06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕੇ. ਵੀ. ਕੇ. ਲੰਗੜੋਆ ਵਲੋਂ ਸਫ਼ਾਈ ਦੇ ਉਤਪਾਦ ਤਿਆਰ ਕਰਨ ਬਾਰੇ ਕਿੱਤਾਮੁਖੀ ਸਿਖਲਾਈ ਕੋਰਸ 9 ਤੱਕ

ਨਵਾਂਸ਼ਹਿਰ, 5 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੇ ਆਈ. ਸੀ.

Ad Position 21
No active advertisement
ਅਜੀਤ ਡੈਸਕ 06-10-2026
ਨਵਾਂਸ਼ਹਿਰ, 5 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੇ ਆਈ. ਸੀ. ਏ. ਆਰ.-ਅਟਾਰੀ ਜ਼ੋਨ-1, ਲੁਧਿਆਣਾ ਦੀ ਸਰਪ੍ਰਸਤੀ ਹੇਠ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵਲੋਂ ਉੱਦਮਤਾ ਵਿਕਾਸ ਲਈ ‘ਸਫ਼ਾਈ ਦੇ ਉਤਪਾਦ ਤਿਆਰ ਕਰਨ’ ਬਾਰੇ 5 ਤੋਂ 9 ਅਕਤੂਬਰ 2026 ਤੱਕ ਕੇ. ਵੀ. ਕੇ. ਵਿਖੇ ਇਕ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਸ਼ੁੁਰੂ ਹੋਇਆ। ਸਿਖਲਾਈ ਵਿਚ ਕੁੱਲ 25 ਸਿਖਿਆਰਥੀਆਂ ਨੇ ਭਾਗ ਲਿਆ। ਸਿਖਲਾਈ ਕੋਰਸ ਦਾ ਉਦਘਾਟਨ ਕਰਦਿਆਂ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਸਿਖਲਾਈ), ਨੇ ਸਿਖਿਆਰਥੀਆਂ ਨੂੰ ਖੇਤੀ ਆਧਾਰਿਤ ਪਰਿਵਾਰਾਂ ਦੀ ਸਥਿਰ ਆਮਦਨ ਵਧਾਉਣ ਲਈ ਸਫ਼ਾਈ ਦੇ ਉਤਪਾਦ ਤਿਆਰ ਕਰਨ ਵਰਗੇ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਸਿਖਲਾਈ ਦੀ ਅਗਵਾਈ ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਹੋਮ ਸਾਇੰਸ) ਨੇ ਘਰੇਲੂ ਅਤੇ ਵਪਾਰਕ ਦੋਵਾਂ ਮੰਤਵਾਂ ਲਈ ਘੱਟ ਲਾਗਤ ਅਤੇ ਵੱਧ ਮੁਨਾਫ਼ੇ ਵਾਲੇ ਸਫ਼ਾਈ ਦੇ ਉਤਪਾਦ ਤਿਆਰ ਕਰਨ ਦੇ ਪ੍ਰੈਕਟੀਕਲ ਪ੍ਰਦਰਸ਼ਨ ਦਿੱਤੇ। ਪ੍ਰੈਕਟੀਕਲ ਸੈਸ਼ਨਾਂ ਵਿਚ ਲਿਕਵਿਡ ਡਿਸ਼ ਵਾਸ਼, ਸਰਫ਼, ਹੈਂਡ ਵਾਸ਼ ਤੇ ਬਾਇਓ-ਐਂਜ਼ਾਈਮ ਕਲੀਨਰ ਤਿਆਰ ਕਰਨ ਦੀ ਸਿਖਲਾਈ ਦਿੱਤੀ। ਪ੍ਰਦਰਸ਼ਨਾਂ ਤੋਂ ਇਲਾਵਾ, ਈਕੋ-ਫ੍ਰੈਂਡਲੀ ਸਫ਼ਾਈ ਉਤਪਾਦਾਂ ਲਈ ਕੱਚੇ ਮਾਲ ਦੀ ਖਰੀਦ, ਤਿਆਰ ਕਰਨ ਦੇ ਤਰੀਕੇ, ਪੈਕਿੰਗ, ਲੇਬਲਿੰਗ, ਮਾਰਕੀਟਿੰਗ ਅਤੇ ਬ੍ਰਾਂਡਿੰਗ ’ਤੇ ਵਿਸ਼ੇਸ਼ ਲੈਕਚਰ ਦਿੱਤੇ ਗਏ। ਇਨ੍ਹਾਂ ਸੈਸ਼ਨਾਂ ਦਾ ਮੁੱਖ ਉਦੇਸ਼ ਸਿੱਖਿਆਰਥੀਆਂ ਨੂੰ ਤਕਨੀਕੀ ਜਾਣਕਾਰੀ ਦੇਣ ਨਾਲ-ਨਾਲ ਕਾਰੋਬਾਰੀ ਹੁਨਰਾਂ ਨਾਲ ਜੋੜਨਾ ਹੈ।
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਸਰਕਾਰੀ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਦਾ ਅਚਨਚੇਤ ਦੌਰਾ ਅਗਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ-ਚੌ. ਮੀਨਾ ਸੂੰਢ
Ad Position 24