ਗਰੀਬਾਂ ਦੀ ਸੇਵਾ ਹੀ ਸਭ ਤੋਂ ਸੱਚੀ-ਸੁੱਚੀ ਅਤੇ ਉੱਤਮ ਸੇਵਾ ਹੈ -ਦਿਲਬਾਗ ਸਿੰਘ ਬਾਗੀ
ਕਟਾਰੀਆ, 7 ਅਕਤੂਬਰ (ਪ੍ਰੇਮੀ ਸੰਧਵਾ)-ਉੱਘੇ ਸਮਾਜ ਸੇਵੀ ਤੇ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਵੱਲੋਂ ਗਰੀਬਾਂ ਦੀ ਸਮੇਂ-ਸਮੇਂ ਕੀਤੀ ਜਾਂਦੀ ਆਰਥਿਕ ਸਹਾਇਤਾ ਲਈ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਰੀਬਾਂ ਦੀ ਸੇਵਾ ਹੀ ਸਭ ਤੋਂ ਸੱਚੀ-ਸੁੱਚੀ ਅਤੇ ਉੱਤਮ ਸੇਵਾ ਹੈ। ਦਿਲਬਾਗ ਸਿੰਘ ਬਾਗੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਗਰੀਬਾਂ ਦੀ ਆਰਥਿਕ ਮਦਦ ਕਰਨੀ ਲਈ ਅੱਗੇ ਆਉਣਾ ਚਾਹੀਦਾ ਹੈ।
ਅਜੀਤ ਡੈਸਕ
08-10-2026