17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਚੌਧਰੀ ਹਨੀ ਟੋਂਸਾ ਤੇ ਉਨਾਂ ਦੀ ਸਮੁੱਚੀ ਟੀਮ ਵਲੋਂ ਇਲਾਕਾ ਵਾਸੀਆਂ ਦਾ ਧੰਨਵਾਦ

ਬਲਾਚੌਰ, 15 ਸਤੰਬਰ (ਨਰੇਸ਼ ਧੌਲ)-ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਪੰਜਾਬ ਬਚਾਓ ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ ਇੰਚਾਰਜ ਚੌਧਰੀ ਹਨੀ ਟੋਂਸਾ ਅਤੇ ਉਨਾਂ ਦੀ ਟੀਮ ਨੇ ਆਪਣੀ ਸਮੁੱਚੀ ਲੀਡਰਸ਼ਿਪ ਅਤੇ ਸਮੁੱਚੇ ਇਲਾਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਮੁੱਚੀ ਅਕਾਲੀ ਲੀਡਰਸ਼ਿਪ ਵਰਕਰਾਂ, ਬਜ਼ੁਰਗਾਂ, ਮਾਤਾਵਾਂ, ਵੀਰਾਂ, ਭੈਣਾਂ ਅਤੇ ਨੌਜਵਾਨਾਂ ਦਾ ਸਦਾ ਹੀ ਰਿਣੀ ਰਹਾਂਗਾ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਇਸ ਰੈਲੀ ਨੂੰ ਮਹਾਂ ਰੈਲੀ ਦਾ ਰੂਪ ਧਾਰਨ ਕਰਵਾ ਦਿੱਤਾ।

Ad Position 21
No active advertisement
ਅਜੀਤ ਡੈਸਕ 16-09-2026
ਬਲਾਚੌਰ, 15 ਸਤੰਬਰ (ਨਰੇਸ਼ ਧੌਲ)-ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਪੰਜਾਬ ਬਚਾਓ ਰੈਲੀ ਨੂੰ ਕਾਮਯਾਬ ਕਰਨ ਲਈ ਹਲਕਾ ਇੰਚਾਰਜ ਚੌਧਰੀ ਹਨੀ ਟੋਂਸਾ ਅਤੇ ਉਨਾਂ ਦੀ ਟੀਮ ਨੇ ਆਪਣੀ ਸਮੁੱਚੀ ਲੀਡਰਸ਼ਿਪ ਅਤੇ ਸਮੁੱਚੇ ਇਲਾਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਸਮੁੱਚੀ ਅਕਾਲੀ ਲੀਡਰਸ਼ਿਪ ਵਰਕਰਾਂ, ਬਜ਼ੁਰਗਾਂ, ਮਾਤਾਵਾਂ, ਵੀਰਾਂ, ਭੈਣਾਂ ਅਤੇ ਨੌਜਵਾਨਾਂ ਦਾ ਸਦਾ ਹੀ ਰਿਣੀ ਰਹਾਂਗਾ ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਇਸ ਰੈਲੀ ਨੂੰ ਮਹਾਂ ਰੈਲੀ ਦਾ ਰੂਪ ਧਾਰਨ ਕਰਵਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸਮੁੱਚੀ ਹਾਈਕਮਾਂਡ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਜਿਨ੍ਹਾਂ ਨੇ ਮੇਰੇ ਉੱਤੇ ਇੰਨਾ ਵੱਡਾ ਵਿਸ਼ਵਾਸ ਜਿਤਾਉਂਦਿਆਂ ਹੋਇਆਂ ਇੰਨੀ ਵੱਡੀ ਜਿੰਮੇਵਾਰੀ ਸੌਂਪੀ ਅਤੇ ਮੇਰੇ ਵੱਲੋਂ ਇਲਾਕੇ ਲਈ ਮੰਗੀਆਂ ਗਈਆਂ ਮੰਗਾਂ ਨੂੰ ਸਰਕਾਰ ਬਣਨ ‘ਤੇ ਪੂਰਾ ਕਰਨ ਦਾ ਵਿਸ਼ਵਾਸ ਦਵਾਇਆ। ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਮੁੱਚੇ ਇਲਾਕਾ ਵਾਸੀਆਂ ਲਈ ਹਮੇਸ਼ਾ ਹੀ ਦਿਨ-ਰਾਤ ਇੱਕ ਕਰਦਾ ਰਹਾਂਗਾ। ਇਸ ਮੌਕੇ ਹਲਕਾ ਇੰਚਾਰਜ ਚੌਧਰੀ ਹਨੀ ਟੌਂਸਾ ਤੋਂ ਇਲਾਵਾ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਸਾਬਕਾ ਚੇਅਰਮੈਨ ਬਿਮਲ ਕੁਮਾਰ ਸਿਆਣਾ, ਸੁਖਦੀਪ ਸਿੰਘ ਸੁਕਾਰ, ਸਤਨਾਮ ਸਿੰਘ ਸੇਵਾਮੁਕਤ ਡੀ.ਐਸ.ਪੀ ਰਾਣਾ ਰਣਦੀਪ ਕੌਂਸ਼ਲ ਸਾਬਕਾ ਪ੍ਰਧਾਨ ਨਗਰ ਕੌਂਸਲ ਬਲਾਚੌਰ, ਸੁਖਵਿੰਦਰ ਸਿੰਘ, ਦਿਲਾਵਰ ਸਿੰਘ, ਅਜਮੇਰ ਸਿੰਘ ਭਾਰਾਪੁਰ, ਸਤਨਾਮ ਸਿੰਘ ਸਹੂੰਗੜਾ, ਦਲਜੀਤ ਸਿੰਘ ਮਾਣੇਵਾਲ, ਗੁਰਦੀਪ ਸਿੰਘ ਬਕਾਪੁਰ, ਅਵਤਾਰ ਸਿੰਘ ਭੋਲਾ, ਅਵਤਾਰ ਸਿੰਘ ਸਾਧੜਾ, ਚਰਨਜੀਤ ਸਿੰਘ ਬਿੱਟੂ ਆਦੋਆਣਾ, ਸ਼ੰਮੀ ਸਰਪੰਚ ਉਧਨਵਾਲ, ਕਿਰਪਾਲ ਸਿੰਘ ਨਿਆਣਾ ਬੇਟ, ਚੌਧਰੀ ਸੁਰਜੀਤ ਕੋਹਲੀ, ਚੌਧਰੀ ਗੌਰਵ ਚੌਹਾਨ ਨਾਨੋਵਾਲ, ਅਜੀਤ ਸਿੰਘ ਨੰਬਰਦਾਰ ਜੈਨਪੁਰ, ਪਰਮਿੰਦਰ ਬੈਂਸ ਤੇ ਹੋਰ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੈਰ ਵਿੱਦਿਅਕ ਡਿਊਟੀਆਂ ਸੰਬੰਧੀ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਵਿਭਾਗ ਨੂੰ ਭੇਜਿਆ ਨੋਟਿਸ ਅਗਲੀ ਖ਼ਬਰ ਪੂਰਨ ਗੁਰੂ ਦੇ ਪੂਰਨ ਸ਼ਿਸ਼ ਸਨ ਸਤਿਗੁਰ ਉਂਕਾਰਾ ਨੰਦ -ਅਚਾਰਿਆ ਨਮਰਤਾ ਨੰਦ
Ad Position 24