ਕਮਲ ਗਾਂਧੀ ਮੈਮੋਰੀਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਨੇ ਧਨਵੰਤਰੀ ਜੈਅੰਤੀ ਮਨਾਈ
ਨਵਾਂਸ਼ਹਿਰ, 6 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕਮਲ ਗਾਂਧੀ ਮੈਮੋਰੀਅਲ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਕਾਲਜ ਮੁਖੀ ਡਾ. ਰੁਚਿਕਾ ਠਾਕੁਰ ਦੀ ਦੇਖ ਰੇਖ ਵਿੱਚ ਭਗਵਾਨ ਧਨਵੰਤਰੀ ਜੈਅੰਤੀ ਮਨਾਉਣ ਲਈ ਧਾਰਮਿਕ ਸਮਾਗਮ ਕੀਤਾ ਗਿਆ।
ਨਵਾਂਸ਼ਹਿਰ, 6 ਨਵੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ ’ਤੇ ਸਥਿਤ ਕਮਲ ਗਾਂਧੀ ਮੈਮੋਰੀਅਲ ਆਯੂਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਕਾਲਜ ਮੁਖੀ ਡਾ. ਰੁਚਿਕਾ ਠਾਕੁਰ ਦੀ ਦੇਖ ਰੇਖ ਵਿੱਚ ਭਗਵਾਨ ਧਨਵੰਤਰੀ ਜੈਅੰਤੀ ਮਨਾਉਣ ਲਈ ਧਾਰਮਿਕ ਸਮਾਗਮ ਕੀਤਾ ਗਿਆ। ਸਭ ਤੋਂ ਪਹਿਲਾਂ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਡਾ. ਰੁਚਿਕਾ ਠਾਕੂਰ ਅਤੇ ਐਸ.ਏ.ਓ. ਇੰਜ. ਰਾਜਿੰਦਰ ਕੁਮਾਰ ਮੂੰਮ, ਆਤਮਜੀਤ ਸਿੰਘ ਨੇ ਭਗਵਾਨ ਧਨਵੰਤਰੀ ਦੀ ਤਸਵੀਰ ਦੇ ਸਾਹਮਣੇ ਜੋਤ ਜਗਾਈ। ਉਨ੍ਹਾਂ ਨਾਲ ਡਾ. ਸੁਨੀਧੀ, ਮਨਪ੍ਰੀਤ, ਸੋਨੀਆ, ਕੋਮਲ, ਸ਼ਿਖਾ ਰਾਜੂ, ਮੋਨਿਕਾ ਅਤੇ ਸਤਵਿੰਦਰ ਕੌਰ ਦੇ ਨਾਲ ਵਿਦਿਆਰਥੀ ਅਤੇ ਹੋਰ ਸਟਾਫ ਮੈਂਬਰ ਸ਼ਾਮਲ ਹੋਏ। ਸਤਵਿੰਦਰ ਕੌਰ ਨੇ ਗਣੇਸ਼ ਪੂਜਾ, ਨਵਗ੍ਰਹਿ ਪੂਜਾ ਅਤੇ ਸਾਰੇ ਦੇਵੀ-ਦੇਵਤਿਆਂ ਦਾ ਧਿਆਨ ਕਰਵਾਈਆ ਅਤੇ ਭਗਵਾਨ ਧਨਵੰਤਰੀ ਨੂੰ ਕਾਲਜ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ। ਡਾ. ਅੰਕੁਰ ਜੌਹਰੀ, ਅਤੇ ਡਾ. ਰੁਚਿਕਾ ਠਾਕੂਰ ਨੇ ਦੱਸਿਆ ਕਿ ਭਗਵਾਨ ਧਨਵੰਤਰੀ ਦਾ ਜਨਮ ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨਤੇਰਸ ’ਤੇ ਹੋਇਆ ਸੀ। ਇਸ ਦਿਨ ਨੂੰ ਧਨਤੇਰਸ ਵਜੋਂ ਮਨਾਇਆ ਜਾਂਦਾ ਹੈ।