12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੂਰਾਪੁਰ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ

ਪੱਲੀ ਝਿੱਕੀ, 11 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਸੂਰਾਪੁਰ ਵਿਖੇ ਬਾਬਾ ਅਮਰੀ ਜੀ ਤੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਗੁਰਦੁਆਰਾ ਧਰਮਸ਼ਾਲਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਕਸ਼ਮੀਰ ਸਿੰਘ ਦੇ ਢਾਡੀ ਜਥੇ ਵਲੋਂ ਆਪਣੀਆਂ ਸੁਰੀਲੀਆਂ ਆਵਾਜ਼ਾਂ ਰਾਹੀਂ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਪੱਲੀ ਝਿੱਕੀ, 11 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਸੂਰਾਪੁਰ ਵਿਖੇ ਬਾਬਾ ਅਮਰੀ ਜੀ ਤੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਗੁਰਦੁਆਰਾ ਧਰਮਸ਼ਾਲਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਕਸ਼ਮੀਰ ਸਿੰਘ ਦੇ ਢਾਡੀ ਜਥੇ ਵਲੋਂ ਆਪਣੀਆਂ ਸੁਰੀਲੀਆਂ ਆਵਾਜ਼ਾਂ ਰਾਹੀਂ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕੀਤਾ। ਦੂਜੇ ਦਿਨ ਇਸ ਛਿੰਝ ਮੇਲੇ ਦੇ ਅਖਾੜੇ ਵਿਚ ਦੂਰੋਂ ਨੇੜਿਓਂ ਆਏ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਨਿਹਾਲ ਕੀਤਾ ਅਤੇ ਆਖਰ ਵਿਚ ਪਟਕੇ ਦੀ ਕੁਸ਼ਤੀ ਦੇ ਪਹਿਲਵਾਨ ਭੁਪਿੰਦਰ ਅਜਨਾਲਾ ਤੇ ਦਿਨੇਸ਼ ਗੁਲੀਆ ਦੇ ਵਿਚਕਾਰ ਮੁਕਾਬਲਾ ਬਰਾਬਰ ਕਰਵਾਇਆ। ਛਿੰਝ ਮੇਲੇ ਦੇ ਅਖਾੜੇ ਵਿਚ ਉਚੇਚੇ ਤੌਰ ’ਤੇ ਪਹੁੰਚੇ ਲੱਖ ਦਾਤਾ ਪੀਰ ਅਸਥਾਨ ਦੇਨੋਵਾਲ ਦੇ ਮੁੱਖ ਸੇਵਾਦਾਰ ਬਾਬਾ ਰਘੂਭਿੰਦਰ ਸਿੰਘ ਬਿੱਟੂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਕਮੇਟੀ ਮੈਂਬਰਾਂ ਵਲੋਂ ਇਨ੍ਹਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ: ਕੁਲਵੀਰ ਸਿੰਘ ਦੀਪਾ ਨੰਬਰਦਾਰ ਪ੍ਰਧਾਨ ਛਿੰਝ ਕਮੇਟੀ, ਬਹਾਦਰ ਸਿੰਘ ਪਾਬਲਾ ਸੈਕਟਰੀ, ਪਰਮਿੰਦਰ ਸਿੰਘ ਸਕੱਤਰ, ਜਤਿੰਦਰਪਾਲ ਸਿੰਘ ਹੈਪੀ, ਅਮਨਦੀਪ ਸਿੰਘ ਸਰਪੰਚ, ਪਰਮਜੀਤ ਸਿੰਘ ਸੈਕਟਰੀ, ਅਵਤਾਰ ਸਿੰਘ ਬਾਈ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਬਿੱਟੂ, ਦਵਿੰਦਰ ਸਿੰਘ ਬਣਵੈਤ, ਨਿਰੰਜਨ ਸਿੰਘ ਚੱਕੀ ਵਾਲਾ, ਹਰਸ਼ ਚੌਧਰੀ, ਗੁਰਵੀਰ ਸਿੰਘ, ਅਮਰਜੀਤ ਸਿੰਘ ਸੈਕਟਰੀ, ਜਸਵੀਰ ਸਿੰਘ ਪੰਚ, ਜੋਗਾ ਸਿੰਘ ਪੰਚ, ਦਵਿੰਦਰ ਸਿੰਘ ਪੰਚ, ਸਤਵੀਰ ਸਿੰਘ ਤੰਬੜ, ਚਰਨ ਦਾਸ, ਜਾਗਰ ਰਾਮ, ਬਿਕਰਮ ਰਾਮ, ਸੇਵਾਦਾਰ ਸ਼ਕੰਡੀ ਵਾਲੇ, ਮੇਜਰ ਸਿੰਘ ਚੌਧਰੀ, ਦਵਿੰਦਰ ਸਿੰਘ ਤੰਬੜ, ਸਵਰਨ ਸਿੰਘ ਲਾਡੀ, ਤਰਨਜੋਤ ਸਿੰਘ ਜੋਤੀ, ਚਰਨਜੀਤ ਸਿੰਘ ਮਿਸਤਰੀ, ਦਿਲਬਾਗ ਸਿੰਘ ਬਾਗੀ, ਸਰਵਣ ਸਿੰਘ ਲਾਡੀ, ਮਹਿੰਦਰ ਸਿੰਘ ਸੰਮਤੀ ਮੈਂਬਰ, ਲਖਵਿੰਦਰ ਸਿੰਘ ਜਰਮਨ, ਗੁਰਵੀਰ ਸਿੰਘ ਤੇ ਪਤਵੰਤੇ ਸੱਜਣ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਰਨਜੀਤ ਸਿੰਘ ਥਾਂਦੀ ਦੀ ਨਿਯੁਕਤੀ ਨਾਲ ਪਾਰਟੀ ਨੂੰ ਮਿਲੀ ਨਵੀਂ ਤਾਕਤ-ਅਕਾਲੀ ਆਗੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ’ਚ ਨਵੀਂਆਂ ਨਿਯੁਕਤੀਆਂ ’ਤੇ ਆਗੂਆਂ ਦਾ ਵਿਸ਼ੇਸ਼ ਸਨਮਾਨ
Ad Position 24