06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦਾਤਾਰਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਹੰਗਾਮੀ ਬੈਠਕ

ਤਲਵਾੜਾ, 6 ਸਤੰਬਰ (ਮਹਿਤਾ)-ਦਾਤਾਰਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਹੰਗਾਮੀ ਬੈਠਕ ਦਾ ਆਯੋਜਨ ਹੋਇਆ, ਜਿਸ ’ਚ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਤੇ ਉਨ੍ਹਾਂ ਦੇ ਸਪੁੱਤਰ ਐਡ. ਆਭਾਸ਼ ਸ਼ਾਕਰ (ਮਿੱਕੀ) ਉਚੇਚੇ ਤੌਰ ’ਤੇ ਪਹੁੰਚੇ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਤਲਵਾੜਾ, 6 ਸਤੰਬਰ (ਮਹਿਤਾ)-ਦਾਤਾਰਪੁਰ ਵਿਖੇ ਭਾਰਤੀ ਜਨਤਾ ਪਾਰਟੀ ਦੀ ਹੰਗਾਮੀ ਬੈਠਕ ਦਾ ਆਯੋਜਨ ਹੋਇਆ, ਜਿਸ ’ਚ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਤੇ ਉਨ੍ਹਾਂ ਦੇ ਸਪੁੱਤਰ ਐਡ. ਆਭਾਸ਼ ਸ਼ਾਕਰ (ਮਿੱਕੀ) ਉਚੇਚੇ ਤੌਰ ’ਤੇ ਪਹੁੰਚੇ। ਮੀਟਿੰਗ ਦੇ ਪ੍ਰਬੰਧਕਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਰੁਣੇਸ਼ ਸ਼ਾਕਰ ਤੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਮਿੱਕੀ ਸ਼ਾਕਰ ਦਾ ਬੈਠਕ ’ਚ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ। ਸ੍ਰੀ ਅਰੁਣੇਸ਼ ਸ਼ਾਕਰ ਨੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਹੁਣ ਕੁੱਝ ਹੀ ਮਹੀਨੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਮੇਰੇ ਸਪੁੱਤਰ ਐਡ. ਮਿੱਕੀ ਸ਼ਾਕਰ ਨੂੰ ਇਸ ਵਾਰ ਆਪਣਾ ਆਸ਼ੀਰਵਾਦ ਦੇ ਕੇ ਵਿਧਾਨ ਸਭਾ ਵਿਚ ਭੇਜ ਕੇ ਆਪਣੀ ਸੇਵਾ ਕਰਨ ਦਾ ਮੌਕਾ ਦਿਓ। ਸ਼ਾਕਰ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੈ। ਹੁਣ ਤਾਂ ਪੰਜਾਬ ਨਿਵਾਸੀ ਸਿਰਫ਼ ਚੋਣਾਂ ਦਾ ਹੀ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਚੋਣਾਂ ਆਉਣ ਤੇ ਇਸ ਜ਼ਾਲਮ ਸਰਕਾਰ ਨੂੰ ਸਦਾ ਲਈ ਅਲਵਿਦਾ ਕਹੀਏ। ਐਡ. ਮਿੱਕੀ ਸ਼ਾਕਰ ਨੇ ਵੀ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਂ ਵੀ ਆਪਣੇ ਹਲਕਾ ਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਆਪਣੇ ਪਿਤਾ ਦੇ ਦੱਸੇ ਹੋਏ ਰਾਹ ’ਤੇ ਚੱਲਦਿਆਂ ਹਲਕਾ ਵਾਸੀਆਂ ਦੀ ਸੇਵਾ ਪੁਰੀ ਲਗਨ, ਮਿਹਨਤ ਤੇ ਤਨਦੇਹੀ ਨਾਲ ਕਰਾਂਗਾ। ਇਸ ਮੌਕੇ ਭਾਜਪਾ ਆਗੂ ਨੰਬਰਦਾਰ ਦਵਿੰਦਰ ਸਿੰਘ ਲਵਲੀ, ਇੰਜ. ਮਨੀ ਠਾਕੁਰ, ਸੰਤੋਖ ਸਿੰਘ ਮੰਝਪੁਰ, ਜਰਨੈਲ ਸਿੰਘ ਨਮੋਲੀ. ਡਾ. ਮੰਝਪੁਰ, ਗੁਰਦਿਆਲ ਸਿੰਘ, ਸਤਿੰਦਰ ਕੁਮਾਰ ਚੰਗੜਵਾਂ, ਤਰਸੇਮ ਕਰਾੜੀ, ਪ੍ਰੇਮ ਕਰਾੜੀ, ਭੁਪਿੰਦਰ ਕਰਾੜੀ, ਅਜੈ ਨਮੋਲੀ, ਮਦਨ ਨਮੋਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਮਹਿਲਾਵਾਂ ਨੌਜਵਾਨ ਤੇ ਭਾਜਪਾ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਰਫ਼ ਭਾਜਪਾ ਹੀ ਪੰਜਾਬ ’ਚ ਵਿਕਾਸ ਦੀ ਰਫ਼ਤਾਰ ਤੇਜ਼ ਕਰ ਸਕਦੀ ਹੈ-ਅਜੈ ਕੌਸ਼ਲ ਸੇਠੂ ਅਗਲੀ ਖ਼ਬਰ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵਲੋਂ ਜਾਗਰੂਕਤਾ ਸੈਮੀਨਾਰ
Ad Position 24