ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਮੌਕੇ ਅੱਡਾ ਕੋਟ ਫਤੂਹੀ ਵਿਖੇ ਮੈਡੀਕਲ ਕੈਂਪ ਸ਼ੁਰੂ-ਡਾ. ਪ੍ਰਦੀਪ ਹੀਰਾ, ਡਾ. ਸੰਦੀਪ ਕੌਰ
ਕਟਾਰੀਆਂ, 11 ਸਤੰਬਰ (ਪ੍ਰੇਮੀ ਸੰਧਵਾਂ)-ਹੀਰਾ ਲੈਬ ਅੱਡਾ ਕੋਟ ਫਤੂਹੀ ਦੇ ਮੈਨੇਜਿੰਗ ਡਾਇਰੈਕਟਰ ਡਾ. ਪ੍ਰਦੀਪ ਹੀਰਾ ਤੇ ਚੇਅਰਪਰਸਨ ਡਾ.
ਕਟਾਰੀਆਂ, 11 ਸਤੰਬਰ (ਪ੍ਰੇਮੀ ਸੰਧਵਾਂ)-ਹੀਰਾ ਲੈਬ ਅੱਡਾ ਕੋਟ ਫਤੂਹੀ ਦੇ ਮੈਨੇਜਿੰਗ ਡਾਇਰੈਕਟਰ ਡਾ. ਪ੍ਰਦੀਪ ਹੀਰਾ ਤੇ ਚੇਅਰਪਰਸਨ ਡਾ. ਸੰਦੀਪ ਕੌਰ ਹੀਰਾ ਨੇ ਕਿਹਾ ਕਿ ਮਹਾਨ ਤਪੱਸਵੀ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ਚ ਸ਼ੁਰੂ ਹੋਏ ਮਜਾਰਾ ਨੌ ਅਬਾਦ (ਬੰਗਾ) ਵਿਖੇ ਮੇਲੇ ਦੇ ਸੰਬੰਧ ਵਿਚ ਮਹਾਨ ਤਪੱਸਵੀ ਨਾਭ ਕੰਵਲ ਰਾਜ ਸਾਹਿਬ ਦੀ ਯਾਦ ਨੂੰ ਸਮਰਪਿਤ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਪ੍ਰਦੀਪ ਹੀਰਾ ਤੇ ਡਾ. ਸੰਦੀਪ ਕੌਰ ਹੀਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਫ਼ਤ ਮੈਡੀਕਲ ਕੈਂਪ ਚੱਲੇਗਾ। ਕੈਂਪ ’ਚ ਅੱਖਾਂ ਦੀ ਜਾਂਚ, ਸ਼ੂਗਰ ਦੀ ਜਾਂਚ ਤੇ ਕੋਲੈਸਟ੍ਰੋਲ ਦੀ ਜਾਂਚ ਤੋਂ ਇਲਾਵਾ ਸਰੀਰ ਦੇ ਹੋਰ ਰੋਗਾਂ ਦੀ ਜਾਂਚ ਵੀ ਮੁਫ਼ਤ ਕੀਤੀ ਜਾਵੇਗੀ। ਕੈਂਪ ਦੌਰਾਨ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾ. ਤਾਨੀਆ, ਕਮਲੇਸ਼ ਕੌਰ, ਕੁਲਵਿੰਦਰ ਕੌਰ, ਡਾ. ਸੰਦੀਪ ਕੌਰ, ਏਕਮ, ਗੁਰਸ਼ਰਨ, ਰਾਮ ਲੁਭਾਇਆ, ਕਿਰਨਦੀਪ ਕੌਰ, ਅਗਮਜੋਤ ਸਿੰਘ ਆਦਿ ਹਾਜ਼ਰ ਸਨ।