05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਔਰਗੈਨਿਕ ਖੇਤੀ ਅੱਜ ਦੇ ਸਮੇਂ ਦੀ ਪਹਿਲੀ ਲੋੜ ਬਣੇ-ਤਰਲੋਚਨ ਸਿੰਘ ਵਾਰੀਆ

ਬੰਗਾ, 5 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਹਾਈਬ੍ਰਿਡ ਬੀਜਾਂ ਦੀ ਵਰਤੋਂ, ਖਾਦਾਂ ਤੇ ਕੀਟਨਾਸ਼ਕਾਂ ਦੇ ਸਹਿਯੋਗ ਨਾਲ ਫ਼ਸਲੀ ਝਾੜ ਵਿਚ ਹੈਰਾਨੀਜਨਕ ਵਾਧਾ ਹੋਇਆ। ਬਿਨਾਂ ਸ਼ੱਕ ਕਿਸਾਨਾਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ।

Ad Position 21
No active advertisement
ਅਜੀਤ ਡੈਸਕ 06-10-2026
ਬੰਗਾ, 5 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਹਾਈਬ੍ਰਿਡ ਬੀਜਾਂ ਦੀ ਵਰਤੋਂ, ਖਾਦਾਂ ਤੇ ਕੀਟਨਾਸ਼ਕਾਂ ਦੇ ਸਹਿਯੋਗ ਨਾਲ ਫ਼ਸਲੀ ਝਾੜ ਵਿਚ ਹੈਰਾਨੀਜਨਕ ਵਾਧਾ ਹੋਇਆ। ਬਿਨਾਂ ਸ਼ੱਕ ਕਿਸਾਨਾਂ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ। ਮੁਨਾਫੇ ਦੀ ਹੋੜ ਵਿਚ ਸਾਲ ਵਿਚ ਖਾਦਾਂ ਦੀ ਮਦਦ ਨਾਲ ਦੋ ਫ਼ਸਲਾਂ ਦੀ ਰਵਾਇਤੀ ਖੇਤੀ ਦੇ ਨਾਲ-ਨਾਲ ਕਈ-ਕਈ ਫਸਲਾਂ ਦੀ ਪੈਦਾਵਾਰ ਵੱਲ ਵਧਣ ਲੱਗੀ ਪਰ ਬੇਲੋੜੀਆਂ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਦੀ ਵਰਤੋਂ ਨਾਲ ਤਿਆਰ ਫਸਲਾਂ ਨੇ ਇਨਸਾਨੀ ਖਾਧ ਪਦਾਰਥਾਂ ਦੀ ਗੁਣਵੱਤਾ ਵਿਚ ਬਹੁਤ ਵੱਡਾ ਨਿਘਾਰ ਲੈ ਆਂਦਾ ਗਿਆ। ਇਸ ਲਈ ਕੁਦਰਤੀ ਔਰਗੈਨਿਕ ਖੇਤੀ ਅਜੌਕੇ ਸਮੇਂ ਦੀ ਬਹੁਤ ਵੱਡੀ ਲੋੜ ਬਣ ਗਈ ਹੈ। ਇਹ ਪ੍ਰਗਟਾਵਾ ਸ. ਤਰਲੋਚਨ ਸਿੰਘ ਵਾਰੀਆ ਨੇ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਮਾਸਿਕ ਮੀਟਿੰਗ ਵਿਚ ਸੰਸਥਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਨ ਸਮੇਤ ਇਸਤਰੀ ਵਿੰਗ ਨੂੰ ਮੁਖ਼ਾਤਿਬ ਹੁੰਦਿਆਂ ਕਹੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਅਤੇ ਮਾ: ਰਮੇਸ਼ ਕੁਮਾਰ ਨੇ ਸਾਂਝੇ ਰੂਪ ਵਿਚ ਆਖਿਆ ਕਿ ਬਿਨਾ ਸ਼ੱਕ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਅਸੀ ਖੇਤੀਬਾੜੀ ਤੋਂ ਵੱਧ ਮੁਨਾਫਾ ਤਾਂ ਕਮਾ ਰਹੇ ਹਾਂ ਪਰ ਸਰੀਰਾਂ ਨੂੰ ਲੱਗੀਆਂ ਬਿਮਾਰੀਆਂ ਨਾਲ ਆਮਦਨ ਦਾ ਵੱਡਾ ਹਿੱਸਾ ਦਵਾਈਆਂ ਅਤੇ ਹਸਪਤਾਲਾਂ ਵੱਲ ਨਿਕਲ ਰਿਹਾ ਹੈ। ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਆਪਣਾ ਨਜ਼ਰੀਆ ਬਦਲ ਕੇ ਔਰਗੈਨਿਕ ਖੇਤੀ ਤੇ ਫ਼ਸਲੀ ਵਿਭਿੰਨਤਾ ਵੱਲ ਲਗਾਉਣਾ ਚਾਹੀਦਾ ਹੈ। ਬੁਲਾਰਿਆਂ ਨੇ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸੰਸਥਾ ਦੇ ਸਰਪ੍ਰਸਤ ਸ. ਬਲਵੀਰ ਸਿੰਘ ਐਕਸ ਆਰਮੀ ਤੇ ਸ. ਤਰਲੋਚਨ ਸਿੰਘ ਵਾਰੀਆ ਵਲੋਂ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਕੁਝ ਸਾਲਾਂ ਤੋਂ ਔਰਗੈਨਿਕ ਖੇਤੀ ਦੀ ਸ਼ੁਰੂਆਤ ਪਿੰਡ ਪਠਲਾਵਾ ਤੋਂ ਕੀਤੀ ਹੋਈ ਹੈ। ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਸੰਦੀਪ ਕੁਮਾਰ ਗੌੜ ਪੋਸੀ, ਪਰਵਿੰਦਰ ਸਿੰਘ ਰਾਣਾ, ਕੈਪਟਨ ਜੋਗਾ ਸਿੰਘ, ਉਪ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਰਜਿੰਦਰ ਸਿੰਘ ਜਿੰਦਾ, ਬਲਵਿੰਦਰ ਸਿੰਘ ਪਠਲਾਵਾ, ਰਣਜੀਤ ਸਿੰਘ ਰਾਜੂ, ਦੀਪ ਚੰਦ ਬਰੇਲੀ, ਇਸਤਰੀ ਵਿੰਗ ਦੇ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਸਰਬਜੀਤ ਕੌਰ ਪਠਲਾਵਾ, ਲਖਵਿੰਦਰ ਕੌਰ, ਬਲਵਿੰਦਰ ਕੌਰ ਪਠਲਾਵਾ, ਸਾਰਿਕਾ ਸੋਨੀ ਸੁੱਜੋਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੇਨੋਵਾਲ ਕਲਾਂ ਵਿਖੇ ਛਿੰਝ ਮੇਲਾ ਤੇ ਕਬੱਡੀ ਕੱਪ ਦੀਆਂ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਸਿੱਖੀ ਦਾ ਰੂਪ ਧਾਰਨ ਕਰਨ-ਜਥੇ. ਇਕਬਾਲ ਸਿੰਘ
Ad Position 24