ਅਮਰਦੀਪ ਕਾਲਜ ’ਚ ਸੰਤੁਲਿਤ ਖੁਰਾਕ ਦੇ ਮਹੱਤਵ ਵਿਸ਼ੇ ’ਤੇ ਲੈਕਚਰ ਕਰਵਾਇਆ
ਮੁਕੰਦਪੁਰ, 5 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ’ਚ ਪ੍ਰਿੰਸੀਪਲ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਹੋਮ ਸਾਇੰਸ ਤੇ ਐਨ. ਐਸ.
ਮੁਕੰਦਪੁਰ, 5 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ’ਚ ਪ੍ਰਿੰਸੀਪਲ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਹੋਮ ਸਾਇੰਸ ਤੇ ਐਨ. ਐਸ. ਐਸ. ਵਿਭਾਗ ਵਲੋਂ ‘ਪੋਸ਼ਣ ਮਾਹ’ ਤਹਿਤ ਇਕ ਗੈਸਟ ਲੈਕਚਰ ਕਰਵਾਇਆ। ਵਿਭਾਗ ਦੇ ਇੰਚਾਰਜ ਮੈਡਮ ਸ਼ਵੇਤਾ ਨੇ ਵਿਦਿਆਰਥੀਆਂ ਨੂੰ ਭੋਜਨ ’ਚ ਜ਼ਰੂਰੀ ਤੱਤ ਤੇ ਮੋਟੇ ਅਨਾਜ਼ ਨੂੰ ਜਿਵੇਂ ਬਾਜਰਾ, ਰਾਗੀ, ਜੁਆਰ, ਕੰਗਣੀ ਆਦਿ ਸ਼ਾਮਲ ਕਰਨ ਬਾਰੇ ਜਾਣਕਾਰੀ ਦੇਣ ਲਈ ਇਕ ਗੈਸਟ ਲੈਕਚਰ ਕਰਵਾਇਆ, ਜਿਸ ਵਿਚ ਪ੍ਰੋ. (ਡਾ.) ਪ੍ਰਿਅੰਕਾ ਐਰੀ (ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ) ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਨਿਰਦੋਸ਼ ਕੌਰ ਵਲੋਂ ਡਾ. ਐਰੀ ਦਾ ਕਾਲਜ ਆਉਣ ’ਤੇ ਨਿੱਘਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਡਾ. ਪ੍ਰਿੰਅਕਾ ਐਰੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਵਿਦਿਆਰਥੀਆਂ ਨੂੰ ਸਹੀ ਤੇ ਸੰਤੁਲਿਤ ਭੋਜਨ ਦੀ ਸਰੀਰ ਨੂੰ ਲੋੜ ਬਾਰੇ ਦੱਸਿਆ ਅਤੇ ਉਨ੍ਹਾਂ ਸਾਰੇ ਖਾਦ ਪਦਾਰਥਾਂ ਬਾਰੇ ਵੀ ਜਾਣਕਾਰੀ ਦਿੱਤੀ ਜਿਹੜੇ ਸਾਡੀ ਰਸੋਈ ਵਿਚ ਆਮ ਹੀ ਪਾਏ ਜਾਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ’ਚ ਸੰਤੁਲਿਤ ਭੋਜਨ, ਬਾਜਰਾ, ਰਾਗੀ, ਮੌਸਮੀ ਫ਼ਲ, ਸਬਜ਼ੀਆਂ ਦੇ ਨਾਲ਼-ਨਾਲ਼ ਭਰਪੂਰ ਮਾਤਰਾ ’ਚ ਪਾਣੀ ਪੀਣ ਲਈ ਗੱਲਬਾਤ ਕੀਤੀ। ਪ੍ਰੋ. ਪ੍ਰਿੰਅਕਾ ਐਰੀ ਨੇ ਵਿਦਿਆਰਥੀਆਂ ਨੂੰ ਭੋਜਨ ਕਰਨ ਦੇ ਸਹੀ ਤਰੀਕੇ ਤੇ ਸਮਾਂ ਸਾਰਣੀ ਬਾਰੇ ਵੀ ਜਾਗਰੂਕ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਤੰਦਰੁਸਤ ਸਰੀਰ ਨਾਲ ਹੀ ਵਿਅਕਤੀ ’ਚ ਆਤਮ-ਵਿਸ਼ਵਾਸ਼ ਪੈਦਾ ਹੁੰਦਾ ਅਤੇ ਆਪਣੇ ਕੰਮ ਪੂਰੀ ਤਾਕਤ ਤੇ ਇੱਛਾ ਸ਼ਕਤੀ ਨਾਲ ਸੰਪੂਰਨ ਕਰ ਸਕਦਾ ਹੈ। ਪ੍ਰਿੰਸੀਪਲ ਮਨਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਜਗਵਿੰਦਰ ਸਿੰਘ , ਡਾ. ਕਰਮਜੀਤ ਕੌਰ, ਡਾ. ਸੰਗੀਤਾ, ਡਾ. ਆਸ਼ਿਮਾ ਪਾਸੀ ਅਤੇ ਵਿਦਿਆਰਥੀ ਹਾਜ਼ਰ ਸਨ।