16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਰੈਵੀਨਿਊ ਪਟਵਾਰ ਯੂਨੀਅਨ ਨਵਾਂਸ਼ਹਿਰ ਵਲੋਂ ਰੋਸ ਧਰਨਾ

ਨਵਾਂਸ਼ਹਿਰ, 16 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਨਵਾਂਸ਼ਹਿਰ ਵਲੋਂ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੇ ਆਦੇਸ਼ ਦੇ ਮੁਤਾਬਿਕ ਤਹਿਸੀਲ ਪਟਵਾਰ ਵਰਕ ਸਟੇਸ਼ਨ ਵਿੱਚ ਧਰਨਾ ਲਗਾਇਆ ਗਿਆ। ਜਿਸ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਪਟਵਾਰੀਆਂ ਦੀਆਂ ਹੱਕੀ ਅਤੇ ਜਾਇਜ਼ ਤਿੰਨ ਅਹਿਮ ਮੰਗਾਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਪਟਵਾਰੀ ਸਾਥੀਆਂ ਦੀ ਤਨਖਾਹ ਵਿੱਚ ਵਾਧਾ ਕਰਨਾ, ਸਟੇਟ ਕੇਡਰ ਨੂੰ ਰੱਦ ਕਰਨਾ ਅਤੇ ਪਟਵਾਰੀਆਂ ਦੀਆਂ 4716 ਪੋਸਟਾਂ ਦੀ ਮੁੜ ਬਹਾਲੀ ਕਰਕੇ ਪੋਸਟਾਂ ਵਿੱਚ ਵਾਧਾ ਕਰਨਾ ਨੂੰ ਅਣਗੋਲਿਆਂ ਕੀਤੇ ਜਾਣ ਦੇ ਰੋਸ ਵਜੋਂ ਤੁਰੰਤ ਪ੍ਰਭਾਵ ਨਾਲ ਲਾਲ ਲਕੀਰ ਅਤੇ ਐਗਰੀਸਟੈਕ ਫਾਰਮਰ ਆਈ.

Ad Position 21
No active advertisement
ਅਜੀਤ ਡੈਸਕ 17-09-2026
ਨਵਾਂਸ਼ਹਿਰ, 16 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਨਵਾਂਸ਼ਹਿਰ ਵਲੋਂ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੇ ਆਦੇਸ਼ ਦੇ ਮੁਤਾਬਿਕ ਤਹਿਸੀਲ ਪਟਵਾਰ ਵਰਕ ਸਟੇਸ਼ਨ ਵਿੱਚ ਧਰਨਾ ਲਗਾਇਆ ਗਿਆ। ਜਿਸ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਪਟਵਾਰੀਆਂ ਦੀਆਂ ਹੱਕੀ ਅਤੇ ਜਾਇਜ਼ ਤਿੰਨ ਅਹਿਮ ਮੰਗਾਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਪਟਵਾਰੀ ਸਾਥੀਆਂ ਦੀ ਤਨਖਾਹ ਵਿੱਚ ਵਾਧਾ ਕਰਨਾ, ਸਟੇਟ ਕੇਡਰ ਨੂੰ ਰੱਦ ਕਰਨਾ ਅਤੇ ਪਟਵਾਰੀਆਂ ਦੀਆਂ 4716 ਪੋਸਟਾਂ ਦੀ ਮੁੜ ਬਹਾਲੀ ਕਰਕੇ ਪੋਸਟਾਂ ਵਿੱਚ ਵਾਧਾ ਕਰਨਾ ਨੂੰ ਅਣਗੋਲਿਆਂ ਕੀਤੇ ਜਾਣ ਦੇ ਰੋਸ ਵਜੋਂ ਤੁਰੰਤ ਪ੍ਰਭਾਵ ਨਾਲ ਲਾਲ ਲਕੀਰ ਅਤੇ ਐਗਰੀਸਟੈਕ ਫਾਰਮਰ ਆਈ.ਡੀ ਵੈਰੀਫਿਕੇਸ਼ਨ ਦਾ ਕੰਮ ਅਣਮਿਥੇ ਸਮੇਂ ਲਈ ਬੰਦ ਕੀਤਾ ਜਾਂਦਾ ਹੈ ਅਤੇ ਰਾਸ਼ਨ ਕਾਰਡ ਵੈਰੀਫਿਕੇਸ਼ਨ ਸਬੰਧੀ ਪਟਵਾਰੀਆਂ ਵੱਲੋਂ ਸਿਰਫ ਜਮੀਨ ਦੀ ਰਿਪੋਰਟ ਹੀ ਕੀਤੀ ਜਾਵੇਗੀ। ਆਗੂਆ ਨੇ ਦੱਸਿਆ ਕਿ ਅੱਜ ਬੁੱਧਵਾਰ ਨੂੰ ਪੂਰੇ ਪੰਜਾਬ ਵਿੱਚ ਤਹਿਸੀਲ ਪੱਧਰੀ ਧਰਨਾ 11 ਵਜੇ ਤੋਂ 3 ਵਜੇ ਤੱਕ ਦਿੱਤਾ ਗਿਆ। ਧਰਨੇ ਵਿਚ ਸ਼ਾਮਿਲ ਇੰਦਰਪ੍ਰੀਤ ਕੌਰ ਜਨਰਲ ਸਕੱਤਰ ਤਹਿਸੀਲ ਨਵਾਂਸ਼ਹਿਰ, ਵਿਜੈ ਕੁਮਾਰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਹਿਮਾਂਸ਼ੂ ਸ਼ਰਮਾ ਖਜਾਨਚੀ, ਤੇਜਿੰਦਰ ਸਿੰਘ, ਪਰਦੀਪ ਕੁਮਾਰ, ਸੁਖਵਿੰਦਰ ਸਿੰਘ, ਪੂਨਮ ਸਹਿਜਪਾਲ, ਸਿਮਰਪ੍ਰੀਤ ਕੌਰ, ਹਰਸਿਮਰਨ ਸਿੰਘ, ਜਗਦੀਪ ਕੁਮਾਰ, ਰੁਪਿੰਦਰ ਸਿੰਘ ਆਦਿ ਧਰਨੇ ਵਿੱਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਚਾਹਲਾਂ ਨਿਵਾਸੀ ਨੌਜਵਾਨ ਗੁਰਮੁੱਖ ਸਿੰਘ ਦੀ ਭੇਦ ਭਰੇ ਹਾਲਾਤ ’ਚ ਮੌਤ ਅਗਲੀ ਖ਼ਬਰ ਰੈਵਨਿਊ ਪਟਵਾਰ ਯੂਨੀਅਨ ਨੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
Ad Position 24