16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਕੱਤਰਤਾ ਸਮੇਂ ਹਾਜ਼ਰ ਹੋਏ ਪਤਵੰਤੇ। ਨਵਾਂਸ਼ਹਿਰ ਵਿਖੇ ਹੋਈ ਸਟੱਡੀ ਸਰਕਲ ਦੀ ਇਕੱਤਰਤਾ

ਨਵਾਂਸ਼ਹਿਰ, 16 ਸਤੰਬਰ (ਦੀਦਾਰ ਸਿੰਘ ਸੇ਼ਤਰਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ–ਸ਼ਹੀਦ ਭਗਤ ਸਿੰਘ ਨਗਰ ਜ਼ੋਨ ਦੇ ਨਵਾਂਸ਼ਹਿਰ ਖੇਤਰ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਵਿਖੇ ਹੋਈ। ਇਸ ਮੌਕੇ ਜ਼ੋਨਲ ਸਕੱਤਰ ਮਨਦੀਪ ਸਿੰਘ ਅਨੰਦਪੁਰੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਵਿਚਾਰਧਾਰਾ, ਉਦੇਸ਼ਾਂ ਤੇ ਜਥੇਬੰਦੀ ਵੱਲੋਂ ਸਮਾਜ ਅੰਦਰ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ।

Ad Position 21
No active advertisement
ਅਜੀਤ ਡੈਸਕ 17-09-2026
ਨਵਾਂਸ਼ਹਿਰ, 16 ਸਤੰਬਰ (ਦੀਦਾਰ ਸਿੰਘ ਸੇ਼ਤਰਾ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ–ਸ਼ਹੀਦ ਭਗਤ ਸਿੰਘ ਨਗਰ ਜ਼ੋਨ ਦੇ ਨਵਾਂਸ਼ਹਿਰ ਖੇਤਰ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸਿੰਘ ਸਭਾ ਚੰਡੀਗੜ੍ਹ ਚੌਂਕ ਨਵਾਂਸ਼ਹਿਰ ਵਿਖੇ ਹੋਈ। ਇਸ ਮੌਕੇ ਜ਼ੋਨਲ ਸਕੱਤਰ ਮਨਦੀਪ ਸਿੰਘ ਅਨੰਦਪੁਰੀ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਵਿਚਾਰਧਾਰਾ, ਉਦੇਸ਼ਾਂ ਤੇ ਜਥੇਬੰਦੀ ਵੱਲੋਂ ਸਮਾਜ ਅੰਦਰ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਨੈਤਿਕ ਸਿੱਖਿਆ ਇਮਤਿਹਾਨ,’ਘਰ-ਘਰ ਅੰਦਰ ਧਰਮਸਾਲ’, ਸ਼ਖ਼ਸੀਅਤ ਉਸਾਰੀ ਕੈਂਪ, ਗੁਰਮਤਿ ਕਿਆਰੀਆਂ, ਪਰਿਵਾਰ ਜੋੜੋ ਮੁਹਿੰਮ, ਕੇਸ ਪਿਆਰ ਮੁਹਿੰਮ, ਨਸ਼ਿਆਂ ਵਿਰੁੱਧ ਮੁਹਿੰਮ, ਗਿਆਨ ਅੰਜਨ ਸਮਰ ਕੈਂਪ ਤੇ ਮੋਦੀਖਾਨੇ ਸਮੇਤ ਵੱਖ-ਵੱਖ ਗਤੀਵਿਧੀਆਂ ਦੇ ਉਦੇਸ਼ ਅਤੇ ਸਮਾਜ ’ਤੇ ਪੈ ਰਹੇ ਪ੍ਰਭਾਵ ਬਾਰੇ ਚਾਨਣਾ ਪਾਇਆ ਗਿਆ। ਇਕੱਤਰਤਾ ਦੌਰਾਨ ਕਸ਼ਮੀਰ ਸਿੰਘ ਸੁੱਜੋਵਾਲ, ਰਿਟਾਇਡ ਡੀ.ਐਸ.ਪੀ ਦੀਦਾਰ ਸਿੰਘ ਗਹੂੰਣ, ਬੀਰ ਕੁਲਵਿੰਦਰ ਸਿੰਘ ਸੁੱਧਾ ਮਾਜਰਾ ਕਥਾਵਾਚਕ, ਦਲਵਿੰਦਰ ਸਿੰਘ ਨੂਰਪੁਰ ਬੇਦੀ, ਸਿਮਰਪ੍ਰੀਤ ਸਿੰਘ ਨਵਾਂਸ਼ਹਿਰ, ਹਰਸਿਮਰਨਜੀਤ ਸਿੰਘ ਗ੍ਰੰਥੀ ਗੁਰਦੁਆਰਾ ਸਭਾ ਮਾਣੇਵਾਲ ਨੇ ਵੀ ਆਪਣੇ ਵਿਚਾਰ ਰੱਖੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਦਫ਼ਤਰ ਵਿਖੇ ਕਮਿਊਨਟੀ ਹੈਲਥ ਅਫ਼ਸਰ ਰੋਸ ਪ੍ਰਦਰਸ਼ਨ ਕਰਦੇ ਹੋਏ। ਨਵਾਂਸ਼ਹਿਰ ‘ਚ ਆਪਣੀਆਂ ਮੰਗਾਂ ਸੰਬੰਧੀ ਕਮਿਊਨਿ... ਅਗਲੀ ਖ਼ਬਰ ਬੀ.ਐਲ.ਐਮ ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਟੈਲੈਂਟ ਹੰਟ ਸ਼ੋ ’ਚੋਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਾ ਕਾਲਜ ਸਟਾਫ਼...
Ad Position 24