05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਭਾਸ਼ਨ ਪ੍ਰਤੀਯੋਗਤਾਵਾਂ ਦੀ ਲੜੀ ਰਾਹੀਂ ਯੁਵਾ ਵਰਗ ਦੀ ਸੋਚ ਨੂੰ ਜਾਣਿਆ ਜਾਵੇਗਾ-ਉਪਕਾਰ ਸੁਸਾਇਟੀ

ਨਵਾਂਸ਼ਹਿਰ, 5 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵਲੋਂ ਯੁਵਾ ਵਰਗ ਦੀ ਸੋਚ ਜਾਨਣ ਲਈ ਭਾਸ਼ਨ ਪ੍ਰਤੀਯੋਗਤਾਵਾਂ ਰਾਹੀਂ ਜਾਣਿਆ ਜਾਵੇਗਾ। ਇਸ ਅਨੁਸਾਰ ਵਿੱਦਿਅਕ ਅਦਾਰਿਆਂ ਵਿਚ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਨ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ ਹਰ ਪ੍ਰਤੀਯੋਗੀ ਦੇ ਲਿਖਤੀ ਭਾਸ਼ਨ ਵੀ ਪ੍ਰਾਪਤ ਕੀਤੇ ਜਾਣਗੇ ਤੇ ਜੱਜਾਂ ਵਲੋਂ ਪ੍ਰਾਪਤ ਜੱਜਮੈਂਟ ਅਨੁਸਾਰ ਦਰਜਾਵਾਰ ਸਨਮਾਨਿਤ ਕੀਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 06-10-2026
ਨਵਾਂਸ਼ਹਿਰ, 5 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵਲੋਂ ਯੁਵਾ ਵਰਗ ਦੀ ਸੋਚ ਜਾਨਣ ਲਈ ਭਾਸ਼ਨ ਪ੍ਰਤੀਯੋਗਤਾਵਾਂ ਰਾਹੀਂ ਜਾਣਿਆ ਜਾਵੇਗਾ। ਇਸ ਅਨੁਸਾਰ ਵਿੱਦਿਅਕ ਅਦਾਰਿਆਂ ਵਿਚ ਵੱਖ-ਵੱਖ ਵਿਸ਼ਿਆਂ ’ਤੇ ਭਾਸ਼ਨ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ ਹਰ ਪ੍ਰਤੀਯੋਗੀ ਦੇ ਲਿਖਤੀ ਭਾਸ਼ਨ ਵੀ ਪ੍ਰਾਪਤ ਕੀਤੇ ਜਾਣਗੇ ਤੇ ਜੱਜਾਂ ਵਲੋਂ ਪ੍ਰਾਪਤ ਜੱਜਮੈਂਟ ਅਨੁਸਾਰ ਦਰਜਾਵਾਰ ਸਨਮਾਨਿਤ ਕੀਤੇ ਜਾਣਗੇ। ਇਹ ਵਿਚਾਰ ਸਥਾਨਕ ਗੁਰੂ ਨਾਨਕ ਨਗਰ ਦੇ ‘ਗਿਰਨ ਭਵਨ’ ਵਿਖੇ ਸੁਸਾਇਟੀ ਦੀ ਮੀਟਿੰਗ ਵਿਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜੇ. ਐਸ. ਗਿੱਦਾ ਪ੍ਰਧਾਨ ਨੇ ਕੀਤੀ। ਜਨਰਲ ਸਕੱਤਰ ਰਾਣਾ ਪਰਵਿੰਦਰ ਸਿੰਘ ਨੇ ਪ੍ਰਧਾਨ ਵਲੋਂ ਚਾਰ ਮਹੀਨੇ ਬਾਅਦ ਵਤਨ ਵਾਪਸੀ ’ਤੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਮੀਟਿੰਗ ਦਾ ਸੰਚਾਲਨ ਕੀਤਾ ਤੇ ਸੁਸਾਇਟੀ ਵਲੋਂ ਵੋਕੇਸ਼ਨਲ ਟ੍ਰੇਨਿੰਗ ਤਹਿਤ ਲੜਕੀਆਂ ਵਾਸਤੇ ਕਟਾਈ ਸਿਲਾਈ ਤੇ ਇੰਬਰਾਇਡਰੀ ਦੇ ਮੁਫਤ ਕੋਰਸਾਂ ਦੀ ਪ੍ਰਗਤੀ ’ ਤੇ ਤਸੱਲੀ ਪ੍ਰਗਟ ਕੀਤੀ। ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕਟਾਈ ਸਿਲਾਈ ਤੇ ਇੰਬਰਾਇਡਰੀ ਬੈਚ ਦੀਆਂ ਵਿਦਿਆਰਥਣਾਂ ਨਾਲ ਉਪਕਾਰ ਮਹਿਲਾ ਮੈਂਬਰ ਮੀਟਿੰਗ ਕਰਕੇ ਜਾਣਕਾਰੀ ਪ੍ਰਾਪਤ ਕਰਨਗੇ ਤੇ ਸੁਸਾਇਟੀ ਨੂੰ ਭਵਿੱਖ ਲਈ ਉਸਾਰੂ ਸੁਝਾਅ ਦੇਣਗੇ। ਮੈਡਮ ਹਰਬੰਸ ਕੌਰ ਦੀ ਵਿਦੇਸ਼ ਯਾਤਰਾ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਬਲੱਡ ਡੋਨਰਜ਼ ਕੌਂਸਲ ਨਵਾਂਸ਼ਹਿਰ ਵਲੋਂ ਸੁਸਾਇਟੀ ਨੂੰ ਮੁਫਤ ਕਟਾਈ ਸਿਲਾਈ ਤੇ ਇੰਬਰਾਇਡਰੀ ਟ੍ਰੇਨਿੰਗ ਲਈ ਦੋ ਟੇਬਲ ਵਾਲੀਆਂ ਸਿਲਾਈ ਮਸ਼ੀਨਾਂ ਭੇਟ ਕਰਨ ’ਤੇ ਸੰਸਥਾ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਜੇ. ਐਸ. ਗਿੱਦਾ, ਰਾਣਾ ਪਰਵਿੰਦਰ ਸਿੰਘ ਪ੍ਰਿੰਸੀਪਲ, ਦੇਸ ਰਾਜ ਬਾਲੀ, ਨਰਿੰਦਰ ਸਿੰਘ ਭਾਰਟਾ, ਨਰਿੰਦਰਪਾਲ ਤੂਰ, ਜੋਗਾ ਸਿੰਘ ਸਾਧੜਾ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਨਾਨੋਵਾਲ੍ਹੀਆ, ਸਤਨਾਮ ਸਿੰਘ, ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਸੁੱਖਵਿੰਦਰ ਕੌਰ ਸੁੱਖੀ, ਪਲਵਿੰਦਰ ਕੌਰ ਬਡਵਾਲ੍ਹ, ਗਗਨਪ੍ਰੀਤ ਸਿੰਘ, ਨੀਲਮਮੌਰੀਆ ਤੇ ਕਮਲਜੀਤ ਸਿੰਘ ਦੇਣੋਵਾਲ੍ਹ ਕਲਾਂ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਜੰਮਣ-ਮਰਨ ਦੇ ਚੱਕਰਾਂ ’ਚੋਂ ਮੁਕਤ ਹੋਣ ਲਈ ਅੱਲਾ ਦੀ ਬੰਦਗੀ ਜ਼ਰੂਰੀ-ਬਾਬਾ ਸਾਧੂ ਸ਼ਾਹ ਚਿਸ਼ਤੀ ਅਗਲੀ ਖ਼ਬਰ ਪਰਮਿੰਦਰ ਪਾਲ ਸਿੰਘ ਬਖ਼ਸ਼ੀ ਦਾ ‘ਅਕਾਦਮਿਕ ਉੱਤਮਤਾ ਪੁਰਸਕਾਰ’ ਨਾਲ ਸਨਮਾਨ
Ad Position 24