12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਿੰਡ ਮੁੰਨਾ ’ਚ ਛਿੰਝ ਮੇਲੇ ਦੌਰਾਨ ਜੇਤੂ ਪਹਿਲਵਾਨਾਂ ਨਾਲ ਪ੍ਰਬੰਧਕ ਕਮੇਟੀ। ਮੁੰਨਾ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਪਹਿਲਵਾਨ ਅਭਿਨਾਇਕ ਨੇ ਜਿੱਤੀ

ਘੁੰਮਣ, 11 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮੁੰਨਾ ’ਚ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਘੁੰਮਣ, 11 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮੁੰਨਾ ’ਚ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਾਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ. ਆਈ. ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ। ਜਿਸ ਵਿਚ ਪਟਕੇ ਦੀ ਕੁਸ਼ਤੀ ਪਹਿਲਵਾਨ ਅਭਿਨਾਇਕ ਮਾਲੋਮਜਾਰਾ ਨੇ ਪਹਿਲਵਾਨ ਵਿਸ਼ਾਲ ਮਾਮੂਪੁਰ ਨੂੰ ਚਿੱਤ ਕਰਕੇ ਜਿੱਤੀ । ਦੋ ਨੰਬਰ ਦੀ ਕੁਸ਼ਤੀ ’ਚ ਮੋਨੂੰ ਦਿੱਲੀ ਧਲੇਤਾ ਨੇ ਨੰਬਰਾਂ ਦੇ ਆਧਾਰ ’ਤੇ ਕੁਸ਼ਤੀ ਜਿੱਤੀ। ਦੂਜੇ ਨੰਬਰ ’ਤੇ ਪਹਿਲਵਾਨ ਜਲਾਲ ਇਰਾਨ ਰਹੇ। ਵੱਖ-ਵੱਖ ਅਖਾੜਿਆਂ ’ਚੋਂ ਆਏ ਪਹਿਲਵਾਨਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਦੇ ਤੌਰ ’ਤੇ ਸੋਹਣ ਲਾਲ ਢੰਡਾ ਪ੍ਰਧਾਨ ਐਸ. ਸੀ. ਵਿੰਗ ਪਹੁੰਚੇ। ਉਨ੍ਹਾਂ ਖੇਡ ਮੈਦਾਨ ਨੂੰ ਹੋਰ ਵਧੀਆ ਬਣਾਉਣ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ। ਜੇਤੂ ਪਹਿਲਵਾਨ ਅਭਿਨਾਇਕ ਨੂੰ ਬਲਵਿੰਦਰ ਸਿੰਘ ਗੁੜਾ ਨੇ ਮੋਟਰਸਾਈਕਲ ਦਿੱਤਾ। ਦੋ ਨੰਬਰ ਦੀ ਕੁਸ਼ਤੀ ਦਾ ਇਨਾਮ ਜੋਗਾ ਸਿੰਘ ਥਿਆੜਾ, ਰਾਣਾ ਕੁਲਥਮ, ਚੂਹੜ ਸਿੰਘ ਬਿਰਹਾ ਤੇ ਗੁਰਵੀਰ ਸਿੰਘ ਬਿਰਹਾ ਨੇ ਇੰਸਪੈਕਟਰ ਸਰਬਜੀਤ ਸਿੰਘ, ਸਰਪੰਚ ਪਰਮਜੀਤ ਕੌਰ, ਰਛਪਾਲ ਸਿੰਘ, ਨੰਬਰਦਾਸ ਅਮਰੀਕ ਸਿੰਘ, ਜਸਵੀਰ ਸਿੰਘ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਭੇਟ ਕੀਤੇ। ਇਸ ਮੌਕੇ ਦੀਦਾਰ ਸਿੰਘ ਪੰਚ, ਗੁਰਵੀਰ ਸਿੰਘ, ਚੇਲਾ ਤਰਸੇਮ ਲਾਲ, ਮੱਖਣ ਸਿੰਘ ਕੰਦੋਲਾ, ਸ਼ਿੰਗਾਰਾ ਸਿੰਘ, ਗੋਦਾਵਰ ਸਿੰਘ, ਬੂਟਾ ਸਿੰਘ, ਅਮਨ, ਸੁਰਜੀਤ ਸਿੰਘ, ਮਨਜੀਤ ਸਿੰਘ, ਚੂਹੜ ਸਿੰਘ, ਪਲਿਵਾਨ ਸੰਤੋਖ ਸਿੰਘ, ਕੁਲਦੀਪ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਟਾਲਾ ਮਜਾਰਾ ਦੀ ਪੰਚਾਇਤ ਨੂੰ ਸੌਂਪਿਆ 8 ਲੱਖ ਦਾ ਚੈੱਕ ਅਗਲੀ ਖ਼ਬਰ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਮੌਕੇ ਅੱਡਾ ਕੋਟ ਫਤੂਹੀ ਵਿਖੇ ਮੈਡੀਕਲ ਕੈਂਪ ਸ਼ੁਰੂ-ਡਾ. ਪ੍ਰਦੀਪ ਹੀਰਾ, ਡਾ. ਸੰਦੀਪ ਕੌਰ
Ad Position 24