08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵਿਕਾਸ ਕਾਰਜਾਂ ਦੀ ਨਿਕਲੀ ਫੂਕ ਲੋਕ ਬਦਲਾਅ ਵਾਲੀ ਸਰਕਾਰ ਨੂੰ ਜਲਦੀ ਹੀ ਚੱਲਦਾ ਕਰਨਗੇ -ਹਨੀ ਟੌਂਸਾ

ਸੜੋਆ, 7 ਅਕਤੂਬਰ (ਹਰਮੇਲ ਸਹੂੰਗੜਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਚੌਰ ਤੋਂ ਹਲਕਾ ਇੰਚਾਰਜ ਹਨੀ ਟੌਸਾ ਨੇ ਪਿੰਡ ਸਹੂੰਗੜਾ ਵਿਖੇ ਐਸ. ਜੀ.

Ad Position 21
No active advertisement
ਅਜੀਤ ਡੈਸਕ 08-10-2026
ਸੜੋਆ, 7 ਅਕਤੂਬਰ (ਹਰਮੇਲ ਸਹੂੰਗੜਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਚੌਰ ਤੋਂ ਹਲਕਾ ਇੰਚਾਰਜ ਹਨੀ ਟੌਸਾ ਨੇ ਪਿੰਡ ਸਹੂੰਗੜਾ ਵਿਖੇ ਐਸ.ਜੀ.ਪੀ.ਸੀਓ ਦੇ ਸਾਬਕਾ ਮੈਂਬਰ ਸਵ. ਜਥੇਦਾਰ ਰਤਨ ਸਿੰਘ ਸਹੂੰਗੜਾ ਤੇ ਉਹਨਾਂ ਦੇ ਸਪੁੱਤਰ ਜਥੇਦਾਰ ਸਤਨਾਮ ਸਿੰਘ ਸਹੂੰਗੜਾ ਮੈਂਬਰ ਜਨਰਲ ਕੌਂਸਲ ਦੇ ਘਰ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਅੰਦਰ ਆਮ ਪਾਰਟੀ ਦੀ ਸਰਕਾਰ ਲੋਕਾਂ ਨਾਲ ਬਹੁਤ ਵੱਡਾ ਧੋਖਾ ਕਰਕੇ ਸੱਤਾ ਵਿੱਚ ਆਈ ਹੈ, ਇਹਨਾਂ ਨੇ ਪਹਿਲਾਂ ਲੋਕਾਂ ਨੂੰ ਵਿਕਾਸ ਕਾਰਜ, ਸਿਹਤ ਸਹੂਲਤਾਂ ਤੇ ਸਿੱਖਿਆ ਵਰਗੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਵਚਨਵੱਧਤਾ ਦੁਹਰਾਈ ਸੀ। ਉਹਨਾਂ ਕਿਹਾ ਕਿ ਬਲਾਕ ਸੜੋਆ ਦੀਆਂ ਸੜਕਾਂ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਟੁੱਟੀਆਂ ਹੋਈਆਂ ਨੂੰ ਤੇ ਸਰਕਾਰ ਵੱਲੋਂ ਉਹਨਾਂ ਦੀ ਹਾਲੇ ਤੱਕ ਸਾਰ ਨਹੀਂ ਲਈ ਗਈ। ਉਹਨਾਂ ਨੇ ਨਾਲ ਹੀ ਇਹ ਵੀ ਦੱਸਿਆ ਕਿ ਕਟਵਾਰਾਂ ਤੋਂ ਲੈ ਕੇ ਕਰੀਮਪੁਰ ਧਿਆਨੀ ਤੱਕ ਸੜਕ ‘ਤੇ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ ਤੇ ਠੇਕੇਦਾਰ ਵੱਲੋਂ ਮੁੜ ਕੇ ਇਹਨਾਂ ਸੜਕਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਜ਼ਿਲ੍ਹੇ ਦੇ ਡੀ.ਸੀਓ ਤੇ ਮੰਡੀ ਬੋਰਡ ਦੇ ਐਕਸੀਅਨ ਨੂੰ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਸੜਕਾਂ ‘ਤੇ ਜਲਦੀ ਪ੍ਰੀਮਿਕਸ ਪਾਈ ਜਾਵੇ। ਇਸ ਮੌਕੇ ਵਿਮਲ ਚੌਧਰੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੜੋਆ, ਸਾਬਕਾ ਸਰਪੰਚ ਮਹਿੰਦਰ ਸਿੰਘ, ਦੀਦਾਰ ਸਿੰਘ, ਮੋਹਨ ਸਿੰਘ, ਰਾਣਾ ਰਣਦੀਪ ਕੌਸ਼ਲ ਬਲਾਚੌਰ, ਲਖਵੀਰ ਸਿੰਘ ਠੇਕੇਦਾਰ, ਬਲਵਿੰਦਰ ਸਿੰਘ ਰਾਏ, ਤਰਸੇਮ ਸਿੰਘ, ਕੇਵਲ ਸਿੰਘ ਸਾਬਕਾ ਪੰਚ, ਬਲਦੇਵ ਸਿੰਘ, ਹਰਦੀਪ ਸਿੰਘ, ਰਾਜਵੀਰ ਕੌਰ, ਗੁਰਦੇਵ ਕੌਰ, ਭੁਪਿੰਦਰ ਕੌਰ, ਜਗਦੀਸ਼ ਕੌਰ, ਬਲਜਿੰਦਰ ਕੌਰ, ਰੇਸ਼ਮ ਕੌਰ, ਪਰਮਜੀਤ ਕੌਰ, ਕਮਲਜੀਤ ਕੌਰ, ਮੋਹਣ ਕੌਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੁਨੈਕਸ਼ਨ ਗੰਨਾ ਮਿੱਲ ਨਵਾਂਸ਼ਹਿਰ ਦਾ ਨਾਂਅ ਤਬਦੀਲ ਕਰਨ ਦੀ ਮੰਗ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ਵਿਚ ਵਾਧਾ ਨਾਮਾਤਰ -ਬੈਂਸ
Ad Position 24