05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਵਲੋਂ ਮੁਫ਼ਤ ਸ਼ੂਗਰ ਜਾਂਚ ਅਤੇ ਜਾਗਰੂਕਤਾ ਕੈਂਪ

ਬੰਗਾ, 5 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ ਸੰਦੀਪ ਕੁਮਾਰ ਗਾਭਾ ਦੀ ਪ੍ਰਧਾਨਗੀ ਹੇਠ ਚੌਥਾ ਸੂਗਰ ਚੈੱਕਅੱਪ ਅਤੇ ਜਾਗਰੂਕਤਾ ਕੈਂਪ ਰਾਏ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਮੁਕੰਦਪੁਰ ਰੋਡ ਬੰਗਾ ਵਿਖੇ ਲਗਾਇਆ ਗਿਆ। ਇਹ ਕੈਂਪ ਡਿਸਟ੍ਰਿਕਟ ਦੇ ਸੀਨੀਅਰ ਲਾਇਨ ਲੀਡਰ ਸਵ: ਬਲਦੇਵ ਨਈਅਰ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਸੁਰਿੰਦਰ ਪ੍ਰਕਾਸ਼ ਨਈਅਰ ਦੇ ਵਿਸ਼ੇਸ਼ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 06-10-2026
ਬੰਗਾ, 5 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵੱਲੋਂ ਸੰਦੀਪ ਕੁਮਾਰ ਗਾਭਾ ਦੀ ਪ੍ਰਧਾਨਗੀ ਹੇਠ ਚੌਥਾ ਸੂਗਰ ਚੈੱਕਅੱਪ ਅਤੇ ਜਾਗਰੂਕਤਾ ਕੈਂਪ ਰਾਏ ਹਸਪਤਾਲ ਅਤੇ ਹਾਰਟ ਕੇਅਰ ਸੈਂਟਰ ਮੁਕੰਦਪੁਰ ਰੋਡ ਬੰਗਾ ਵਿਖੇ ਲਗਾਇਆ ਗਿਆ। ਇਹ ਕੈਂਪ ਡਿਸਟ੍ਰਿਕਟ ਦੇ ਸੀਨੀਅਰ ਲਾਇਨ ਲੀਡਰ ਸਵ: ਬਲਦੇਵ ਨਈਅਰ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਸੁਰਿੰਦਰ ਪ੍ਰਕਾਸ਼ ਨਈਅਰ ਦੇ ਵਿਸ਼ੇਸ਼ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਇਸ ਕੈਂਪ ਵਿੱਚ 72 ਮਰੀਜ਼ਾਂ ਦੀ ਸ਼ੂਗਰ ਚੈੱਕ ਕੀਤੀ ਗਈ। ਇਸ ਮੌਕੇ ਹਸਪਤਾਲ ਦੇ ਐਮ.ਡੀ ਡਾ: ਕਸ਼ਮੀਰ ਸਿੰਘ ਰਾਏ ਨੇ ਕਿਹਾ ਕਿ ਸਮੁੱਚੇ ਵਿਸ਼ਵ ਵਿੱਚ ਡਾਇਬਟੀਜ਼ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ‘ਤੇ ਡਾਇਬਟੀਜ ਦੇ ਮਾਹਰ ਗੰਭੀਰ ਚਿੰਤਾ ਪ੍ਰਗਟ ਕਰ ਰਹੇ ਹਨ। ਇਸ ਬਿਮਾਰੀ ਦੇ ਭਿਆਨਕ ਵਾਧੇ ਦੇ ਕਾਰਨਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਰੋਜ਼ਾਨਾ ਜੀਵਨ ਵਿੱਚ ਸਰੀਰਕ ਖੇਚਲ ਦੀ ਘਾਟ ਅਤੇ ਸੰਤੁਲਿਤ ਖੁਰਾਕ ਲੈਣ ਦੀ ਵਜਾਏ ਤਲੀਆਂ ਵਸਤਾਂ ਅਤੇ ਰੋਜ਼ਾਨਾ ਫਾਸਟਫੂਡ ਦਾ ਸੇਵਨ ਵਧਾਉਣ ਕਾਰਨ ਇਸ ਬਿਮਾਰੀ ਦੇ ਮਰੀਜ਼ਾਂ ਦਾ ਬੇ-ਹਿਸਾਬ ਵਾਧਾ ਹੋ ਰਿਹਾ ਹੈ।ਇਸ ਮੌਕੇ ਸੰਦੀਪ ਕੁਮਾਰ ਪ੍ਰਧਾਨ, ਸੁਰਿੰਦਰ ਪ੍ਰਕਾਸ਼ ਨਈਅਰ ਪ੍ਰੋਜੈਕਟ ਚੇਅਰਮੈਨ, ਹਰਦੇਵ ਸਿੰਘ ਬੇਦੀ ਐਡਮਨਿਸਟ੍ਰੇਟਰ, ਰਾਮ ਜੀਤ ਸਿੰਘ ਮੈਬਰਸ਼ਿਪ ਚੇਅਰਪਰਸਨ, ਸੁੱਚਾ ਰਾਮ ਡਾਇਰੈਕਟਰ, ਰਾਣੀ ਕੁਮਾਰੀ, ਕਰਨਦੀਪ ਸਿੰਘ ਅਤੇ ਹਸਪਤਾਲ ਦਾ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਨਵੀਂ ਅਨਾਜ ਮੰਡੀ ਨਵਾਂਸ਼ਹਿਰ ਵਿਖੇ ਝੋਨੇ ਦੀ ਸਰਕਾਰੀ ਖਰੀਦ ਦਾ ਡੀ. ਸੀ. ਵਲੋਂ ਉਦਘਾਟਨ ਅਗਲੀ ਖ਼ਬਰ ਜੰਮਣ-ਮਰਨ ਦੇ ਚੱਕਰਾਂ ’ਚੋਂ ਮੁਕਤ ਹੋਣ ਲਈ ਅੱਲਾ ਦੀ ਬੰਦਗੀ ਜ਼ਰੂਰੀ-ਬਾਬਾ ਸਾਧੂ ਸ਼ਾਹ ਚਿਸ਼ਤੀ
Ad Position 24