ ਪਾਇਲਟ ਮੈਮੋਰੀਅਲ ਓਪਨ ਫਾਈਡ ਰੇਟਡ ਰੈਪਿਡ ਚੈੱਸ ਟੂਰਨਾਮੈਨਟ ਕਰਵਾਇਆ ਗਿਆ। ਟੂਰਨਾਮੈਂਟ ਦਾ ੳੇਦਘਾਟਨ ਤੇ ਇਨਾਮਾਂ ਦੀ ਵੰਡ ਚੰਡੀਗੜ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਨੇ ਕੀਤੀ।
ਪੋਜੇਵਾਲ ਸਰਾਂ, 28 ਅਕਤੂਬਰ (ਨਵਾਂਗਰਾਈਂ)-ਚੰਡੀਗੜ ਸਤਰੰਜ ਅਕੈਡਮੀ ਵਲੋਂ ਰਾਜੇਸ ਪਾਇਲਟ ਮੈਮੋਰੀਅਲ ਗੁੱਜਰ ਭਵਨ ਵਿਖੇ ਪਹਿਲਾ ਰਾਜੇਸ ਪਾਇਲਟ ਮੈਮੋਰੀਅਲ ਓਪਨ ਫਾਈਡ ਰੇਟਡ ਰੈਪਿਡ ਚੈੱਸ ਟੂਰਨਾਮੈਨਟ ਕਰਵਾਇਆ ਗਿਆ। ਟੂਰਨਾਮੈਂਟ ਦਾ ੳੇਦਘਾਟਨ ਤੇ ਇਨਾਮਾਂ ਦੀ ਵੰਡ ਚੰਡੀਗੜ ਚੈੱਸ ਐਸੋਸੀਏਸ਼ਨ ਦੇ ਪ੍ਰਧਾਨ ਮਨਵੀਰ ਸਿੰਘ ਨੇ ਕੀਤੀ। ਇਸ ਟੂਰਨਾਮੈਂਟ ਦੌਰਾਨ ਅਥਰਵ ਸਿੰਘ ਨੇਗੀ ਨੇ ਚੈਪੀਅਨ ਬਨਣ ਦਾ ਮਾਣ ਹਾਸਿਲ ਕੀਤਾ। 9 ਰਾਊਂਡ ਮੁਕਾਬਲਿਆ ਵਿੱਚ ਅਥਰਵ ਨੇ 8 ਅੰਕ ਲੈ ਕੇ ਪਹਿਲ਼ਾਂ ਸਥਾਨ ਪ੍ਰਾਪਤ ਕੀਤਾ। ਅਥਰਵ ਨੇ ਆਖਰੀ ਰਾਊਂਡ ਵਿੱਚ ਪਹਿਲੇ ਸਥਾਨ ਦੀ ਦੌੜ ਵਿੱਚ ਸ਼ਾਮਿਲ ਮੇਘਾਂਸ਼ ਗੋਇਲ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ। ਇਸ ਮੁਕਾਬਲੇ ਦੇ ਚੈਪੀਅਨ ਅਥਰਵ ਨੇ ਟਰਾਫੀ ਅਤੇ 40 ਹਜਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਟੂਰਨਾਮੈਂਟ ਦੌਰਾਨ ਮੇਘਾਂਸ਼ ਗੋਇਲ ਨੇ 7.5 ਅੰਕ ਪ੍ਰਾਪਤ ਕਰਕੇ ਦੂਸਰਾ ਤੇ ਆਯਾਨ ਗਰਗ ਨੇ 7.5 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਟੂਰਾਨਮੈਂਟ ਦੌਰਾਨ ਰਾਸ਼ਟਰੀ ਪੱਧਰ ਦੇ ਖਿਡਾਰੀਆ ਨੇ ਭਾਗ ਲਿਆ। ਇਸ ਮੌਕੇ ਗੁੱਜਰ ਕਲਿਆਣ ਪ੍ਰੀਸ਼ਦ ਦੇ ਜਨਰਲ ਸਕੱਤਰ ਨਰਿੰਦਰ ਕੁਮਾਰ ਮੀਲੂ, ਹਰਿਆਣਾ ਉਦਯੋਗ ਵਿਭਗ ਦੇ ਡਿਪਟੀ ਡਾਇਰੈਕਟਰ ਬ੍ਰਿਜ ਪਾਲ ਚੌਧਰੀ ਆਦਿ ਸਮੇਤ ਸਮੂਹ ਮੈਂਬਰ ਹਾਜ਼ਰ ਸਨ।