28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ

ਨਵਾਂਸ਼ਹਿਰ, 28 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਸਥਾਨਕ ਬੀ. ਡੀ.

Ad Position 21
No active advertisement
ਅਜੀਤ ਡੈਸਕ 29-10-2026
ਨਵਾਂਸ਼ਹਿਰ, 28 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਗੀਤਾ ਗਿੱਲ ਐਮ.ਸੀ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਵਿੱਕੀ ਗਿੱਲ, ਪ੍ਰੇਰਕ ਗੌਰਵ ਪ੍ਰਧਾਨ, 26ਵੀਂ ਵਾਰ ਖੂਨਦਾਨੀ ਲਖਵੀਰ ਸਿੰਘ ਰਾਹੋਂ, ਅਜੇ ਚੇਚੀ, ਜੀ.ਐਸ ਤੂਰ, ਜੇ.ਐਸ.ਗਿੱਦਾ, ਮੈਨੇਜਰ ਮਨਮੀਤ ਸਿੰਘ ਹਾਜ਼ਰ ਸਨ। ਕੈਂਪ ਦਾ ਪ੍ਰਬੰਧ ਭਗਵਾਨ ਵਾਲਮੀਕਿ ਨੌਜਵਾਨ ਸਭਾ ਸਲੋਹ ਵਲੋਂ ਬੀ.ਡੀ.ਸੀ ਦੇ ਤਕਨੀਕੀ ਸਹਿਯੋਗ ਨਾਲ ਕੀਤਾ ਗਿਆ। ਡਾ. ਅਜੇ ਬੱਗਾ ਦੀ ਅਗਵਾਈ ਵਿੱਚ ਬੀ.ਡੀ.ਸੀ ਦੀ ਤਕਨੀਕੀ ਟੀਮ ਨੇ ਖੂਨਦਾਨੀਆਂ ਤੋਂ ਖੂਨ ਪ੍ਰਾਪਤ ਕੀਤਾ। ਕੈਂਪ ਵਿੱਚ ਕੁੱਲ 50 ਖੂਨਦਾਨੀ ਫ਼ਰਿਸ਼ਤਿਆਂ ਨੇ ਸਵੈ-ਇਛੁੱਕ ਖੂਨਦਾਨ ਕੀਤਾ। ਜੀ.ਐਸ ਤੂਰ, ਜੇ.ਐਸ ਗਿੱਦਾ ਅਤੇ ਡਾ. ਅਜੇ ਬੱਗਾ ਨੇ ਇਸ ਮੌਕੇ ਭਗਵਾਨ ਵਾਲਮੀਕਿ ਪ੍ਰਤੀ ਸ਼ਰਧਾ ਪੂਰਬਕ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਭਗਵਾਨ ਵਾਲਮੀਕਿ ਜੀ ਨੇ ਵਿਸ਼ਵ ਨੂੰ ਗਿਆਨ ਵੰਡਣਦੀ ਮਹਾਨ ਤੇ ਪਵਿੱਤਰ ਸੇਵਾ ਕੀਤੀ। ਇਸ ਲਈ ਉਹਨਾਂ ਦੇ ਹੱਥ ਵਿੱਚ ਹਮੇਸ਼ਾ ਕਲਮ ਵਿਖਾਈ ਗਈ ਹੈ। ਉਹਨਾਂ ਦੀ ਸਿੱਖਿਆਵਾਂ ਦੇ ਫਲਸਰੂਪ ਅੱਜ ਪੁੰਨ ਦੇ ਕਾਰਜ ਹੋ ਰਹੇ ਹਨ। ਬੀ.ਡੀ.ਸੀ ਵਲੋਂ ਇਸ ਮੌਕੇ ਖੂਨਦਾਨੀ ਫ਼ਰਿਸ਼ਤਿਆਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਹਾਈਕਮਾਂਡ ਲੋਕਲ ਉਮੀਦਵਾਰ ਨੂੰ ਹੀ ਟਿਕਟ ਦੇਵੇ ਤਾਂ ਜਿੱਤ ਸ਼ਾਨ ਨਾਲ ਹੋਵੇਗੀ -ਸਰਪੰਚ ਜੰਡਿਆਲੀ ਅਗਲੀ ਖ਼ਬਰ ਡਾ. ਭੂੰਬਲਾ ਅਖਿਲ ਭਾਰਤੀ ਯੁਵਾ ਗੁੱਜਰ ਮਹਾਸਭਾ ਦੇ ਕੌਮੀ ਸਕੱਤਰ ਨਿਯੁਕਤ
Ad Position 24