28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਕਾਂਗਰਸ ਹਾਈਕਮਾਂਡ ਲੋਕਲ ਉਮੀਦਵਾਰ ਨੂੰ ਹੀ ਟਿਕਟ ਦੇਵੇ ਤਾਂ ਜਿੱਤ ਸ਼ਾਨ ਨਾਲ ਹੋਵੇਗੀ -ਸਰਪੰਚ ਜੰਡਿਆਲੀ

ਬਹਿਰਾਮ, 28 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਵਿਧਾਨ ਸਭਾ ਚੋਣਾਂ ਵਿੱਚ ਹਲਕਾ ਬੰਗਾ ਤੋਂ ਜੇ ਕਾਂਗਰਸ ਪਾਰਟੀ ਜਿੱਤ ਚਾਹੁੰਦੀ ਹੈ ਤਾਂ ਲੋਕਲ ਉਮੀਦਵਾਰ ਨੂੰ ਟਿਕਟ ਦੇਵੇ ਜੋ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਵਿਚਰਿਆ ਹੋਵੇ ਅਤੇ ਹਲਕੇ ਦੇ ਲੋਕਾਂ ਅਤੇ ਹਲਕੇ ਬਾਰੇ ਜਾਣਦਾ ਹੋਵੇ। ਇਹ ਸ਼ਬਦ ਸੁਰਿੰਦਰ ਪਾਲ ਸਰਪੰਚ ਜੰਡਿਆਲੀ ਨੇ ਇਥੇ ਗੱਲਬਾਤ ਕਰਦਿਆ ਆਖੇ।

Ad Position 21
No active advertisement
ਅਜੀਤ ਡੈਸਕ 29-10-2026
ਬਹਿਰਾਮ, 28 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਵਿਧਾਨ ਸਭਾ ਚੋਣਾਂ ਵਿੱਚ ਹਲਕਾ ਬੰਗਾ ਤੋਂ ਜੇ ਕਾਂਗਰਸ ਪਾਰਟੀ ਜਿੱਤ ਚਾਹੁੰਦੀ ਹੈ ਤਾਂ ਲੋਕਲ ਉਮੀਦਵਾਰ ਨੂੰ ਟਿਕਟ ਦੇਵੇ ਜੋ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਵਿਚਰਿਆ ਹੋਵੇ ਅਤੇ ਹਲਕੇ ਦੇ ਲੋਕਾਂ ਅਤੇ ਹਲਕੇ ਬਾਰੇ ਜਾਣਦਾ ਹੋਵੇ। ਇਹ ਸ਼ਬਦ ਸੁਰਿੰਦਰ ਪਾਲ ਸਰਪੰਚ ਜੰਡਿਆਲੀ ਨੇ ਇਥੇ ਗੱਲਬਾਤ ਕਰਦਿਆ ਆਖੇ। ਉਹਨਾਂ ਕਿਹਾ ਕਿ ਜਿਵੇਂ ਕਾਫੀ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਹੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ, ਉਨ੍ਹਾ ਦੀ ਪਤਨੀ ਸਰਪੰਚ ਬਿਮਲਾ ਦੇਵੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਪਾਰਟੀ ਵਿੱਚ ਵਧੀਆ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾ ਇਹ ਵੀ ਕਿਹਾ ਕਿ ਜੇ ਪਾਰਟੀ ਦੀ ਐਨੀ ਸੇਵਾ ਕਰਨ ਵਾਲੇ ਪਰਿਵਾਰ ਨੂੰ ਅਣਗੌਲਿਆ ਕੀਤਾ ਜਾਂਦਾ ਹੈ ਤੇ ਕੋਈ ਬਾਹਰਲਾ ਉਮੀਦਵਾਰ ਲਿਆ ਕੇ ਲੋਕਾਂ ‘ਤੇ ਜਬਰਦਸਤੀ ਥੋਪਿਆ ਗਿਆ ਤਾਂ ਇਹ ਸੀਟ ਕਿਸੇ ਹੋਰ ਪਾਰਟੀ ਨੂੰ ਵੀ ਜਾ ਸਕਦੀ ਹੈ। ਕਿਉਂਕਿ ਲੋਕ ਹਲਕੇ ਦਾ ਹੀ ਮਜਬੂਤ ਉਮੀਦਵਾਰ ਕਮਲਜੀਤ ਬੰਗਾ ਨੂੰ ਹੀ ਮੰਨਦੇ ਹਨ। ਜਿਨ੍ਹਾ ਨੂੰ ਹਲਕੇ ਦੇ ਲੋਕ ਜਾਣਦੇ ਹਨ ਅਤੇ ਅਸਾਨੀ ਨਾਲ ਮਿਲ ਵੀ ਸਕਦੇ ਹਨ। ਉਨ੍ਹਾ ਇਹ ਵੀ ਕਿਹਾ ਕਿ ਬਾਹਰਲੇ ਉਮੀਦਵਾਰ ਨੂੰ ਲੋਕ ਸਵੀਕਾਰ ਨਹੀਂ ਕਰਨਗੇ। ਇਸ ਮੌਕੇ ਸੁਰਿੰਦਰ ਪਾਲ ਸਰਪੰਚ ਜੰਡਿਆਲੀ, ਸਾਬਕਾ ਸਰਪੰਚ ਪਰਮਜੀਤ ਬਹੂਆ, ਅਮਨਦੀਪ ਲੱਕੀ ਪੰਚ ਜੰਡਿਆਲੀ, ਪਵਨ ਕੁਮਾਰ , ਰੇਸ਼ਮ ਲਾਲ ਪੰਚ, ਪਰਗਣ ਰਾਮ, ਜੋਤੀ ਕੁਮਾਰ, ਸੁਨੀਲ ਕੁਮਾਰ, ਪੱਪੂ ਆਰੇ ਵਾਲਾ, ਰੇਸ਼ੂ ਰਾਮ, ਸਰਨੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਹਿਲਾ ਰਾਜੇਸ ਪਾਇਲਟ ਮੈਮੋਰੀਅਲ ਓਪਨ ਚੈੱਸ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ
Ad Position 24