16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੰਧਵਾਂ ਦੇ ਬੱਸ ਅੱਡੇ ’ਚ ਵਾਪਰੇ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ, ਦੂਜਾ ਹੋਇਆ ਗੰਭੀਰ ਜ਼ਖਮੀ

ਕਟਾਰੀਆ, 16 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾ ਦੇ ਬੋਹੜ ਵਾਲੇ ਅੱਡੇ ‘ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਪੰਕਜ ਹੀਰਾ ਪੁੱਤਰ ਜਿੰਦਰ ਪਾਲ ਹੀਰਾ ਵਾਸੀ ਸੰਧਵਾਂ ਦੀ ਮੌਤ ਤੇ ਉਸ ਦੇ ਦੋਸਤ ਰਮਨ ਪੁੱਤਰ ਚਰਨਜੀਤ ਰਾਮ ਵਾਸੀ ਸੰਧਵਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਉਕਤ ਦੋਵੇਂ ਨੌਜਵਾਨ ਕਟਾਰੀਆ ਸਾਈਡ ਤੋਂ ਦੁਪਹਿਰ ਵੇਲੇ ਪਿੰਡ ਨੂੰ ਆਏ ਤਾਂ ਮੁੜ ਜਦੋਂ ਕਟਾਰੀਆ ਸਾਈਡ ਵੱਲ ਨੂੰ ਜਾ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਦਾ ਕੋਈ ਜ਼ਰੂਰੀ ਸਮਾਨ ਘਰ ਰਹਿ ਗਿਆ ਤੇ ਉਹਨਾਂ ਨੇ ਜਲਦੀ ਨਾਲ ਆਪਣਾ ਮੋਟਰਸਾਈਕਲ ਨੂੰ ਤੁਰੰਤ ਪਿੱਛੇ ਵੱਲ ਮੋੜਿਆ ਜਿਸ ਨੂੰ ਰਮਨ ਪੁੱਤਰ ਚਰਨਜੀਤ ਚਲਾ ਰਿਹਾ ਸੀ ਤੇ ਅੱਗੇ ਤੋਂ ਆਉਂਦੇ ਵਾਹਨ ਕਰਕੇ ਮੋਟਰਸਾਈਕਲ ਪਿੰਡ ਸੰਧਵਾਂ ਦੇ ਬੱਸ ਅੱਡੇ ‘ਤੇ ਬੇਕਾਬੂ ਹੋ ਕੇ ਇੱਟਾਂ ਦੇ ਬਣੇ ਥੜੇ ਵਿੱਚ ਜਾ ਵੱਜਿਆ, ਜਿਸ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੇ ਪੰਕਜ ਹੀਰਾ ਤੇ ਚਾਲਕ ਦੋਨੇ ਗੰਭੀਰ ਜ਼ਖਮੀ ਹੋ ਗਏ।

Ad Position 21
No active advertisement
ਮ੍ਰਿਤਕ ਪੰਕਜ ਹੀਰਾ ਦੀ ਫਾਈਲ ਤਸਵੀਰ। 17-09-2026
ਕਟਾਰੀਆ, 16 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾ ਦੇ ਬੋਹੜ ਵਾਲੇ ਅੱਡੇ ‘ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਪੰਕਜ ਹੀਰਾ ਪੁੱਤਰ ਜਿੰਦਰ ਪਾਲ ਹੀਰਾ ਵਾਸੀ ਸੰਧਵਾਂ ਦੀ ਮੌਤ ਤੇ ਉਸ ਦੇ ਦੋਸਤ ਰਮਨ ਪੁੱਤਰ ਚਰਨਜੀਤ ਰਾਮ ਵਾਸੀ ਸੰਧਵਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਉਕਤ ਦੋਵੇਂ ਨੌਜਵਾਨ ਕਟਾਰੀਆ ਸਾਈਡ ਤੋਂ ਦੁਪਹਿਰ ਵੇਲੇ ਪਿੰਡ ਨੂੰ ਆਏ ਤਾਂ ਮੁੜ ਜਦੋਂ ਕਟਾਰੀਆ ਸਾਈਡ ਵੱਲ ਨੂੰ ਜਾ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਦਾ ਕੋਈ ਜ਼ਰੂਰੀ ਸਮਾਨ ਘਰ ਰਹਿ ਗਿਆ ਤੇ ਉਹਨਾਂ ਨੇ ਜਲਦੀ ਨਾਲ ਆਪਣਾ ਮੋਟਰਸਾਈਕਲ ਨੂੰ ਤੁਰੰਤ ਪਿੱਛੇ ਵੱਲ ਮੋੜਿਆ ਜਿਸ ਨੂੰ ਰਮਨ ਪੁੱਤਰ ਚਰਨਜੀਤ ਚਲਾ ਰਿਹਾ ਸੀ ਤੇ ਅੱਗੇ ਤੋਂ ਆਉਂਦੇ ਵਾਹਨ ਕਰਕੇ ਮੋਟਰਸਾਈਕਲ ਪਿੰਡ ਸੰਧਵਾਂ ਦੇ ਬੱਸ ਅੱਡੇ ‘ਤੇ ਬੇਕਾਬੂ ਹੋ ਕੇ ਇੱਟਾਂ ਦੇ ਬਣੇ ਥੜੇ ਵਿੱਚ ਜਾ ਵੱਜਿਆ, ਜਿਸ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੇ ਪੰਕਜ ਹੀਰਾ ਤੇ ਚਾਲਕ ਦੋਨੇ ਗੰਭੀਰ ਜ਼ਖਮੀ ਹੋ ਗਏ। ਲੋਕਾਂ ਨੇ ਗੰਭੀਰ ਜ਼ਖਮੀ ਹੋਏ ਨੌਜਵਾਨਾਂ ਨੂੰ ਤੁਰੰਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਦਾਖਲ ਕਰਵਾਇਆ। ਜਦੋਂ ਡਾਕਟਰਾਂ ਦੀ ਟੀਮ ਨੇ ਪੰਕਜ ਦੀ ਜਾਂਚ ਕੀਤੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਜਦਕਿ ਰਮਨ ਨਾਮਕ ਨੌਜਵਾਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੰਕਜ ਹੀਰਾ ਦੀ ਮੌਤ ਨਾਲ ਪਿੰਡ ਤੇ ਇਲਾਕੇ ਵਿੱਚ ਸੋਗ ਫੈਲ ਹੋਇਆ ਹੈ। ਮ੍ਰਿਤਕ ਨੌਜਵਾਨ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਮ੍ਰਿਤਕ ਪੰਕਜ ਹੀਰਾ ਦੇ ਮ੍ਰਿਤਕ ਸਰੀਰ ਦਾ ਸੇਜਲ ਅੱਖਾਂ ਨਾਲ ਸਸਕਾਰ ਕੀਤਾ ਗਿਆ। ਮ੍ਰਿਤਕ ਦੀ ਚਿਖਾ ਨੂੰ ਅਗਨੀ ਉਨਾਂ ਦੇ ਛੋਟੇ ਭਰਾ ਨੇ ਦਿੱਤੀ। ਇਸ ਦੁੱਖ ਦੀ ਘੜੀ ਸਮੇਂ ਸਰਪੰਚ ਜਗਨਨਾਥ ਹੀਰਾ, ਗੁਰਦੀਪ ਸਿੰਘ ਬਸਰਾ, ਇਕਬਾਲ ਸਿੰਘ, ਅਮਰੀਕ ਸਿੰਘ ਸੰਧੂ, ਮੱਖਣ ਸਿੰਘ ਸੰਧੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਅਗਲੀ ਖ਼ਬਰ ਪਿੰਡ ਮਜਾਰਾ ਕਲਾਂ ਵਾਸੀਆਂ ਵਲੋਂ ਵਿਸ਼ੇ਼ਸ਼ ਮੀਟਿੰਗ
Ad Position 24