12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਤਰਨਜੀਤ ਸਿੰਘ ਥਾਂਦੀ ਦੀ ਨਿਯੁਕਤੀ ਨਾਲ ਪਾਰਟੀ ਨੂੰ ਮਿਲੀ ਨਵੀਂ ਤਾਕਤ-ਅਕਾਲੀ ਆਗੂ

ਜਾਡਲਾ, 11 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵਲੋਂ ਸੀਨੀਅਰ ਅਕਾਲੀ ਆਗੂ ਤਰਨਜੀਤ ਸਿੰਘ ਥਾਂਦੀ ਨੂੰ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਹਲਕੇ ਦੇ ਸਮੁੱਚੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਚੇਅਰਮੈਨ ਦਿਲਦਾਰ ਸਿੰਘ ਬੱਬਰ ਮਜਾਰਾ, ਜਥੇਦਾਰ ਹਰਨੇਕ ਸਿੰਘ ਬੜਵਾ, ਸਰਦਾਰ ਜਸਪਾਲ ਸਿੰਘ ਜਾਡਲੀ, ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਜਾਡਲਾ, 11 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵਲੋਂ ਸੀਨੀਅਰ ਅਕਾਲੀ ਆਗੂ ਤਰਨਜੀਤ ਸਿੰਘ ਥਾਂਦੀ ਨੂੰ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਹਲਕੇ ਦੇ ਸਮੁੱਚੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਚੇਅਰਮੈਨ ਦਿਲਦਾਰ ਸਿੰਘ ਬੱਬਰ ਮਜਾਰਾ, ਜਥੇਦਾਰ ਹਰਨੇਕ ਸਿੰਘ ਬੜਵਾ, ਸਰਦਾਰ ਜਸਪਾਲ ਸਿੰਘ ਜਾਡਲੀ, ਬੀ. ਸੀ. ਵਿੰਗ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ ਨੇ ਕਿਹਾ ਕਿ ਤਰਨਜੀਤ ਸਿੰਘ ਥਾਂਦੀ ਲੰਮੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ ਅਤੇ ਇਲਾਕੇ ਵਿਚ ਉਨ੍ਹਾਂ ਦੀ ਵੱਖਰੀ ਪਛਾਣ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਤਰਨਜੀਤ ਸਿੰਘ ਥਾਂਦੀ ਨੂੰ ਪਾਰਟੀ ਦੀ ਜਨਰਲ ਕੌਂਸਲ ਵਿਚ ਜ਼ਿੰਮੇਵਾਰੀ ਦੇ ਕੇ ਹਾਈਕਮਾਨ ਨੇ ਇਲਾਕੇ ਦੇ ਪੁਰਾਣੇ ਤੇ ਸਰਗਰਮ ਆਗੂਆਂ ਨੂੰ ਬਣਦਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਜਿਥੇ ਤਰਨਜੀਤ ਸਿੰਘ ਥਾਂਦੀ ਦੇ ਸਮਰਥਕਾਂ ਵਿਚ ਉਤਸ਼ਾਹ ਪੈਦਾ ਹੋਇਆ ਹੈ, ਉਥੇ ਹੀ ਪਾਰਟੀ ਦੇ ਜ਼ਮੀਨੀ ਵਰਕਰਾਂ ਵਿਚ ਵੀ ਨਵਾਂ ਜੋਸ਼ ਆਇਆ ਹੈ। ਇਸ ਮੌਕੇ ਤਰਨਜੀਤ ਸਿੰਘ ਥਾਂਦੀ ਨੇ ਪਾਰਟੀ ਹਾਈਕਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਤਰਨਜੀਤ ਸਿੰਘ ਥਾਂਦੀ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਦਾ ਅਸਲ ਆਧਾਰ ਇਸ ਦਾ ਸਮਰਪਿਤ ਵਰਕਰ ਹੈ ਤੇ ਆਉਣ ਵਾਲੇ ਦਿਨਾਂ ਵਿਚ ਵਰਕਰਾਂ ਨੂੰ ਨਾਲ ਲੈ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਹਰਜਸਵਿੰਦਰ ਪਾਲ ਸਿੰਘ ਸੋਢੀ, ਬਹਾਦਰ ਸਿੰਘ ਥਾਂਦੀ, ਰਣਜੀਤ ਸਿੰਘ ਮਾਨ, ਗੁਰਲਾਲ ਸਿੰਘ, ਜਸਵੀਰ ਸਿੰਘ ਜੱਸੀ, ਜੋਗਾ ਸਿੰਘ ਕੈਨੇਡਾ, ਮਨਜੀਤ ਸਿੰਘ ਹੈਪੀ, ਰਣਜੀਤ ਸਿੰਘ ਮਾਨ, ਦੇਸ ਰਾਜ ਠੇਕਦਾਰ, ਕ੍ਰਿਪਾਲ ਸਿੰਘ ਖਾਬੜਾ, ਸੁਰਿੰਦਰ ਜੀਤ ਸਿੰਘ ਕੈਨੇਡਾ, ਜਗਜੀਤ ਸਿੰਘ, ਜਸਵਿੰਦਰ ਕੌਰ, ਬਲਬੀਰ ਕੌਰ ਨੇ ਵੀ ਇਸ ਨਿਯੁਕਤੀ ਦਾ ਸਵਾਗਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦੂਜਾ ਵੋਟਰ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸੂਰਾਪੁਰ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ
Ad Position 24