16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਜੈਸ਼ੰਕਰ ਵਲੋਂ ਭੂਟਾਨ ਦੇ ਆਪਣੇ ਹਮਰੁਤਬਾ ਨਾਲ ਵਿਕਾਸ ਭਾਈਵਾਲੀ ਬਾਰੇ ਚਰਚਾ

ਥਿੰਪੂ, 16 ਸਤੰਬਰ (ਏਜੰਸੀ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁਮਥਾਂਗ ਵਿਖੇ ਆਪਣੇ ਭੂਟਾਨੀ ਹਮਰੁਤਬਾ ਡੀ.ਐਨ. ਢੁੰਗਯੇਲ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਵਿਕਾਸ ਭਾਈਵਾਲੀ, ਊਰਜਾ, ਵਪਾਰ ਅਤੇ ਸੰਪਰਕ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਜੈਸ਼ੰਕਰ ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਥਿੰਪੂ, 16 ਸਤੰਬਰ (ਏਜੰਸੀ)-ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਬੁਮਥਾਂਗ ਵਿਖੇ ਆਪਣੇ ਭੂਟਾਨੀ ਹਮਰੁਤਬਾ ਡੀ.ਐਨ. ਢੁੰਗਯੇਲ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਵਿਕਾਸ ਭਾਈਵਾਲੀ, ਊਰਜਾ, ਵਪਾਰ ਅਤੇ ਸੰਪਰਕ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਗਈ। ਜੈਸ਼ੰਕਰ ਬੁੱਧਵਾਰ ਤੋਂ ਭੂਟਾਨ ਦੇ ਦੋ-ਰੋਜ਼ਾ ਅਧਿਕਾਰਤ ਦੌਰੇ ’ਤੇ ਹਨ। ਇਸ ਦੌਰਾਨ ਉਹ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ ਅਤੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨਾਲ ਵੀ ਮੁਲਾਕਾਤ ਕਰਨਗੇ। ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ਕੀਤੀ ਕਿ ਭੂਟਾਨ ਦੇ ਵਿਦੇਸ਼ ਮੰਤਰੀ ਲਿਓਨਪੋ ਡੀ.ਐਨ. ਢੁੰਗਯੇਲ ਨੂੰ ਮਿਲ ਕੇ ਅਤੇ ਸਾਡੇ ਵਿਆਪਕ ਸਹਿਯੋਗ ਦੀ ਸਾਂਝੇ ਤੌਰ ’ਤੇ ਸਮੀਖਿਆ ਕਰਕੇ ਖੁਸ਼ੀ ਹੋਈ।

ਬੁਮਥਾਂਗ ਦੇ ਅਧਿਆਤਮਿਕ ਅਤੇ ਇਤਿਹਾਸਕ ਕੇਂਦਰ ਵਿਚ ਮੇਰੀ ਮੇਜ਼ਬਾਨੀ ਕਰਨ ਲਈ ਉਨ੍ਹਾਂ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਸਾਡੀ ਗੱਲਬਾਤ ਵਿਕਾਸ ਭਾਈਵਾਲੀ, ਊਰਜਾ, ਵਪਾਰ, ਸੰਪਰਕ, ਸੱਭਿਆਚਾਰ ਅਤੇ ਲੋਕਾਂ ਵਿਚਾਲੇ ਆਪਸੀ ਸੰਬੰਧਾਂ ’ਚ ਸਾਡੇ ਬਹੁਪੱਖੀ ਸਹਿਯੋਗ ਨੂੰ ਅੱਗੇ ਵਧਾਉਣ ’ਤੇ ਕੇਂਦਰਿਤ ਸੀ। ਅੱਜ ਦੀ ਚਰਚਾ ਸਾਡੇ ਸੰਬੰਧਾਂ ਵਿਚ ਮੌਜੂਦ ਭਰੋਸੇ, ਨੇਕ-ਨੀਅਤੀ ਅਤੇ ਨਿੱਘ ਨੂੰ ਦਰਸਾਉਂਦੀ ਹੈ। ਇਸ ਤੋਂ ਪਹਿਲਾਂ ਪਾਰੋ ਸ਼ਹਿਰ ਪਹੁੰਚਣ ’ਤੇ ਵਿਦੇਸ਼ ਮੰਤਰੀ ਢੁੰਗਯੇਲ ਵਲੋਂ ਜੈਸ਼ੰਕਰ ਦਾ ਨਿੱਘਾ ਸਵਾਗਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਕਿਹਾ ਕਿ ਇਹ ਦੌਰਾ ਭਾਰਤ ਅਤੇ ਭੂਟਾਨ ਵਿਚਕਾਰ ਨਿਯਮਤ ਉੱਚ-ਪੱਧਰੀ ਆਦਾਨ-ਪ੍ਰਦਾਨ ਦੀ ਪਰੰਪਰਾ ਦੇ ਅਨੁਕੂਲ ਹੈ ਅਤੇ ਇਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਅਤੇ ਸਹਿਯੋਗ ਦੇ ਮੌਜੂਦਾ ਗੂੜ੍ਹੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

Ad Position 22
No active advertisement
ਅਗਲੀ ਖ਼ਬਰ ਨਿਊਜ਼ੀਲੈਂਡ ਦੀ ਸੰਸਦ ’ਚ ਭਾਰਤ ਨਾਲ ਮੁਕਤ ਵਪਾਰ ਸਮਝੌਤੇ ’ਤੇ ਮੋਹਰ
Ad Position 24